ਪੰਜਾਬੀ ਸਿਨੇਮਾ ਦਾ ਅਨਿੱਖੜਵਾਂ ਅੰਗ ਹੈ ਸਰਦਾਰ ਸੋਹੀ, ਰੰਗ ਮੰਚ ਤੋਂ ਪਰਦੇ ਤੱਕ ਮਾਰੀਆਂ ਹਨ ਵੱਡੀਆਂ ਮੱਲਾਂ, ਜਾਣੋ ਫ਼ਿਲਮੀ ਸਫ਼ਰ

Written by  Aaseen Khan   |  April 02nd 2019 04:30 PM  |  Updated: April 02nd 2019 04:48 PM

ਪੰਜਾਬੀ ਸਿਨੇਮਾ ਦਾ ਅਨਿੱਖੜਵਾਂ ਅੰਗ ਹੈ ਸਰਦਾਰ ਸੋਹੀ, ਰੰਗ ਮੰਚ ਤੋਂ ਪਰਦੇ ਤੱਕ ਮਾਰੀਆਂ ਹਨ ਵੱਡੀਆਂ ਮੱਲਾਂ, ਜਾਣੋ ਫ਼ਿਲਮੀ ਸਫ਼ਰ

ਪੰਜਾਬੀ ਸਿਨੇਮਾ ਦਾ ਅਨਿੱਖੜਵਾਂ ਅੰਗ ਹੈ ਸਰਦਾਰ ਸੋਹੀ, ਰੰਗ ਮੰਚ ਤੋਂ ਪਰਦੇ ਤੱਕ ਮਾਰੀਆਂ ਹਨ ਵੱਡੀਆਂ ਮੱਲਾਂ, ਜਾਣੋ ਫ਼ਿਲਮੀ ਸਫ਼ਰ : ਸਰਦਾਰ ਸੋਹੀ ਪੰਜਾਬੀ ਫਿਲਮ ਇੰਡਸਟਰੀ ਦਾ ਉਹ ਨਾਮ ਜਿਸ ਤੋਂ ਬਿਨਾਂ ਅੱਜ ਕੋਈ ਵੀ ਪੰਜਾਬੀ ਫਿਲਮ ਅਧੂਰੀ ਜਿਹੀ ਜਾਪਦੀ ਹੈ। ਸਰਦਾਰ ਸੋਹੀ ਦਾ ਅਸਲ ਨਾਮ ਪਰਮਜੀਤ ਸਿੰਘ ਸੀ ਜਿਸ ਤੋਂ ਰੰਗ ਮੰਚ ਨੇ ਉਹਨਾਂ ਨੂੰ ਨਾਮ ਦੇ ਦਿੱਤਾ ਸਰਦਾਰ ਸੋਹੀ। ਬਚਪਨ ਤੋਂ ਪੜਾਈ ਤੋਂ ਤਾਂ ਸਰਦਾਰ ਸੋਹੀ ਦੂਰ ਹੋ ਗਏ ਸੀ ਪਰ ਅਦਾਕਾਰੀ ਦਾ ਕੀੜਾ ਅੰਦਰ ਜਿਉਂਦਾ ਰਿਹਾ ਹੈ ਜਿਹੜਾ ਉਹਨਾਂ ਨੂੰ ਮੁੰਬਈ ਤੱਕ ਲੈ ਗਿਆ ਪਰ 2 ਮਹੀਨਿਆਂ ਬਾਅਦ ਹੀ ਵਾਪਿਸ ਵੀ ਆਉਣਾ ਪਿਆ। ਸਰਦਾਰ ਸੋਹੀ ਨੂੰ ਇਹ ਤਾਂ ਪਤਾ ਚੱਲ ਗਿਆ ਸੀ ਕਿ ਐਕਟਿੰਗ ਸਿੱਖਣ ਤੋਂ ਬਿਨਾਂ ਕੀਤੇ ਗੱਲ ਨਹੀਂ ਬਣੇਗੀ।

sardar sohi filmy journey from begning biography famous actor and writer sardar sohi

ਜਿਸ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ 'ਚ ਵੱਡਾ ਮੋੜ ਆਇਆ 'ਤੇ ਸਰਦਾਰ ਸੋਹੀ ਪੰਜਾਬ ਦੇ ਉੱਗੇ ਰੰਗ ਮੰਚ ਦੇ ਖਿਡਾਰੀ ਹਰਪਾਲ ਸਿੰਘ ਟਿਵਾਣਾ ਨਾਲ ਜੁੜੇ ਅਤੇ ਲੰਬਾ ਸਮਾਂ ਉਹਨਾਂ ਦੀ ਛੱਤਰ ਛਾਇਆ ਹੇਠ ਰੰਗ ਮੰਚ 'ਚ ਆਪਣੀ ਅਦਾਕਾਰੀ ਨੂੰ ਨਿਖਾਰਿਆ। ਰਾਜ ਬੱਬਰ ਵਰਗੇ ਵੱਡੇ ਕਲਾਕਾਰ ਵੀ ਹਰਪਾਲ ਟਿਵਾਣਾ ਦੇ ਸ਼ਗਿਰਦ ਸਨ ਜਿੰਨ੍ਹਾਂ ਦੀ ਫਿਲਮ ਹਿੱਟ ਹੋਣ ਤੋਂ ਬਾਅਦ ਹਰਪਾਲ ਟਿਵਾਣਾ ਹੋਰਾਂ ਨੇ ਵੀ ਫਿਲਮ ਬਣਾਈ। ਇਹ ਸੀ ਸਰਦਾਰ ਸੋਹੀ ਹੋਰਾਂ ਦੀ ਪਹਿਲੀ ਫਿਲਮ ਬਣੀ 'ਲੌਂਗ ਦਾ ਲਿਸ਼ਕਾਰਾ' ਜਿਹੜੀ ਸ਼ੁਰੂ ਤਾਂ 1980 'ਚ ਹੋਈ ਪਰ ਪੂਰੀ ਹੋਈ 1983 'ਚ ਜਾ ਕੇ।ਅਤੇ ਰਿਲੀਜ਼ 1986 'ਚ ਹੋਈ ਸੀ।

sardar sohi filmy journey from begning biography famous actor and writer sardar sohi

ਸਰਦਾਰ ਸੋਹੀ ਦਾ ਇਸ ਤੋਂ ਫ਼ਿਲਮੀ ਸਫ਼ਰ ਸ਼ੁਰੂ ਹੋ ਗਿਆ ਅਤੇ ਕਈ ਵੱਡੀਆਂ ਫ਼ਿਲਮਾਂ 'ਚ ਕੰਮ ਕੀਤਾ। ਇੰਨ੍ਹਾਂ ਹੀ ਨਹੀਂ ਸਗੋਂ ਸਰਦਾਰ ਸੋਹੀ ਹੋਰਾਂ ਨੇ ਬਾਲੀਵੁੱਡ 'ਚ ਗੁਲਜ਼ਾਰ ਸਾਹਿਬ ਨਾਲ ਵੀ ਕੰਮ ਕੀਤਾ ਅਤੇ ਕਈ ਸੀਰੀਅਲ ਵੀ ਕੀਤੇ। ਪਰ ਜਿਹੜੀ ਪਹਿਚਾਣ ਉਹਨਾਂ ਨੂੰ ਪੰਜਾਬੀ ਪਰਦੇ ਨੇ ਦਿੱਤੀ ਉਹ ਮੁੰਬਈ 'ਚ ਨਹੀਂ ਮਿਲ ਸਕੀ।

sardar sohi filmy journey from begning biography famous actor and writer sardar sohi

ਹੁਣ ਤੱਕ 60 ਕੁ ਫ਼ਿਲਮਾਂ ਤੋਂ ਵੱਧ 'ਚ ਸਰਦਾਰ ਸੋਹੀ ਆਪਣੇ ਕਿਰਦਾਰ ਦੀ ਛਾਪ ਛੱਡ ਚੁੱਕੇ ਹਨ। ਅੱਜ ਦੇ ਦੌਰ ਦੀ ਗੱਲ ਕਰੀਏ ਤਾਂ ਇਸ ਦੌਰ ਦੀਆਂ ਫ਼ਿਲਮਾਂ 'ਚ ਸਰਦਾਰ ਸੋਹੀ ਨੂੰ ਪਹਿਚਾਣ ਦਵਾਈ ਸੀ 2011 'ਚ ਆਈ ਫਿਲਮ ਜਿੰਨ੍ਹੇ ਮੇਰਾ ਦਿਲ ਲੁੱਟਿਆ ਨੇ ਜਿਸ 'ਚ ਨਿਭਾਏ ਉਹਨਾਂ ਦੇ ਕਿਰਦਾਰ ਦੀ ਗੂੰਜ ਅੱਜ ਵੀ ਉਸੇ ਤਰਾਂ ਬਰਕਰਾਰ ਹੈ।

ਹੋਰ ਵੇਖੋ : ਪੰਜਾਬੀ ਸਿਨੇਮਾ ਦੀ ਸ਼ੁਰੂਆਤ ਨਹੀਂ ਸੀ ਸੌਖੀ, ਜਾਣੋ ਪਹਿਲੀ ਪੰਜਾਬੀ ਫ਼ੀਚਰ ਫਿਲਮ ਬਾਰੇ

sardar sohi filmy journey from begning biography famous actor and writer sardar sohi with karamjit anmol

ਅਦਾਕਾਰੀ ਹੀ ਨਹੀਂ ਸਗੋਂ ਸਰਦਾਰ ਸੋਹੀ ਦੀ ਲੇਖਣੀ ਦਾ ਵੀ ਹਰ ਕੋਈ ਮੁਰੀਦ ਹੈ। ਕਈ ਫ਼ਿਲਮਾਂ ਦੇ ਡਾਇਲਾਗ ਸਰਦਾਰ ਸੋਹੀ ਵੱਲੋਂ ਤਰਾਸ਼ੇ ਗਏ। ਜਿੰਨ੍ਹਾਂ 'ਚ ਦੁੱਲਾ ਭੱਟੀ ਵਰਗੀਆਂ ਫ਼ਿਲਮਾਂ ਸ਼ਾਮਿਲ ਹਨ। ਸਰਦਾਰ ਸੋਹੀ ਜੱਟ ਬੋਆਇਜ਼, ਮਿੱਟੀ, ਜੱਟ ਜੇਮਸ ਬੌਂਡ, ਜੱਜ ਸਿੰਘ ਐਲ ਐੱਲ ਬੀ, ਰੌਲਾ ਪੈ ਗਿਆ, ਸਰਦਾਰ ਮੁਹੰਮਦ , ਆਦਿ ਵਰਗੀਆਂ ਵੱਡੀਆਂ ਤੇ ਹਿੱਟ ਫ਼ਿਲਮਾਂ 'ਚ ਕੰਮ ਕਰ ਚੁੱਕੇ ਹਨ। ਕਹਿ ਸਕਦੇ ਹਾਂ ਕੋਈ ਹੀ ਅਜਿਹੀ ਫਿਲਮ ਅੱਜ ਹੋਵੇਗੀ ਜਿਸ 'ਚ ਸਰਦਾਰ ਸੋਹੀ ਨਾਂ ਹੋਣ।

sardar sohi filmy journey from begning biography famous actor and writer sardar sohi

ਸਰਦਾਰ ਸੋਹੀ ਕਈ ਅਵਾਰਡ ਵੀ ਜਿੱਤ ਚੁੱਕੇ ਹਨ ਜਿਸ ਦੁੱਲ੍ਹਾ ਭੱਟੀ ਅਤੇ ਮਿੱਟੀ ਫਿਲਮ ਲਈ ਬੈਸਟ ਨੈਗੇਟਿਵ ਰੋਲ ਲਈ ਪੀਟੀਸੀ ਪੰਜਾਬੀ ਫਿਲਮ ਐਵਾਰਡਜ਼ ਨਾਲ ਨਿਵਾਜੇ ਜਾ ਚੁੱਕੇ ਹਨ। ਉਹਨਾਂ ਦਾ ਪੰਜਾਬੀ ਸਿਨੇਮਾ ਦਾ ਇਹ ਅਣਥੱਕ 'ਤੇ ਕਾਮਯਾਬੀ ਨਾਲ ਭਰਪੂਰ ਸਫ਼ਰ ਹਾਲੇ ਵੀ ਜਾਰੀ ਹੈ। ਸਰਦਾਰ ਸੋਹੀ ਗਿੱਪੀ ਗਰੇਵਾਲ ਦੀ ਆਉਣ ਵਾਲੀ ਫਿਲਮ ਮੰਜੇ ਬਿਸਤਰੇ 2 'ਚ ਵੀ ਦਿਖਾਈ ਦੇਣਗੇ ਜਿਹੜੀ 12 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network