ਸਰਗੁਨ ਮਹਿਤਾ ਨੇ ਪ੍ਰੈਗਨੇਂਸੀ ਦੀਆਂ ਖ਼ਬਰਾਂ ‘ਤੇ ਤੋੜੀ ਚੁੱਪ, ਕਿਹਾ ਮੈਂ ਹਾਲੇ ਤਾਂ ….

written by Shaminder | July 04, 2022

ਸਰਗੁਨ ਮਹਿਤਾ (Sargun Mehta ) ਜਿਸ ਨੇ ਪੰਜਾਬੀ ਇੰਡਸਟਰੀ ਨੂੰ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦਿੱਤੀਆਂ ਹਨ । ਉਹ ਫ਼ਿਲਮਾਂ ‘ਚ ਲਗਾਤਾਰ ਸਰਗਰਮ ਹੈ ਅਤੇ ਹਾਲ ਹੀ ‘ਚ ਆਈ ਫ਼ਿਲਮ ‘ਸਹੁਰਿਆਂ ਦਾ ਪਿੰਡ ਆ ਗਿਆ’ ਨੂੰ ਲੈ ਕੇ ਚਰਚਾ ‘ਚ ਹੈ । ਪਰ ਹਾਲ ਹੀ ‘ਚ ਉਸ ਦੀ ਪ੍ਰੈਗਨੇਂਸੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲ ਰਹੀਆਂ ਸਨ । ਜਿਸ ਤੋਂ ਬਾਅਦ ਅਦਾਕਾਰਾ ਨੇ ਇਸ ਮਾਮਲੇ ‘ਚ ਆਪਣੀ ਸਫਾਈ ਦਿੱਤੀ ਹੈ ।

ਹੋਰ ਪੜ੍ਹੋ : ਸਰਗੁਨ ਮਹਿਤਾ ਦਾ ਪਤੀ ਦੇ ਨਾਲ ਇਹ ਵੀਡੀਓ ਕੀਤਾ ਜਾ ਰਿਹਾ ਪਸੰਦ

ਇਹ ਜੋੜੀ ਨੌ ਸਾਲ ਪਹਿਲਾਂ ਵਿਆਹ ਦੇ ਬੰਧਨ ‘ਚ ਬੱਝੀ ਸੀ ਪਰ ਹਾਲੇ ਤੱਕ ਦੋਵਾਂ ਨੇ ਬੱਚੇ ਦੀ ਪਲਾਨਿੰਗ ਨਹੀਂ ਕੀਤੀ ਹੈ । ਪਿਛਲੇ ਕੁਝ ਦਿਨਾਂ ਤੋਂ ਉਸ ਦੀ ਪ੍ਰੈਗਨੇਂਸੀ ਨੂੰ ਲੈ ਕੇ ਅਫਵਾਹਾਂ ਦਾ ਬਜ਼ਾਰ ਗਰਮ ਹੈ । ਜਿਸ ‘ਤੇ ਅਦਾਕਾਰਾ ਨੇ ਚੁੱਪੀ ਤੋੜੀ ਹੈ ।

Sargun Mehta image From instagram

ਹੋਰ ਪੜ੍ਹੋ : ਜੈਸਮੀਨ ਸੈਂਡਲਾਸ ਨੇ ਲਾਈਵ ਸ਼ੋਅ ਦੌਰਾਨ ਗੈਰੀ ਸੰਧੂ ਨੂੰ ਕਿਹਾ ‘ਜੇ ਗੱਲਾਂ ਕਲੀਅਰ ਕਰਨੀਆਂ ਤਾਂ ਸਟੇਜ ‘ਤੇ ਆ ਜਾ, ਗੈਰੀ ਨੇ ਜਵਾਬ ਦਿੰਦਿਆਂ ਕਿਹਾ ਰਾਤ ਗਈ ਬਾਤ ਗਈ’

ਅਦਾਕਾਰਾ ਨੇ ਕਿਹਾ ਹੈ ਕਿ ਕਿ ਲੋਕ ਜੋੜਿਆਂ ਤੋਂ ਸਿਰਫ ਮਾਤਾ-ਪਿਤਾ ਬਣਨ ਦੀ ਉਮੀਦ ਕਰਦੇ ਹਨ। ਉਨ੍ਹਾਂ ਕਿਹਾ ਕਿ ਫਿਲਹਾਲ ਉਹ ਆਪਣੇ ਕਰੀਅਰ 'ਤੇ ਧਿਆਨ ਦੇ ਰਹੀ ਹੈ ਅਤੇ ਇਹ ਕਿਹਾ ਕਿ ‘ਹਾਲੇ ਤਾਂ ਮੈਂ ਵੱਖਰੇ ਸਫਰ ‘ਤੇ ਹਾਂ। ਫ਼ਿਲਹਾਲ ਸਰਗੁਨ ਮਹਿਤਾ ਨੇ ਆਪਣੀ ਪ੍ਰੈਗਨੇਂਸੀ ਦੀਆਂ ਖ਼ਬਰਾਂ ਨੂੰ ਪੂਰੀ ਤਰ੍ਹਾਂ ਖਾਰਿਜ ਕਰ ਦਿੱਤਾ ਹੈ ।

Sargun Mehta image From instagram

ਉੱਥੇ ਹੀ ਉਨ੍ਹਾਂ ਦੇ ਪਤੀ ਰਵੀ ਦੂਬੇ ਦਾ ਵੀ ਟੀਵੀ ਦਾ ਜਾਣਿਆ-ਪਛਾਣਿਆ ਨਾਂਅ ਹੈ ਤੇ ਉਹ ਸਰਗੁਨ ਨੂੰ ਉਨ੍ਹਾਂ ਦੇ ਕਰੀਅਰ 'ਚ ਕਾਫੀ ਸਪੋਰਟ ਕਰਦੇ ਹਨ ।ਸਰਗੁਨ ਮਹਿਤਾ ਅਤੇ ਰਵੀ ਦੁਬੇ ਦੀ ਮੁਲਾਕਾਤ ਦਿੱਲੀ ‘ਚ ਇੱਕ ਸ਼ੋਅ ਦੇ ਆਡੀਸ਼ਨ ਦੇ ਦੌਰਾਨ ਹੋਈ ਸੀ । ਦੋਵਾਂ ਦੀ ਦੋਸਤੀ ਇੱਥੋਂ ਹੀ ਸ਼ੁਰੂ ਹੋਈ ਸੀ । ਫਿਰ ਦੋਵੇਂ ਵਿਆਹ ਦੇ ਬੰਧਨ ‘ਚ ਬੱਝ ਗਏ ਅੱਜ ਕੱਲ੍ਹ ਦੋਵੇਂ ਆਪੋ ਆਪਣੇ ਕਰੀਅਰ ‘ਤੇ ਧਿਆਨ ਦੇ ਰਹੇ ਹਨ ।

 

View this post on Instagram

 

A post shared by Ravii Dubey (@ravidubey2312)

You may also like