ਸਤਿੰਦਰ ਸਰਤਾਜ ਨੇ ਪ੍ਰਸ਼ੰਸਕਾਂ ਨੂੰ ਦਿੱਤਾ ਗੁੱਡ ਸਰਪ੍ਰਾਈਜ਼, ਇੱਕ ਵਾਰ ਫਿਰ ਤੋਂ ਫ਼ਿਲਮ ‘ਇੱਕੋ ਮਿੱਕੇ’ ਹੋਣ ਜਾ ਰਹੀ ਹੈ ਰਿਲੀਜ਼

written by Lajwinder kaur | September 15, 2021

ਪੰਜਾਬੀ ਇੰਡਸਟਰੀ ਦੇ ਕਮਾਲ ਦੇ ਸੂਫੀ ਗਾਇਕ ਸਤਿੰਦਰ ਸਰਤਾਜ Satinder Sartaaj ਜਿਨ੍ਹਾਂ ਨੇ ‘ਇੱਕੋ ਮਿੱਕੇ’ ਫ਼ਿਲਮ ਦੇ ਨਾਲ ਆਪਣਾ ਕਦਮ ਪੰਜਾਬੀ ਫ਼ਿਲਮੀ ਜਗਤ ‘ਚ ਰੱਖਿਆ ਸੀ । ਪਰ ਕੋਰੋਨਾ ਕਾਲ ਕਰਕੇ ਇਹ ਫ਼ਿਲਮ ਬਾਕਸ ਆਫ਼ਿਸ ਉੱਤੇ ਜ਼ਿਆਦਾ ਦਿਨ ਤੱਕ ਨਹੀਂ ਸੀ ਰਹਿ ਪਾਈ ਸੀ। ਪਰ ਹੁਣ ਇੱਕ ਵਾਰ ਤੋਂ ਫਿਰ ਸਿਨੇਮਾ ਘਰਾਂ ‘ਚ ਰੌਣਕਾਂ ਪਰਤਨੀਆਂ ਸ਼ੁਰੂ ਹੋ ਗਈਆਂ ਨੇ। ਜਿਸ ਕਰਕੇ ਸਤਿੰਦਰ ਸਰਤਾਜ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਖੁਸ਼ਖਬਰੀ ਸ਼ੇਅਰ ਕਰਦੇ ਹੋਏ ਆਪਣੀ ਫ਼ਿਲਮ ‘ਇੱਕੋ ਮਿੱਕੇ’ Ikko Mikke ਦੀ ਨਵੀਂ ਰਿਲੀਜ਼ ਡੇਟ ਸ਼ੇਅਰ ਕਰ ਦਿੱਤੀ ਹੈ।

inside image of satinder sartaaj and aditi sharma ikko mikke-min

ਹੋਰ ਪੜ੍ਹੋ : ਅਦਾਕਾਰਾ ਨੀਆ ਸ਼ਰਮਾ ਨੇ ਲਿਆ ਆਪਣਾ ਨਵਾਂ ਘਰ, ਗ੍ਰਹਿ ਪ੍ਰਵੇਸ਼ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਦੇ ਰਹੇ ਨੇ ਵਧਾਈਆਂ

ਜੀ ਹਾਂ ਇੱਕ ਵਾਰ ਫਿਰ ਤੋਂ ਉਨ੍ਹਾਂ ਦੀ ਫ਼ਿਲਮ ‘ਇੱਕੋ ਮਿੱਕੇ’ ਸਿਨੇਮਾ ਘਰਾਂ ‘ਚ ਰੌਣਕ ਲਗਾਉਣ ਦੇ ਲਈ ਤਿਆਰ ਹੈ । ਗਾਣੇ ਦਾ ਨਵਾਂ ਪੋਸਟਰ ਸ਼ੇਅਰ ਕਰਦੇ ਹੋਏ ਸਤਿੰਦਰ ਸਰਤਾਜ ਨੇ ਲਿਖਿਆ ਹੈ- ‘🎭𝐈𝐊𝐊𝐎~𝐌𝐈𝐊𝐊𝐄💞ਸਿਨੇਮਾ ਘਰਾਂ ‘ਚ #𝟐𝟔𝐭𝐡𝐍𝐨𝐯 । ਚਾਅ ਤਾਂ ਵੱਡੇ ਅਤੇ ਵਾਕ ਨਿੱਕੇ-ਨਿੱਕੇ ; ਦੱਸੋ ਜੀ ਹੁਣ ਕੀ ਲਿਖੀਏ । ਸਭ ਮਿਟ ਗਏ ਨੇ ਅਟਕ ਅੜਿੱਕੇ ; ਦੱਸੋ ਜੀ ਹੁਣ ਕੀ ਲਿਖੀਏ । ਹੋਏ ਮੈਂ ਤੇ ਸੱਜਣ “ਇੱਕੋ-ਮਿੱਕੇ” ; ਦੱਸੋ ਜੀ ਹੁਣ ਕੀ ਲਿਖੀਏ । “A Sculpture🗿is about to reveal😍” ਇਸ ਦੇ ਨਾਲ ਹੀ ਉਨ੍ਹਾਂ ਨੇ ਫ਼ਿਲਮ ਦੀ ਸਟਾਰ ਕਾਸਟ ਨੂੰ ਟੈਗ ਕੀਤਾ ਹੈ। ਪ੍ਰਸ਼ੰਸਕ ਵੀ ਕਮੈਂਟ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਨੇ।

ਹੋਰ ਪੜ੍ਹੋ : ਇਸ ਹਫ਼ਤੇ ‘ਹਾਲੀਵੁੱਡ ਇਨ ਪੰਜਾਬੀ’ ‘ਚ ਦੇਖੋ ਹਾਲੀਵੁੱਡ ਫ਼ਿਲਮ ‘ਜ਼ੋਰੋ ਦਾ ਨਕਾਬ’ ਸਿਰਫ਼ ਪੀਟੀਸੀ ਪੰਜਾਬੀ ਚੈਨਲ ਉੱਤੇ

Satinder Sartaaj Movie Ikko Mikke Trailer On Trending

ਪਿਆਰ ਦੇ ਖ਼ੂਬਸੂਰਤ ਰਿਸ਼ਤੇ ‘ਤੇ ਬਣਾਈ ਗਈ ਫ਼ਿਲਮ ‘ਇੱਕੋ ਮਿੱਕੇ’ ਜੋ ਇਸ ਸਾਲ 26 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ‘ਚ ਨਾਜ਼ੁਕ ਡੋਰ ਨਾਲ ਬੰਨੇ ਹੋਏ ਪਤੀ ਪਤਨੀ ਦੇ ਖੂਬਸੂਰਤ ਰਿਸ਼ਤੇ ਨੂੰ ਵੱਡੇ ਪਰਦੇ ਉੱਤੇ ਪੇਸ਼ ਕੀਤਾ ਜਾਵੇਗਾ। ਅਨੋਖੀ ਪਿਆਰ ਦੀ ਦਾਸਤਾਨ ਵਾਲੀ ਇਹ ਕਹਾਣੀ ਪੰਕਜ ਵਰਮਾ ਵੱਲੋਂ ਲਿਖੀ ਹੈ ਤੇ ਉਨ੍ਹਾਂ ਦੇ ਨਿਰਦੇਸ਼ਨ ਹੇਠ ਇਸ ਫ਼ਿਲਮ ਨੂੰ ਤਿਆਰ ਕੀਤਾ ਹੈ । ਇਸ ਫ਼ਿਲਮ ‘ਚ ਸਤਿੰਦਰ ਤੇ ਅਦਿਤੀ ਸ਼ਰਮਾ ਤੋਂ ਇਲਾਵਾ ਸਰਦਾਰ ਸੋਹੀ, ਮਹਾਬੀਰ ਭੁੱਲਰ, ਵਿਜੈ ਕੁਮਾਰ, ਨਵਦੀਪ ਕਲੇਰ ਤੋਂ ਇਲਾਵਾ ਕਈ ਹੋਰ ਪੰਜਾਬੀ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।

 

 

 

0 Comments
0

You may also like