ਸਤਿੰਦਰ ਸਰਤਾਜ ਦਾ ਅੱਜ ਹੈ ਜਨਮ ਦਿਨ, ਜਨਮਦਿਨ ‘ਤੇ ਜਾਣੋ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ

written by Shaminder | August 31, 2022

ਸਤਿੰਦਰ ਸਰਤਾਜ (Satinder Sartaaj)  ਦਾ ਅੱਜ ਜਨਮ ਦਿਨ (Birthday) ਹੈ ।ਉਨ੍ਹਾਂ ਨੇ ਆਪਣੇ ਜਨਮ ਦਿਨ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਸਟੇਜ ‘ਤੇ ਬਰਥਡੇ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ । ਸਤਿੰਦਰ ਸਰਤਾਜ ਨੇ ਆਪਣੇ ਬਰਥਡੇ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਦਿੱਤੀਆਂ ਵਧਾਈਆਂ ਲਈ ਸਭ ਦਾ ਸ਼ੁਕਰੀਆ ਅਦਾ ਕੀਤਾ ਹੈ । ਸਤਿੰਦਰ ਸਰਤਾਜ ਦੇ ਜੀਵਨ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਜਨਮ ੧੯੮੨ ‘ਚ ਬਜਰਾਵਰ ਹੁਸ਼ਿਆਰਪੁਰ ‘ਚ ਹੋਇਆ ਬਚਪਨ ਤੋਂ ਹੀ ਗਾਇਕੀ ਦਾ ਸ਼ੌਂਕ ਸੀ ।

satinder sartaaj ,, image From instagram

ਹੋਰ ਪੜ੍ਹੋ : ਨੀਰੂ ਬਾਜਵਾ ਪਤੀ ਦੇ ਨਾਲ ਰੋਮਾਂਟਿਕ ਹੁੰਦੀ ਆਈ ਨਜ਼ਰ, ਵੀਡੀਓ ਕੀਤਾ ਸਾਂਝਾ

ਆਪਣੀ ਮੁੱਢਲੀ ਪੜ੍ਹਾਈ ਬਜਰਾਵਰ ਤੋਂ ਹੀ ਹਾਸਲ ਕੀਤੀ । ਉਨ੍ਹਾਂ ਦਾ ਵਿਆਹ ੯ ਦਸੰਬਰ ੨੦੧੦’ਚ ਗੌਰੀ ਨਾਲ ਹੋਇਆ । ਉਨ੍ਹਾਂ ਨੇ ਮੁੱਢਲੀ ਪੜ੍ਹਾਈ ਤੋਂ ਬਾਅਦ ਉਚੇਰੀ ਸਿੱਖਿਆ ਮਿਊਜ਼ਿਕ ਵਿਦ ਆਨਰ ਅਤੇ ਪੰਜ ਸਾਲ ਦਾ ਡਿਪਲੋਮਾ ਸੰਗੀਤ ‘ਚ ਕੀਤਾ ਅਤੇ ਸੂਫ਼ੀ ਮਿਊਜ਼ਿਕ ‘ਚ ਡਿਗਰੀ ਵੀ ਕੀਤੀ ।

Satinder sartaaj

ਹੋਰ ਪੜ੍ਹੋ : ਠਾਣੇ ‘ਚ ਅਦਾਕਾਰ ਪੁਨੀਤ ਤਲਰੇਜਾ ਨਾਲ ਕੁੱਟਮਾਰ, ਅਦਾਕਾਰ ਹਸਪਤਾਲ ‘ਚ ਦਾਖਲ

ਉਹ ਅਜਿਹੇ ਗਾਇਕ ਹਨ ਜੋ ਪੰਜਾਬੀ ਮਿਊਜ਼ਿਕ ‘ਚ ਡਾਕਟਰੇਟ ਹਨ ਅਤੇ ਚੰਡੀਗੜ੍ਹ ਯੂਨੀਵਰਸਿਟੀ ‘ਚ ਪੜ੍ਹਾਉਂਦੇ ਵੀ ਰਹੇ ਹਨ । ਬਚਪਨ ਤੋਂ ਹੀ ਗਾਇਕੀ ਦਾ ਸ਼ੌਂਕ ਰੱਖਦੇ ਸਨ ਸਤਿੰਦਰ ਸਰਤਾਜ ।ਇਸ ਤੋਂ ਇਲਾਵਾ ਉਨ੍ਹਾਂ ਨੇ ਜ਼ੀ ਅੰਤਾਕਸ਼ਰੀ ਸ਼ੋਅ ‘ਚ ਵੀ ਪਰਫਾਰਮ ਕੀਤਾ ਸੀ ।

Satinder sartaaj, image From instagram

ਉਨ੍ਹਾਂ ਨੂੰ ਸਿੰਗਿਗ ਅਤੇ ਸ਼ਾਇਰੀ ਲਈ ਕਈ ਮਾਣ ਸਨਮਾਨ ਵੀ ਮਿਲੇ ਹਨ । ਲੰਡਨ ਦੇ ਰਾਇਲ ਅਲਬਰਟਾ ਹਾਲ ‘ਚ ਵੀ ਪਰਫਾਰਮ ਕੀਤਾ ਜੋ ਕਿ ਸਾਰੇ ਪੰਜਾਬੀਆਂ ਲਈ ਬੁਹਤ ਮਾਣ ਦੀ ਗੱਲ ਹੈ । ਸਤਿੰਦਰ ਸਰਤਾਜ ਜਿੱਥੇ ਬਿਹਤਰੀਨ ਗਾਇਕ ਹਨ ਉੱਥੇ ਹੀ ਬਹੁਤ ਵਧੀਆ ਲੇਖਣੀ ਦੇ ਵੀ ਮਾਲਕ ਹਨ । ਉਨ੍ਹਾਂ ਦੇ ਗੀਤਾਂ ਨੂੰ ਹਰ ਵਰਗ ਦੇ ਲੋਕਾਂ ਵੱਲੋਂ ਪਸੰਦ ਕੀਤਾ ਜਾਂਦਾ ਹੈ ।

 

View this post on Instagram

 

A post shared by Satinder Sartaaj (@satindersartaaj)

You may also like