
Sargun Mehta news: ਪੰਜਾਬੀ ਫ਼ਿਲਮੀ ਜਗਤ ਦੀ ਨਾਮੀ ਅਦਾਕਾਰਾ ਸਰਗੁਣ ਮਹਿਤਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੀਆਂ ਮਜ਼ੇਦਾਰ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਜਿਸ ਨੂੰ ਪ੍ਰਸ਼ੰਸਕ ਵੀ ਖੂਬ ਪਸੰਦ ਕਰਦੇ ਹਨ। ਹਾਲ ਵਿੱਚ ਉਨ੍ਹਾਂ ਨੇ ਆਪਣੇ ਵਿਆਹ ਦੀ 9ਵੀਂ ਵਰ੍ਹੇਗੰਢ ਮਨਾਈ ਹੈ। ਇਸ ਖ਼ਾਸ ਮੌਕੇ ਉੱਤੇ ਸਰਗੁਣ ਮਹਿਤਾ ਨੇ ਆਪਣੇ ਪਤੀ ਰਵੀ ਦੁਬੇ ਨਾਲ ਕੁਝ ਰੋਮਾਂਟਿਕ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਹੋਰ ਪੜ੍ਹੋ : ਫ਼ਿਲਮ 'ਸਰਕਸ' ਦੇ ਗੀਤ 'ਕਰੰਟ ਲਗਾ ਰੇ' ਦਾ ਟੀਜ਼ਰ ਹੋਇਆ ਰਿਲੀਜ਼, ਰਣਵੀਰ-ਦੀਪਿਕਾ ਦੀ ਕਿਊਟ ਕਮਿਸਟਰੀ ਦੇਖ ਕੇ ਪ੍ਰਸ਼ੰਸਕ ਹੋਏ ਖੁਸ਼

ਸਰਗੁਣ ਮਹਿਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਰਵੀ ਦੁਬੇ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ ਹੈ- "ਤੁਝਮੇ ਰੱਬ ਦਿਖਤਾ ਹੈ, ਯਾਰਾਂ ਮੈਂ ਕਿਆ ਕਰੂੰ..Happy 9 years badi’ ਤੇ ਨਾਲ ਹੀ ਬੁਰੀ ਨਜ਼ਰ ਤੋਂ ਬਚਾਉਣ ਵਾਲਾ ਇਮੋਜ਼ੀ ਵੀ ਸਾਂਝਾ ਕੀਤਾ ਹੈ। ਤਸਵੀਰਾਂ ਵਿੱਚ ਪਤੀ-ਪਤਨੀ ਦੀ ਰੋਮਾਂਟਿਕ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਫੈਨਜ਼ ਅਤੇ ਕਲਾਕਾਰ ਵੀ ਕਮੈਂਟ ਕਰਕੇ ਇਸ ਜੋੜੀ ਨੂੰ ਮੈਰਿਜ ਐਨੀਵਰਸਰੀ ਦੀਆਂ ਵਧਾਈਆਂ ਦੇ ਰਹੇ ਹਨ।

ਇਹ ਜੋੜੀ ਪਹਿਲੀ ਵਾਰ ਆਪਣੇ ਸ਼ੋਅ 12/24 ਕਰੋਲ ਬਾਗ ਦੇ ਸੈੱਟ ਤੇ ਮਿਲੀ ਸੀ, ਤੇ ਇੱਕ ਦੂਜੇ ਨੂੰ ਦੇਖਦੇ ਹੀ ਪਿਆਰ ਹੋ ਗਿਆ ਸੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਰਵੀ ਦੂਬੇ ਤੇ ਸਰਗੁਣ ਮਹਿਤਾ ਇੰਡਸਟਰੀ ਦੀ ਸਭ ਤੋਂ ਪਿਆਰੀ ਜੋੜੀ ਹੈ । ਦੋਹਾਂ ਨੇ ਆਪਣੀ ਨਿੱਜੀ ਜ਼ਿੰਦਗੀ ਤੇ ਪ੍ਰਫੈਸ਼ਨਲ ਜ਼ਿੰਦਗੀ ਬੈਲੇਂਸ ਬਣਾਕੇ ਰੱਖਿਆ ਹੋਇਆ ਹੈ ।

ਜੇ ਗੱਲ ਕਰੀਏ ਸਰਗੁਣ ਮਹਿਤਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਫ਼ਿਲਮੀ ਜਗਤ ‘ਚ ਕਾਫੀ ਐਕਟਿਵ ਹੈ । ਉਹ ਕਿਸਮਤ, ਸੁਰਖੀ ਬਿੰਦੀ, ਅੰਗਰੇਜ਼, ਕਾਲਾ ਸ਼ਾਹ ਕਾਲਾ, ਲਵ ਪੰਜਾਬ, ਜਿੰਦੂਆ, ਝੱਲੇ ਵਰਗੇ ਕਈ ਸੁਪਰ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀ ਹੈ। ਇਸ ਸਾਲ ਵੀ ਉਹ ਕਈ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀ ਹੈ। ਉਹ ਅਖੀਰਲੀ ਵਾਰ ਉਹ ਮੋਹ ਫ਼ਿਲਮ ਵਿੱਚ ਨਜ਼ਰ ਆਈ ਸੀ।
View this post on Instagram