ਸਰਗੁਣ ਮਹਿਤਾ ਨੇ ਆਪਣੇ ਪਤੀ ਰਵੀ ਦੁਬੇ ਦੇ ਨਾਲ ਸਾਂਝੀਆਂ ਕੀਤੀਆਂ ਪਿਆਰੀ ਜਿਹੀਆਂ ਤਸਵੀਰਾਂ, ਲੱਖਾਂ ਦੀ ਗਿਣਤੀ ‘ਚ ਆਏ ਲਾਈਕਸ

written by Lajwinder kaur | April 17, 2021

ਪੰਜਾਬੀ ਫ਼ਿਲਮੀ ਜਗਤ ਦੀ ਚੁਲਬੁਲੇ ਸੁਭਾਅ ਤੇ ਫੂਲ ਆਨ ਮਸਤੀ ਵਾਲੀ ਐਕਟਰੈੱਸ ਸਰਗੁਣ ਮਹਿਤਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਨ੍ਹਾਂ ਨੇ ਆਪਣੇ ਪਤੀ ਰਵੀ ਦੁਬੇ ਦੇ ਨਾਲ ਕੁਝ ਖ਼ਾਸ ਤਸਵੀਰਾਂ ਸਾਂਝੀਆਂ ਕੀਤੀਆਂ ਨੇ।

image of sargun mehta

ਹੋਰ ਪੜ੍ਹੋ : ਗਾਇਕਾ ਸ਼੍ਰੇਆ ਘੋਸ਼ਾਲ ਨੇ ਆਪਣੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਦਰਸ਼ਕ ਦੇ ਰਹੇ ਨੇ ਵਧਾਈਆਂ

inside image of sargun mehta with hubby ravi dubbey

ਉਨ੍ਹਾਂ ਨੇ ਇਹ ਫੋਟੋਆਂ Didu patidu ਕੈਪਸ਼ਨ ਤੇ ਹਾਰਟ ਵਾਲੇ ਇਮੋਜ਼ੀ ਦੇ ਨਾਲ ਪੋਸਟ ਕੀਤੀਆਂ ਨੇ। ਤਸਵੀਰਾਂ ‘ਚ ਇਹ ਕਪਲ ਬਹੁਤ ਖੁਸ਼ ਤੇ ਪਿਆਰਾ ਨਜ਼ਰ ਆ ਰਿਹਾ ਹੈ। ਦਰਸ਼ਕਾਂ ਨੂੰ ਇਹ ਤਸਵੀਰਾਂ ਕਾਫੀ ਪਸੰਦ ਆ ਰਹੀਆਂ ਨੇ। ਦੋ ਲੱਖ ਤੋਂ ਵੱਧ ਲਾਈਕਸ ਤੇ ਵੱਡੀ ਗਿਣਤੀ 'ਚ ਕਮੈਂਟਸ ਆ ਚੁੱਕੇ ਨੇ।

image of ravi dubbey and sargun mehta happy couple Image Source: instagram

ਜੇ ਗੱਲ ਕਰੀਏ ਸਰਗੁਣ ਮਹਿਤਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਫ਼ਿਲਮੀ ਜਗਤ ‘ਚ ਕਾਫੀ ਐਕਟਿਵ ਹੈ । ਉਹ ਕਿਸਮਤ, ਸੁਰਖੀ ਬਿੰਦੀ, ਅੰਗਰੇਜ਼, ਕਾਲਾ ਸ਼ਾਹ ਕਾਲਾ, ਲਵ ਪੰਜਾਬ, ਜਿੰਦੂਆ, ਝੱਲੇ ਵਰਗੇ ਕਈ ਸੁਪਰ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀ ਹੈ। ਸਰਗੁਣ ਮਹਿਤਾ ਟੀਵੀ ਜਗਤ ਚ ਵਾਹ ਵਾਹੀ ਖੱਟ ਚੁੱਕੀ ਹੈ। ਉਹ ਕਈ ਨਾਮੀ ਗਾਇਕਾਂ ਦੇ ਮਿਊਜ਼ਿਕ ਵੀਡੀਓਜ਼ ‘ਚ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੀ ਹੈ। ਅਖੀਰਲੀ ਵਾਰ ਉਹ ਹਾਰਡੀ ਸੰਧੂ ਦੇ ਨਾਲ ਤਿੱਤਲੀਆਂ ਗਾਣੇ ‘ਚ ਅਦਾਕਾਰੀ ਕਰਦੀ ਹੋਈ ਨਜ਼ਰ ਆਈ ਸੀ।

 

 

View this post on Instagram

 

A post shared by Sargun Mehta (@sargunmehta)

0 Comments
0

You may also like