'ਸਹੁਰਿਆਂ ਦਾ ਪਿੰਡ ਆ ਗਿਆ' ਦਾ ਦੂਜਾ ਗੀਤ 'ਜਾਨ ਵਾਰ ਦਾਂ' ਹੋਇਆ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਗੁਰਨਾਮ ਤੇ ਸਰਗੁਨ ਦੀ ਕੈਮਿਸਟਰੀ

written by Pushp Raj | June 29, 2022

'Sohreyan Da Pind Aa Gaya' 2nd Song 'Jaan War Daa' Released: ਫਿਲਮ ਸੁਰਖੀ ਬਿੰਦੀ ਤੋਂ ਬਾਅਦ ਮੁੜ ਗੁਰਨਾਮ ਭੁੱਲਰ ਤੇ ਸਰਗੁਨ ਮਹਿਤਾ ਆਪਣੀ ਨਵੀਂ ਫਿਲਮ 'ਸਹੁਰਿਆਂ ਦਾ ਪਿੰਡ ਆ ਗਿਆ' ਨਾਲ ਜਲਦ ਹੀ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਇਸ ਫਿਲਮ ਦੇ ਟਾਈਟਲ ਗੀਤ ਤੋਂ ਬਾਅਦ ਫਿਲਮ ਦਾ ਦੂਜਾ ਗੀਤ 'ਜਾਨ ਵਾਰ ਦਾਂ' ਵੀ ਰਿਲੀਜ਼ ਹੋ ਚੁੱਕਾ ਹੈ। ਦਰਸ਼ਕ ਇਸ ਫਿਲਮ ਨੂੰ ਵੇਖਣ ਲਈ ਬਹੁਤ ਉਤਸਾਹਿਤ ਹਨ।

Image Source: Instagram

ਜੇਕਰ ਦੂਜੇ ਗੀਤ ਦੀ ਗੱਲ ਕਰੀਏ ਤਾਂ ਇਹ ਇੱਕ ਰੌਮੈਂਟਿਕ ਗੀਤ ਹੈ। ਇਸ ਨੂੰ ZEE Music Company ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਵਿੱਚ ਗੁਰਨਾਮ ਭੁੱਲਰ ਤੇ ਸਰਗੁਨ ਮਹਿਤਾ ਦੀ ਜ਼ਬਰਦਸਤ ਕੈਮਿਸਟਰੀ ਵੇਖੀ ਜਾ ਸਕਦੀ ਹੈ। ਇਸ ਗੀਤ ਵਿੱਚ ਗੁਰਨਾਮ ਭੁੱਲਰ, ਸਰਗੁਨ ਅੱਗੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹੋਏ ਤੇ ਉਸ ਦੀ ਕੇਅਰ ਕਰਦੇ ਹੋਏ ਨਜ਼ਰ ਆ ਰਹੇ ਹਨ।

ਗੁਰਨਾਮ ਭੁੱਲਰ ਤੇ ਸਰਗੁਨ ਮਹਿਤਾ ਦੋਹਾਂ ਨੇ ਇਸ ਗੀਤ ਦੇ ਵੀਡੀਓ ਨੂੰ ਆਪੋ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਵੀ ਸ਼ੇਅਰ ਕੀਤਾ ਹੈ। ਪੋਸਟ ਸ਼ੇਅਰ ਕਰਦੇ ਹੋਏ ਗੁਰਨਾਮ ਨੇ ਲਿਖਿਆ ਫਿਲਮ 'ਸੋਹਰੀਆਂ ਦਾ ਪਿੰਡ ਆ ਗਿਆ' ਦਾ ਗੀਤ 'ਜਾਨ ਵਾਰ ਦਾਂ' ਹੁਣ ਰਿਲੀਜ਼ ਹੋ ਗਿਆ ਹੈ। ਇਸ ਗੀਤ ਨੂੰ ਰਿਲੀਜ਼ ਹੋਣ ਤੋਂ ਕੁਝ ਸਮੇਂ ਬਾਅਦ ਹੀ ਕਾਫੀ ਵਿਊਜ਼ ਮਿਲ ਚੁੱਕੇ ਹਨ। ਦਰਸ਼ਕਾਂ ਨੂੰ ਗੁਰਨਾਮ ਭੁੱਲਰ ਤੇ ਸਰਗੁਨ ਮਹਿਤਾ ਦੀ ਰੌਮੈਂਟਿਕ ਕੈਮਿਸਟੀਰ ਬੇਹੱਦ ਪਸੰਦ ਆ ਰਹੀ ਹੈ।

Image Source: Instagram

ਫਿਲਮ ਵਿੱਚ ਗੁਰਨਾਮ ਭੁੱਲਰ, ਸਰਗੁਣ ਮਹਿਤਾ, ਜਸ ਬਾਜਵਾ, ਜੈਸਮੀਨ ਬਾਜਵਾ, ਸ਼ਿਵਿਕਾ ਧੀਮਾਨ, ਹਰਦੀਪਗਿੱਲ, ਮਿੰਟੂਕਾਪਾ, ਫਿਲਮ ਦੇ ਨਿਰਮਾਤਾ ਅੰਕਿਤ ਵਿਜਨ, ਨਵਦੀਪ ਨਰੂਲਾ, ਗੁਰਜੀਤ ਸਿੰਘ ਅਤੇ ਸਹਿ-ਨਿਰਮਾਤਾ ਕਿਰਨ ਯਾਦਵ ਡਾ: ਜਪਤੇਜ ਸਿੰਘ, ਮਾਨਸੀ, ਸਿੰਘ ਅਪੂਰਵਾ ਘਈ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਦਰਸ਼ਕ ਇਸ ਫਿਲਮ ਨੂੰ ਕਿੰਨਾ ਪਿਆਰ ਦਿੰਦੇ ਹਨ।

ਇਸ ਫਿਲਮ ਨੂੰ ਸ਼ਿਤਿਜ ਚੌਧਰੀ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ। ਫਿਲਮ ਵਿੱਚ ਗੁਰਨਾਮ ਅਤੇ ਸਰਗੁਣ ਅਹਿਮ ਭੂਮਿਕਾ ਵਿੱਚ ਨਜ਼ਰ ਆਉਣਗੇ। ਦਰਸ਼ਕ ਇੱਕ ਵਾਰ ਫਿਰ ਤੋਂ ਇਸ ਜੋੜੀ ਨੂੰ ਪਰਦੇ ਉੱਪਰ ਦੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

Image Source: Instagram

ਇਸ ਫਿਲਮ ਤੋਂ ਪਹਿਲਾ ਸਰਗੁਣ ਅਤੇ ਗੁਰਨਾਮ ਨੂੰ ਸੁਰਖੀ ਬਿੰਦੀ ਵਿੱਚ ਦੇਖਿਆ ਗਿਆ ਸੀ। ਇਸ ਫਿਲਮ ਨੂੰ ਦਰਸ਼ਕਾਂ ਦਾ ਬੇਹੱਦ ਪਿਆਰ ਮਿਲਿਆ ਸੀ। ਫਿਲਮ ਦੇ ਗੀਤ ਅਤੇ ਉਨ੍ਹਾਂ ਦੀ ਰੋਮੈਂਟਿਕ ਕੇਮਿਸਟਰੀ ਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ। ਹੁਣ ਦੋਵਾਂ ਦੀ ਰੋਮੈਂਟਿਕ ਕਾਮੇਡੀ ਡਰਾਮਾ 'ਤੇ ਅਧਾਰਿਤ ਫਿਲਮ 'ਸਹੁਰਿਆਂ ਦਾ ਪਿੰਡ ਆ ਗਿਆ' 8 ਜੁਲਾਈ ਨੂੰ ਸਿਨੇਮਾਘਰਾਂ 'ਚ ਦਸਤਕ ਦੇਣ ਲਈ ਤਿਆਰ ਹੈ।

Image Source: YouTube

ਹੋਰ ਪੜ੍ਹੋ: ਰਣਵੀਰ ਸਿੰਘ ਨੇ ਪਤਨੀ ਦੀਪਿਕਾ ਪਾਦੁਕੋਣ ਕੋਲੋਂ ਰੱਖੀ ਇਹ ਮਜ਼ੇਦਾਰ ਡਿਮਾਂਡ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

ਗੁਰਨਾਮ ਭੁੱਲਰ ਇਸ ਤੋਂ ਪਹਿਲਾ ਫਿਲਮ ਲੇਖ ਅਤੇ ਕੋਕਾ ਵਿੱਚ ਨਜ਼ਰ ਆਏ। ਫਿਲਮ ਲੇਖ ਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ। ਇਸ ਵਿੱਚ ਗੁਰਨਾਮ ਨਾਲ ਅਦਾਕਾਰਾ ਤਾਨੀਆ ਨਜ਼ਰ ਆਈ। ਕੋਕਾ ਫਿਲਮ ਦੀ ਗੱਲ ਕਰਿਏ ਤਾਂ ਇਸ ਵਿੱਚ ਗੁਰਨਾਮ ਪਹਿਲੀ ਵਾਰ ਅਦਾਕਾਰਾ ਨੀਰੂ ਬਾਜਵਾ ਨਾਲ ਨਜ਼ਰ ਆਏ। ਉੱਥੇ ਹੀ ਸਰਗੁਣ ਦੀ ਫਿਲਮ 'ਸੌਂਕਣ ਸੌਂਕਣੇ' ਰਿਲੀਜ਼ ਹੋਈ ਸੀ। ਜਿਸਨੂੰ ਪ੍ਰਸ਼ੰਸ਼ਕਾਂ ਨੇ ਭਰਪੂਰ ਪਿਆਰ ਦਿੱਤਾ।

You may also like