Trending:
ਸਰਗੁਨ ਮਹਿਤਾ ਪਤੀ ਨਾਲ ਮਰਹੂਮ ਗਾਇਕ ਸੁਰਜੀਤ ਬਿੰਦਰਖੀਆ ਦੇ ਗੀਤ ‘ਤੇ ਡਾਂਸ ਕਰਦੀ ਆਈ ਨਜ਼ਰ
ਸਰਗੁਨ ਮਹਿਤਾ (Sargun Mehta ) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵੇਖਿਆ ਜਾ ਰਿਹਾ ਹੈ । ਇਸ ਵੀਡੀਓ ‘ਚ ਸਰਗੁਨ ਆਪਣੇ ਪਤੀ ਦੇ ਨਾਲ ਮਰਹੂਮ ਗਾਇਕ ਸੁਰਜੀਤ ਬਿੰਦਰਖੀਆ ਦੇ ਗੀਤ ‘ਤੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਦੋਵਾਂ ਦੇ ਪ੍ਰਸ਼ੰਸਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਸਰਗੁਨ ਮਹਿਤਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੇ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ ।
Image From Instagram
ਉਨ੍ਹਾਂ ਨੇ ਬੀਤੇ ਦਿਨੀਂ ਬਹੁਤ ਹੀ ਫ਼ਿਲਮੀ ਅੰਦਾਜ਼ ‘ਚ ਆਪਣੀ ਭਾਬੀ ਦੀ ਪ੍ਰੈਗਨੇਂਸੀ ਦਾ ਐਲਾਨ ਕੀਤਾ ਸੀ ।ਉਨ੍ਹਾਂ ਨੇ ਆਪਣੀ ਭਾਬੀ ਦੀ ਬੇਬੀ ਬੰਪ ਦੇ ਨਾਲ ਇੱਕ ਵੀਡੀਓ ਸਾਂਝੀ ਕੀਤੀ ਸੀ ।

ਇਸ ਵੀਡੀਓ ‘ਚ ਉਹ ਆਪਣੀ ਭਾਬੀ ਅਤੇ ਭਰਾ ਦੇ ਨਾਲ ਮਸਤੀ ਕਰਦੀ ਵਿਖਾਈ ਦਿੱਤੀ ਸੀ ।ਸਰਗੁਨ ਮਹਿਤਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ‘ਚ ਉਹ ਫ਼ਿਲਮ 'ਕਿਸਮਤ-2’ ‘ਚ ਐਮੀ ਵਿਰਕ ਦੇ ਨਾਲ ਨਜ਼ਰ ਆਈ ਸੀ । ਇਸ ਫ਼ਿਲਮ ਨੂੰ ਦਰਸ਼ਕਾਂ ਦੇ ਵੱਲੋਂ ਵੀ ਕਾਫੀ ਪਸੰਦ ਕੀਤਾ ਗਿਆ ਹੈ । ਇਸ ਤੋਂ ਇਲਾਵਾ ਸਰਗੁਨ ਮਹਿਤਾ ਹੋਰ ਵੀ ਕਈ ਪ੍ਰਾਜੈਕਟਸ ‘ਚ ਨਜ਼ਰ ਆਉਣ ਵਾਲੀ ਹੈ । ਜਿਸ ‘ਚ ਉਸ ਦੀ ਫ਼ਿਲਮ ਨਿਗ੍ਹਾ ਮਾਰਦਾ ਆਈਂ ਵੇ, ਸੌਂਕਣ ਸੌਂਕਣੇ ‘ਚ ਨਜ਼ਰ ਆਏਗੀ ।
View this post on Instagram