ਸਰਗੁਨ ਮਹਿਤਾ ਨੇ ਆਪਣੇ ਭਤੀਜੇ ਦੇ ਜਨਮ ਦਿਨ ‘ਤੇ ਕਿਊਟ ਤਸਵੀਰਾਂ ਕੀਤੀਆਂ ਸਾਂਝੀਆਂ, ਪ੍ਰਸ਼ੰਸਕ ਵੀ ਦੇ ਰਹੇ ਵਧਾਈ

written by Shaminder | August 24, 2022

ਸਰਗੁਨ ਮਹਿਤਾ (Sargun Mehta ) ਕਿਸੇ ਪਛਾਣ ਦੀ ਮੁਹਤਾਜ ਨਹੀਂ ਹੈ । ਸੋਸ਼ਲ ਮੀਡੀਆ ‘ਤੇ ਐਕਟਿਵ ਰਹਿਣ ਵਾਲੀ ਅਦਾਕਾਰਾ ਨੇ ਕਈ ਪੰਜਾਬੀ ਫ਼ਿਲਮਾਂ ‘ਚ ਅਦਾਕਾਰੀ ਕਰਕੇ ਆਪਣੀ ਪਛਾਣ ਬਣਾਈ ਹੈ । ਉਸ ਦੀਆਂ ਅਦਾਵਾਂ ਅਤੇ ਹੁਸਨ ਦਾ ਹਰ ਕੋਈ ਦੀਵਾਨਾ ਹੈ । ਅਕਸਰ ਆਪਣੇ ਫੈਨਸ ਦੇ ਨਾਲ ਦਿਲ ਦੀਆਂ ਗੱਲਾਂ ਉਹ ਸਾਂਝੀਆਂ ਕਰਦੀ ਰਹਿੰਦੀ ਹੈ ।

Sargun mehta nephew- image From intsagram

ਹੋਰ ਪੜ੍ਹੋ : ਸਰਗੁਨ ਮਹਿਤਾ ਨੇ ਸਾਂਝੀ ਕੀਤੀ ਆਪਣੀ ਤਸਵੀਰ, ਕਿਹਾ ਮਿਲੋ ਅਸਲੀ ਸਰਗੁਨ ਨੂੰ

ਹੁਣ ਉਸ ਨੇ ਆਪਣੇ ਭਤੀਜੇ ਦੇ ਨਾਲ ਬਹੁਤ ਹੀ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਉਹ ਆਪਣੇ ਭਤੀਜੇ ਦੇ ਨਾਲ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ ।ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਕਾਰਾ ਨੇ ਲਿਖਿਆ ਕਿ ‘ਮੇਰੇ ਸਾਜੂ ਔਰ ਜਹਾਨ, ਹੈਪੀ ਬਰਥਡੇ ਮੇਰੇ ਸਹਿਰਾਜ…ਬਸ ਜ਼ਿੰਦਗੀ ਭਰ ਰਾਜ ਕਰੇਗਾ’।

Sargun Mehta can’t keep her calm as ‘Saunkan Saunkne’ crosses Rs 40 cr mark within 10 days Image Source: Instagram

ਹੋਰ ਪੜ੍ਹੋ : ਤੀਆਂ ਦੇ ਮੇਲੇ ‘ਚ ਜੂੰਡੋ ਜੂੰਡੀ ਹੋਈਆਂ ਇਹ ਮੁਟਿਆਰਾਂ, ਪੁੱਟ ਦਿੱਤੇ ਇੱਕ ਦੂਜੇ ਦੇ ਵਾਲ, ਸਰਗੁਨ ਮਹਿਤਾ ਨੇ ਸਾਂਝਾ ਕੀਤਾ ਵੀਡੀਓ

ਇਨ੍ਹਾਂ ਤਸਵੀਰਾਂ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਕਮੈਂਟਸ ਕੀਤੇ ਜਾ ਰਹੇ ਹਨ ਅਤੇ ਅਦਾਕਾਰਾ ਦੇ ਭਤੀਜੇ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਜਾ ਰਹੀ ਹੈ । ਸਰਗੁਨ ਮਹਿਤਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹੁਣ ਤੱਕ ਉਹ ਅਨੇਕਾਂ ਹੀ ਹਿੱਟ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ ।

Sargun mehta with husband ,,-min

ਇਸ ਤੋਂ ਇਲਾਵਾ ਉਹ ਸੀਰੀਅਲ ਨਿਰਮਾਣ ਦੇ ਖੇਤਰ ‘ਚ ਵੀ ਜੁੜੀ ਹੋਈ ਹੈ । ਉਸ ਦਾ ਪਤੀ ਵੀ ਇੱਕ ਵਧੀਆ ਅਦਾਕਾਰ ਹੈ ਅਤੇ ਕਈ ਵੱਡੇ ਸੀਰੀਅਲਸ ‘ਚ ਉਹ ਨਜ਼ਰ ਆ ਚੁੱਕਿਆ ਹੈ । ਸਰਗੁਨ ਮਹਿਤਾ ਅਤੇ ਰਵੀ ਦੁਬੇ ਨੇ ਕਈ ਸਾਲ ਪਹਿਲਾਂ ਵਿਆਹ ਕਰਵਾਇਆ ਸੀ। ਦੋਵਾਂ ਦੀ ਮੁਲਾਕਾਤ ਦਿੱਲੀ ਦੇ ਕਰੋਲ ਬਾਗ ‘ਚ ਇੱਕ ਸ਼ੋਅ ਦੇ ਆਡੀਸ਼ਨ ਦੇ ਦੌਰਾਨ ਹੋਈ ਸੀ ।

 

View this post on Instagram

 

A post shared by Sargun Mehta (@sargunmehta)

You may also like