ਸਰਗੁਣ ਮਹਿਤਾ ਨੇ ਕੰਮ ਤੋਂ ਬ੍ਰੇਕ ਲੈ ਕੇ ਖ਼ਾਸ ਦੋਸਤਾਂ ਦੇ ਨਾਲ ਲਿਆ ਛੁੱਟੀ ਦਾ ਆਨੰਦ, ਦੇਖੋ ਤਸਵੀਰਾਂ
Sargun Mehta news: ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਪਿੱਛੇ ਜਿਹੇ ਉਹ ਬਾਲੀਵੁੱਡ ਫ਼ਿਲਮ ‘ਕੱਠਪੁਤਲੀ' ਅਤੇ ਪੰਜਾਬੀ ਫ਼ਿਲਮ ਬਾਬੇ ਭੰਗੜੇ ਪਾਉਂਦੇ ਨੇ ਵਿੱਚ ਨਜ਼ਰ ਆਈ ਸੀ। ਦੋਵਾਂ ਹੀ ਫ਼ਿਲਮਾਂ ਵਿੱਚ ਸਰਗੁਣ ਮਹਿਤਾ ਦੇ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ।
ਹੋਰ ਪੜ੍ਹੋ: ਡਿੱਗਦੀ ਹੋਈ ਇਸ ਟੀਵੀ ਐਕਟਰ੍ਰੈਸ ਨੇ ਦਿਖਾਏ ਆਪਣੇ ਰੰਗ, ਉੱਲਟਾ ਮਦਦ ਕਰਨ ਵਾਲੇ ਫੈਨ ਨੂੰ ਦੇਣ ਲੱਗੀ ਝਿੜਕਾਂ
Image Source: Instagram
ਅਦਾਕਾਰਾ ਨੇ ਕੰਮ ਤੋਂ ਛੋਟਾ ਜਿਹਾ ਬ੍ਰੇਕ ਲੈਕੇ ਆਪਣੇ ਖ਼ਾਸ ਦੋਸਤਾਂ ਦੇ ਨਾਲ ਛੁੱਟੀ ਦਾ ਆਨੰਦ ਲੈਂਦੀ ਨਜ਼ਰ ਆਈ। ਜਿਸ ਦੀਆਂ ਤਸਵੀਰਾਂ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਅਦਾਕਾਰਾ ਬਿਨਾਂ ਮੇਕਅੱਪ ਤੋਂ ਨਜ਼ਰ ਆ ਰਹੀ ਹੈ। ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਤਸਵੀਰਾਂ ਵਿੱਚ ਉਹ ਆਪਣੇ ਪਾਲਤੂ ਡੌਗੀ ਅਤੇ ਇੱਕ ਦੋਸਤ ਦੇ ਨਾਲ ਨਜ਼ਰ ਆ ਰਹੀ ਹੈ।
Image Source: Instagram
ਅਦਾਕਾਰਾ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਸਰਗੁਣ ਮਹਿਤਾ ਨੇ ਲਿਖਿਆ ਹੈ, “ਨਾ ਕੋਈ ਮੇਕਅੱਪ, ਨਾ ਕੋਈ ਫਿਲਟਰ, ਸਿਰਫ਼ ਮੈਂ ਤੇ ਮੈਂ ਵਾਲਾ ਦਿਨ।” ਇਸ ਪੋਸਟ ਉੱਤੇ ਪ੍ਰਸ਼ੰਸਕ ਖੂਬ ਪਿਆਰ ਲੁੱਟਾ ਰਹੇ ਹਨ।
Image Source: Instagram
ਸਰਗੁਣ ਮਹਿਤਾ ਇਹ ਸਾਲ ਵੀ ਖ਼ਾਸ ਰਿਹਾ ਹੈ, ਉਨ੍ਹਾਂ ਨੇ ‘ਮੋਹ’ ਤੇ ‘ਬਾਬੇ ਭੰਗੜਾ ਪਾਉਂਦੇ ਨੇ’ ਵਰਗੀਆਂ ਫਿਲਮਾਂ ‘ਚ ਨਜ਼ਰ ਆਈ ਸੀ। ਇਸ ਤੋਂ ਇਲਾਵਾ ਉਨ੍ਹਾਂ ਦੀ ਝੋਲੀ ਕਈ ਫ਼ਿਲਮਾਂ ਨੇ ਜੋ ਕਿ ਅਗਲੇ ਸਾਲ ਰਿਲੀਜ਼ ਹੋਣਗੀਆਂ।
View this post on Instagram