ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਫ਼ਿਲਮ ਦੀ ਕਾਮਯਾਬੀ ਲਈ ਕੀਤੀ ਅਰਦਾਸ

written by Shaminder | January 26, 2023 09:47am

ਨੀਰੂ ਬਾਜਵਾ (Neeru Bajwa ) ਅਤੇ ਸਤਿੰਦਰ ਸਰਤਾਜ (Satinder Sartaaj) ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਕਲੀ ਜੋਟਾ’ ਨੂੰ ਲੈ ਕੇ ਚਰਚਾ ‘ਚ ਹਨ । ਇਸ ਫ਼ਿਲਮ ਦੀ ਪ੍ਰਮੋਸ਼ਨ ਉਹ ਲਗਾਤਾਰ ਕਰ ਰਹੇ ਹਨ । ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sachkhand Sri Harmandir Sahib) ‘ਚ ਵੀ ਪਹੁੰਚੇ ਜਿੱਥੇ ਉਨ੍ਹਾਂ ਨੇ ਫ਼ਿਲਮ ਦੀ ਕਾਮਯਾਬੀ ਦੇ ਲਈ ਅਰਦਾਸ ਕੀਤੀ । ਸਤਿੰਦਰ ਸਰਤਾਜ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਆਪਣੇ ਅੰਦਾਜ਼ ‘ਚ ਉਸ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਲਿਖਿਆ
‘ਉਸ ਦਰਬਾਰ ਦੇ ਸਤਿਕਾਰ ਨੂੰ, ਸਜਦਾ-ਏ-ਪਰਵਰਦਿਗਾਰ ਨੂੰ !
ਮਨ ਸਹਿਕਦਾ ਹੋਵੇ ; ਜੇ ਆ ਕੇ ਮਹਿਕਦਾ ਹੋਵੇ ; ਤਾਂ ਸਮਝੋ ਜ਼ਿੰਦਗੀ ਹਾਲੇ ਵੀ ਸੱਚੇ ਮਹਿਰਮਾ ਦੀ ਮੁੰਤਜ਼ਿਰ ਕੁੱਛ ਗਾ ਰਹੀ ਏ !

Satinder Sartaaj ,, image Source : Instagram

ਹੋਰ ਪੜ੍ਹੋ : ਗਣਤੰਤਰ ਦਿਵਸ 2023 : ਸ਼ਹੀਦ ਹੋਣ ਤੋਂ ਬਾਅਦ ਵੀ ਸਰਹੱਦਾਂ ਦੀ ਰਾਖੀ ਕਰਦਾ ਹੈ ਇਹ ਫੌਜੀ ਜਵਾਨ, ਬਹਾਦਰੀ ਦੀ ਗਾਥਾ ਸੁਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

ਇਲਾਹੀ ਵਜਦ ਦੇ ਪੈਂਡੇ ਇਬਾਦਤ ਨਾਲ਼ ਸਰ ਕਰੀਏ !
ਜੇ ਭਾਗਾਂ ਨਾਲ਼ ਆਏ ਆਂ ਤਾਂ ਕਿਉਂ ਨਾ ਅੰਮ੍ਰਿਤਸਰ ਕਰੀਏ !
ਲਾਸਾਨੀ ਏ, ਨੂਰਾਨੀ ਏ, ਅਲੌਕਿਕ ਏ ਹੱਕ਼ਾਨੀ ਏ !
ਕਿਸੇ ਵਿਸਮਾਦ ਦੀ ਰੰਗਤ ਅੰਬਰ ਤੋਂ ਆ ਰਹੀ ਏ !
ਖ਼ੁਮਾਰੀ ਛਾ ਰਹੀ ਏ, ਸ਼ਬਦ ਵਰਸਾ ਰਹੀ ਏ !! ਸਤਿੰਦਰ ਸਰਤਾਜ

Satinder Sartaaj image Source : Instagram

ਹੋਰ ਪੜ੍ਹੋ : ਹਰਭਜਨ ਮਾਨ ਨੇ ਲਾਡੀ ਗਿੱਲ ਦੇ ਨਾਲ ਸਾਂਝਾ ਕੀਤਾ ਵੀਡੀਓ, ਕਿਹਾ ‘ਲਾਡੀ ਗਿੱਲ ਦੇ ਸੰਗੀਤ ਨੇ ਮੇਰੀ ਐਲਬਮ ਨੂੰ ਲਾ ਦਿੱਤੇ ਹਨ ਚਾਰ ਚੰਨ’

ਸਤਿੰਦਰ ਸਰਤਾਜ ਨੇ ਇਨ੍ਹਾਂ ਖੂਬਸੂਰਤ ਸ਼ਬਦਾਂ ਦੇ ਨਾਲ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਹੈ । ਦੱਸ ਦਈਏ ਕਿ ਨੀਰੂ ਬਾਜਵਾ ਸਤਿੰਦਰ ਸਰਤਾਜ ਅਤੇ ਵਾਮਿਕਾ ਗੱਬੀ ਦੀ ਇਹ ਫ਼ਿਲਮ ੩ ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਇਸ ਫ਼ਿਲਮ ਨੂੰ ਲੈ ਕੇ ਸਾਰੀ ਟੀਮ ਪੱਬਾਂ ਭਾਰ ਹੈ ।

ਇਸ ਫ਼ਿਲਮ ਦੇ ਜ਼ਰੀਏ ਜਿੱਥੇ ਇੱਕ ਪ੍ਰੇਮੀ ਜੋੜੇ ਦੀ ਕਹਾਣੀ ਨੂੰ ਪਰਦੇ ‘ਤੇ ਦਿਖਾਇਆ ਜਾਵੇਗਾ ।ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਪਹਿਲੀ ਵਾਰ ਪਰਦੇ ‘ਤੇ ਇੱਕਠੇ ਦਿਖਾਈ ਦੇਣਗੇ ।

 

View this post on Instagram

 

A post shared by Satinder Sartaaj (@satindersartaaj)

You may also like