‘ਕਠਪੁਤਲੀ’ ਫ਼ਿਲਮ ‘ਚ ਸਰਗੁਨ ਮਹਿਤਾ ਦੇ ਕਿਰਦਾਰ ਨੇ ਜਿੱਤਿਆ ਦਰਸ਼ਕਾਂ ਦਾ ਦਿਲ

written by Shaminder | September 03, 2022

ਸਰਗੁਨ ਮਹਿਤਾ (Sargun Mehta )  ਨੇ ਜਿੱਥੇ ਪੰਜਾਬੀ ਇੰਡਸਟਰੀ ‘ਚ ਆਪਣੀ ਅਦਾਕਾਰੀ ਦੇ ਨਾਲ ਖਾਸ ਜਗ੍ਹਾ ਬਣਾਈ ਹੈ । ਉੱਥੇ ਹੀ ਉਸ ਨੇ ਅਕਸ਼ੇ ਕੁਮਾਰ ਦੇ ਨਾਲ ਫ਼ਿਲਮ ‘ਕਠਪੁਤਲੀ’ ਦੇ ਜ਼ਰੀਏ ਬਾਲੀਵੁੱਡ ‘ਚ ਡੈਬਿਊ ਕੀਤਾ ਹੈ । ਇਸ ਫ਼ਿਲਮ ‘ਚ ਉਸ ਨੇ ਇੱਕ ਪੁਲਿਸ ਅਫਸਰ ਦਾ ਕਿਰਦਾਰ ਨਿਭਾਇਆ ਹੈ । ਉਸ ਦੇ ਵੱਲੋਂ ਨਿਭਾਏ ਗਏ ਇਸ ਕਿਰਦਾਰ ਦੀ ਖੂਬ ਸ਼ਲਾਘਾ ਹੋ ਰਹੀ ਹੈ ਅਤੇ ਪ੍ਰਸ਼ੰਸਕ ਵੀ ਕਮੈਂਟਸ ਕਰਕੇ ਉੇਸ ਦੇ ਕਿਰਦਾਰ ਦੀ ਤਾਰੀਫ ਕਰ ਰਹੇ ਹਨ ।

Cuttputlli trailer out: Akshay Kumar hunts self-obsessed killer; film features Sargun Mehta, Gurpreet Ghuggi too [Watch] Image Source: Twitter

ਹੋਰ ਪੜ੍ਹੋ : ਹਰਭਜਨ ਮਾਨ ਦੇ ਬੇਟੇ ਅਵਕਾਸ਼ ਮਾਨ ਦਾ ਅੱਜ ਹੈ ਜਨਮ ਦਿਨ, ਗਾਇਕ ਨੇ ਕਿਹਾ ‘ਵਾਹਿਗੁਰੂ ਦਾ ਸ਼ੁਕਰਾਨਾ,ਜਿਸ ਨੇ ਸਲੀਕੇ ਭਰਿਆ ਪਿਆਰਾ ਪੁੱਤ ਸਾਡੀ ਝੋਲੀ ਪਾਇਆ’

ਫ਼ਿਲਮ ‘ਚ ਉਸ ਨੇ ਐੱਸ ਐੱਚ ਓ ਗੁਡੀਆ ਪਰਮਾਰ ਦਾ ਰੋਲ ਨਿਭਾਇਆ ਹੈ ।ਦੱਸ ਦਈਏ ਕਿ ਅਕਸ਼ੇ ਕੁਮਾਰ ਸਟਾਰਰ ਫ਼ਿਲਮ ਕਠਪੁਤਲੀ ਓਟੀਟੀ ਪਲੇਟਫ਼ਾਰਮ ਡਿਜ਼ਨੀ ਪਲੱਸ ਹੌਟਸਟਾਰ ਤੇ ਰਿਲੀਜ਼ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸਰਗੁਨ ਮਹਿਤਾ ਦੀ ਫ਼ਿਲਮ ‘ਸੌਂਕਣ ਸੌਂਕਣੇ ਨੂੰ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।

Sargun Mehta can’t keep her calm as ‘Saunkan Saunkne’ crosses Rs 40 cr mark within 10 days Image Source : Instagram

ਹੋਰ ਪੜ੍ਹੋ : ਭਾਰਤੀ ਸਿੰਘ ਦੇ ਬੇਟੇ ਗੋਲਾ ਦਾ ਕਿਊਟ ਵੀਡੀਓ ਜਿੱਤ ਰਿਹਾ ਹਰ ਕਿਸੇ ਦਾ ਦਿਲ, ਵੇਖੋ ਵੀਡੀਓ

ਇਸ ਤੋਂ ਇਲਾਵਾ ਉਹ ‘ਅੰਗਰੇਜ’, ‘ਲਾਹੌਰੀਏ’, ‘ਝੱਲੇ’, ‘ਸੁਰਖੀ ਬਿੰਦੀ’ ਸਣੇ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ। ਉਨ੍ਹਾਂ ਨੇ ਇਨ੍ਹਾਂ ਫ਼ਿਲਮਾਂ ‘ਚ ਬਿਲਕੁਲ ਵੱਖਰੇ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਸਰਗੁਨ ਮਹਿਤਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਅੱਜ ਤੋਂ ਤੇਰਾਂ ਸਾਲ ਪਹਿਲਾਂ ਕੀਤੀ ਸੀ ।

‘ਕਰੋਲ ਬਾਗ’ ਨਾਂਅ ਦੇ ਸੀਰੀਅਲ ‘ਚ ਉਹ ਪਹਿਲੀ ਵਾਰ ਨਜ਼ਰ ਆਏ ਸਨ । ਇਸ ਤੋਂ ਇਲਾਵਾ ਉਨ੍ਹਾਂ ਦੇ ਨਾਲ ਇਸ ਸੀਰੀਅਲ ਰਵੀ ਦੁਬੇ ਵੀ ਦਿਖਾਈ ਦਿੱਤੇ ਸਨ । ਜੋ ਬਾਅਦ ‘ਚ ਸਰਗੁਨ ਦੇ ਰੀਅਲ ਲਾਈਫ ਪਤੀ ਬਣੇ ਸਨ ।

 

View this post on Instagram

 

A post shared by Sargun Mehta (@sargunmehta)

You may also like