ਸਤਿੰਦਰ ਸਰਤਾਜ ਨੇ ਜੌਰਡਨ ਸੰਧੂ ਦੀ ਰਿਸ਼ੈਪਸ਼ਨ ਤੇ ਆਪਣੇ ਗੀਤਾਂ ਦੇ ਨਾਲ ਬੰਨੇ ਰੰਗ, ਨਵੀਂ ਵਿਆਹੀ ਜੋੜੀ ਨੱਚਦੀ ਆਈ ਨਜ਼ਰ, ਦੇਖੋ ਵੀਡੀਓ

written by Lajwinder kaur | January 23, 2022

ਗਾਇਕ ਜੌਰਡਨ ਸੰਧੂ Jordan Sandhu ਜਿਨ੍ਹਾਂ ਦਾ ਹਾਲ ਹੀ 'ਚ ਵਿਆਹ ਹੋਇਆ ਹੈ। ਵਿਆਹ ਤੋਂ ਬਾਅਦ ਹੁਣ ਉਨ੍ਹਾਂ ਦੀ ਵੈਡਿੰਗ ਰਿਸ਼ੈਪਸ਼ਨ ਦੀਆਂ ਵੀਡੀਓਜ਼ ਖੂਬ ਵਾਇਰਲ ਹੋ ਰਹੀਆਂ ਹਨ (Jordan Sandhu Wedding Reception)। ਦੱਸ ਦਈਏ ਜੌਰਡੂਨ ਤੇ ਜਸਪ੍ਰੀਤ ਦੇ ਵੈਡਿੰਗ ਰਿਸ਼ੈਪਸ਼ਨ ‘ਚ ਪੰਜਾਬੀ ਮਿਊਜ਼ਿਕ ਜਗਤ ਦੇ ਲਗਭਗ ਸਾਰੇ ਹੀ ਪੰਜਾਬੀ ਕਲਾਕਾਰ ਸ਼ਾਮਿਲ ਹੋਏ ਸੀ।

jordan sandhu wedding recepation

ਹੋਰ ਪੜ੍ਹੋ : ਗੁਰੂ ਰੰਧਾਵਾ ਅਤੇ ਯੂਲੀਆ ਵੰਤੂਰ ਦੇ ਆਉਣ ਵਾਲੇ ਨਵੇਂ ਗੀਤ ‘ Main Chala ‘ ਦਾ ਸ਼ਾਨਦਾਰ ਟੀਜ਼ਰ ਹੋਇਆ ਰਿਲੀਜ਼, ਸਲਮਾਨ ਖ਼ਾਨ ਸਰਦਾਰੀ ਲੁੱਕ ਆਏ ਨਜ਼ਰ

ਰਿਸ਼ੈਪਸ਼ਨ ਤੇ ਪੰਜਾਬੀ ਮਿਊਜ਼ਿਕ ਜਗਤ ਦੇ ਦਿੱਗਜ ਗਾਇਕ ਸਤਿੰਦਰ ਸਰਤਾਜ ਨੇ ਆਪਣੇ ਗੀਤਾਂ ਦੇ ਨਾਲ ਖੂਬ ਰੌਣਕਾਂ ਲਗਾਈਆਂ। ਸਤਿੰਦਰ ਸਰਤਾਜ ਦੇ ਗੀਤਾਂ ਉੱਤੇ ਨਵੀਂ ਵਿਆਹੀ ਜੋੜੀ ਤੋਂ ਇਲਾਵਾ ਨਿਮਰਤ ਖਹਿਰਾ, ਸਰਗੁਣ ਮਹਿਤਾ, ਐਮੀ ਵਿਰਕ, ਮਨਕਿਰਤ ਔਲਖ ਤੋਂ ਇਲਾਵਾ ਕਈ ਹੋਰ ਕਲਾਕਾਰ ਵੀ ਜੰਮ ਕੇ ਨੱਚਦੇ ਹੋਏ ਨਜ਼ਰ ਆਏ।  ਜੌਰਡਨ ਸੰਧੂ ਨੇ ਵੀ ਆਪਣੀ ਰਿਸ਼ੈਪਸ਼ਨ ਦੀਆਂ ਕੁਝ ਵੀਡੀਓ ਇੰਸਟਾ ਸਟੋਰੀਆਂ ‘ਚ ਪੋਸਟ ਕੀਤੀਆਂ ਨੇ।

inside image of jordan wedding recepiton video

ਨਿਮਰਤ ਖਹਿਰਾ, ਰੇਸ਼ਮ ਸਿੰਘ ਅਨਮੋਲ ਤੇ ਕਈ ਹੋਰ ਕਲਾਕਾਰਾਂ ਨੇ ਵੀ ਸੋਸ਼ਲ ਮੀਡੀਆ ਉੱਤੇ ਪੋਸਟਾਂ ਪਾ ਕੇ ਜੌਰਡਨ ਤੇ ਜਸਪ੍ਰੀਤ ਨੂੰ ਨਵੀਂ ਜ਼ਿੰਦਗੀ ਦਾ ਆਗਾਜ਼ ਕਰਨ ਲਈ ਆਪਣੀ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਹੋਰ ਪੜ੍ਹੋ : ਵਿਆਹ ਤੋਂ ਪਹਿਲਾਂ ਰਿਲੀਜ਼ ਹੋਇਆ ਅਫਸਾਨਾ ਖ਼ਾਨ ਤੇ ਸਾਜ਼ ਦਾ ਪ੍ਰੀ-ਵੈਂਡਿੰਗ ਸੌਂਗ Lakh Lakh Vadhaiyaan, ਇੱਕ-ਦੂਜੇ ਨੂੰ ਪਿਆਰ ਦਾ ਇਜ਼ਹਾਰ ਕਰਦੇ ਆ ਰਹੇ ਨੇ ਨਜ਼ਰ

ਜੇ ਗੱਲ ਕਰੀਏ ਜੌਰਡਨ ਸੰਧੂ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਦੇ ਨਾਮੀ ਗਾਇਕ ਨੇ ਜਿਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ਚ ਕਾਫੀ ਐਕਟਿਵ ਨੇ। ਅਖੀਰਲੀ ਵਾਰ ਉਹ ਖਤਰੇ ਦਾ ਘੁੱਗੂ ਫ਼ਿਲਮ ਚ ਨਜ਼ਰ ਆਏ ਸੀ।

 

 

View this post on Instagram

 

A post shared by Nimrat Khaira (@nimratkhairaofficial)

 

You may also like