ਰਣਵੀਰ ਸਿੰਘ ਨੇ ਪਤਨੀ ਦੀਪਿਕਾ ਪਾਦੁਕੋਣ ਕੋਲੋਂ ਰੱਖੀ ਇਹ ਮਜ਼ੇਦਾਰ ਡਿਮਾਂਡ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

written by Pushp Raj | June 29, 2022

ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਨੂੰ ਬਾਲੀਵੁੱਡ ਦੇ ਪਾਵਰ ਕਪਲਸ ਵਿੱਚ ਗਿਣਿਆ ਜਾਂਦਾ ਹੈ। ਇਹ ਜੋੜੀ ਹਰ ਵਾਰ ਆਪਣੀ ਦਮਦਾਰ ਕੈਮਿਸਟਰੀ ਨਾਲ ਫੈਨਜ਼ ਦਾ ਦਿਲ ਜਿੱਤ ਲੈਂਦੀ ਹੈ। ਦੋਵੇਂ ਇੱਕ-ਦੂਜੇ 'ਤੇ ਪਿਆਰ ਜਤਾਉਣ ਦਾ ਇੱਕ ਵੀ ਮੌਕਾ ਨਹੀਂ ਛੱਡਦੇ। ਇਸ ਵਾਰ ਮੁੜ ਰਣਵੀਰ ਸਿੰਘ ਨੇ ਪਤਨੀ ਦੀਪਿਕਾ ਪਾਦੁਕੋਣ ਕੋਲ ਇੱਕ ਡਿਮਾਂਡ ਰੱਖੀ ਹੈ, ਇਹ ਡਿਮਾਂਡ ਕੀ ਹੈ ਜਾਨਣ ਲਈ ਪੜ੍ਹੋ।

ਬਾਲੀਵੁੱਡ ਇਵੈਂਟਸ ਤੋਂ ਲੈ ਕੇ ਸੋਸ਼ਲ ਮੀਡੀਆ ਤੱਕ ਰਣਵੀਰ ਕਦੇ ਵੀ ਦੀਪਿਕਾ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਨ ਤੋਂ ਪਿੱਛੇ ਨਹੀਂ ਰਹਿੰਦੇ ਅਤੇ ਇੱਕ ਵਾਰ ਫਿਰ ਅਦਾਕਾਰ ਨੇ ਅਜਿਹਾ ਹੀ ਕੁਝ ਕੀਤਾ ਹੈ। ਰਣਵੀਰ ਸਿੰਘ ਨੇ ਸੋਸ਼ਲ ਮੀਡੀਆ 'ਤੇ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਦਾ ਕੈਪਸ਼ਨ ਹੁਣ ਲੋਕਾਂ ਦਾ ਧਿਆਨ ਖਿੱਚ ਰਿਹਾ ਹੈ ਕਿਉਂਕਿ ਰਣਵੀਰ ਨੇ ਇਸ ਤਸਵੀਰ ਨਾਲ ਦੀਪਿਕਾ ਤੋਂ ਮਜ਼ੇਦਾਰ ਡਿਮਾਂਡ ਰੱਖੀ ਹੈ।

Image Source: Instagram

ਰਣਵੀਰ ਸਿੰਘ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਉਹ ਕਾਫੀ ਹੈਂਡਸਮ ਨਜ਼ਰ ਆ ਰਹੇ ਹਨ। ਇਸ ਬਲੈਕ ਐਂਡ ਵ੍ਹਾਈਟ ਤਸਵੀਰ 'ਚ ਉਹ ਜੈਂਟਲਮੈਨ ਨਜ਼ਰ ਆ ਰਹੇ ਹਨ ਅਤੇ ਲੜਕੀਆਂ ਉਨ੍ਹਾਂ ਦੇ ਲੁੱਕ ਨੂੰ ਲੈ ਕੇ ਦੀਵਾਨੀ ਹਨ।

ਤਸਵੀਰ ਵਿੱਚ ਦੇਖਿਆ ਜਾ ਸਕਦਾ ਹੈ ਕਿ ਅਦਾਕਾਰ ਪਿੱਛੇ ਵੱਲ ਦੇਖ ਰਿਹਾ ਹੈ। ਰਣਵੀਰ ਸਿੰਘ ਨੇ ਇਸ ਤਸਵੀਰ ਦੇ ਨਾਲ ਕੈਪਸ਼ਨ 'ਚ ਲਿਖਿਆ, 'ਮੇਰੀ ਪਤਨੀ ਦੀ ਟਿੱਪਣੀ ਦਾ ਇੰਤਜ਼ਾਰ।' ਰਣਵੀਰ ਨੇ ਆਪਣੀ ਇਹ ਪੋਸਟ ਪਤਨੀ ਦੀਪਿਕਾ ਪਾਦੁਕੋਣ ਨੂੰ ਵੀ ਟੈਗ ਕੀਤੀ ਹੈ।

Image Source: Instagram

ਇਸ ਤਸਵੀਰ 'ਤੇ ਦੀਪਿਕਾ ਪਾਦੂਕੋਣ ਦਾ ਕੋਈ ਕਮੈਂਟ ਨਹੀਂ ਆਇਆ, ਪਰ ਰਣਵੀਰ ਦੀ ਇਹ ਤਸਵੀਰ 'ਤੇ ਫੈਨਜ਼ ਭਰਪੂਰ ਪਿਆਰ ਦੇ ਰਹੇ ਹਨ ਤੇ ਇਹ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਤਸਵੀਰ ਨੂੰ ਇੱਕ ਘੰਟੇ ਤੋਂ ਵੀ ਘੱਟ ਸਮੇਂ ਵਿੱਚ 1 ਲੱਖ 60 ਹਜ਼ਾਰ ਤੋਂ ਵੱਧ ਲੋਕਾਂ ਨੇ ਪਸੰਦ ਕੀਤਾ ਹੈ। ਇਸ ਤੋਂ ਇਲਾਵਾ ਰਣਵੀਰ ਦੀ ਇਸ ਫੋਟੋ 'ਤੇ ਫੈਨਜ਼ ਦੇ ਕਮੈਂਟਸ ਦਾ ਹੜ੍ਹ ਆ ਗਿਆ ਹੈ। ਫੈਨਜ਼ ਇਸ ਤਸਵੀਰ 'ਤੇ ਅੱਗ ਅਤੇ ਦਿਲ ਦੇ ਇਮੋਜੀ ਭੇਜ ਰਹੇ ਹਨ।

ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਪ੍ਰਸ਼ੰਸਕਾਂ ਦੀ ਪਸੰਦੀਦਾ ਜੋੜੀ ਹੈ। ਦੋਵਾਂ ਨੇ ਲੰਬੇ ਸਮੇਂ ਤੱਕ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਸਾਲ 2018 ਵਿੱਚ ਵਿਆਹ ਕਰ ਲਿਆ ਸੀ। ਦੋਹਾਂ ਦੇ ਵਿਆਹ ਨੂੰ ਤਿੰਨ ਸਾਲ ਪੂਰੇ ਹੋ ਗਏ ਹਨ ਅਤੇ ਇਨ੍ਹਾਂ ਤਿੰਨ ਸਾਲਾਂ 'ਚ ਦੋਹਾਂ ਦਾ ਪਿਆਰ ਫੈਨਜ਼ ਵਲੋਂ ਵਧਦਾ ਦੇਖਿਆ ਗਿਆ ਹੈ।

Image Source: Instagram

ਹੋਰ ਪੜ੍ਹੋ: ਸਿੱਧੂ ਮੂਸੇਵਾਲਾ ਦੇ ਨਾਂਅ ਬਣਿਆ ਨਵਾਂ ਰਿਕਾਰਡ, ਗੀਤ 295 'ਤੇ ਫੈਨਜ਼ ਨੇ ਬਣਾਈਆਂ 14 ਲੱਖ Instagram Reels

ਰਣਵੀਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਅਭਿਨੇਤਾ ਨੂੰ ਆਖਰੀ ਵਾਰ 'ਜੈਸ਼ਭਾਈ ਜੌਰਦਾਰ' 'ਚ ਦੇਖਿਆ ਗਿਆ ਸੀ, ਜੋ ਬਾਕਸ ਆਫਿਸ 'ਤੇ ਫਲਾਪ ਸਾਬਤ ਹੋਈ ਸੀ। ਹੁਣ ਰਣਵੀਰ 'ਸਰਕਸ' ਅਤੇ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' 'ਚ ਨਜ਼ਰ ਆਉਣਗੇ।

 

View this post on Instagram

 

A post shared by Ranveer Singh (@ranveersingh)

You may also like