Trending:
ਗਾਇਕ ਸਰਦੂਲ ਸਿਕੰਦਰ ਸਦਮੇ ‘ਚ, ਵੱਡੇ ਭਰਾ ਤੇ ਉੱਘੇ ਤਬਲਾਵਾਦਕ ਉਸਤਾਦ ਭਰਪੂਰ ਅਲੀ ਦਾ ਦਿਹਾਂਤ, ਪੰਜਾਬੀ ਕਲਾਕਾਰਾਂ ਨੇ ਵੀ ਜਤਾਇਆ ਦੁੱਖ
ਪੰਜਾਬੀ ਗਾਇਕ ਸਰਦੂਲ ਸਿਕੰਦਰ ਦੇ ਘਰ ਤੋਂ ਦੁਖਦਾਇਕ ਖਬਰ ਸਾਹਮਣੇ ਆਈ ਹੈ । ਸਰਦੂਲ ਸਿਕੰਦਰ ਦੇ ਵੱਡੇ ਭਰਾ ਉਸਤਾਦ ਭਰਪੂਰ ਅਲੀ ਜੀ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ । ਉਸਤਾਦ ਭਰਪੂਰ ਅਲੀ ਜੀ ਉੱਘੇ ਤਬਲਾਵਾਦਕ ਸਨ ।

ਸਰਦੂਲ ਸਿਕੰਦਰ ਦੀ ਪਤਨੀ ਤੇ ਪੰਜਾਬੀ ਗਾਇਕਾ ਅਮਰ ਨੂਰੀ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਇਸ ਦੁਖਦਾਇਕ ਖਬਰ ਨੂੰ ਸਾਂਝਾ ਕੀਤਾ ਹੈ । ਉਨ੍ਹਾਂ ਨੇ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਸਰਦੂਲ ਜੀ ਦੇ ਵੱਡੇ ਭਰਾ ਭਰਪੂਰ ਅਲੀ ਜੀ 7 ਜੁਲਾਈ 2020, ਨੂੰ ਇਸ ਦੁਨੀਆ ‘ਚੋਂ ਚੱਲੇ ਗਏ ਨੇ । ਰੱਬ ਇਸ ਪਿਆਰੀ ਰੂਹ ਨੂੰ ਸ਼ਾਂਤੀ ਦੇਵੇ ਜਨਤ ਨਸੀਬ ਕਰੇ ਆਮੀਨ’

ਉਸਤਾਦ ਭਰਪੂਰ ਅਲੀ ਆਪਣੇ ਪਿੱਛੇ ਪਤਨੀ, ਦੋ ਬੇਟੇ ਤੇ ਇੱਕ ਧੀ ਛੱਡ ਗਏ ਨੇ । ਸਰਦੂਲ ਸਿਕੰਦਰ ਦਾ ਪੂਰਾ ਪਰਿਵਾਰ ਇਸ ਸਮੇਂ ਦੁੱਖ ‘ਚੋਂ ਲੰਘ ਰਿਹਾ ਹੈ । ਉਸਤਾਦ ਭਰਪੂਰ ਅਲੀ ਦੀ ਮੌਤ ਪੰਜਾਬੀ ਮਿਊਜ਼ਿਕ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਾ ਗਈ ਹੈ ।