ਗਾਇਕ ਸਤਿੰਦਰ ਸਰਤਾਜ ਨੇ ‘WORLD MUSIC DAY’ ‘ਤੇ ਵਧਾਈ ਦਿੰਦੇ ਹੋਏ ਸਾਂਝਾ ਕੀਤਾ ਖ਼ੂਬਸੂਰਤ ਵੀਡੀਓ ਤੇ ਕਿਹਾ- ‘ਸਾਡਾ ਸੰਗੀਤ ਸਾਡੀ ਜ਼ਮੀਨ, ਜ਼ੁਬਾਨ ਤੇ ਪਾਣੀਆਂ ਦਾ ਹਾਣੀ ਏ’

written by Lajwinder kaur | June 21, 2021

ਪੰਜਾਬੀ ਸੰਗੀਤਕ ਜਗਤ ਦੇ ਬਾਕਮਾਲ ਸੂਫ਼ੀ ਗਾਇਕ ਸਤਿੰਦਰ ਸਰਤਾਜ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਲਈ ਕੁਝ ਨਾ ਕੁਝ ਨਵਾਂ ਸਾਂਝਾ ਕਰਦੇ ਰਹਿੰਦੇ ਨੇ। ਜਿਵੇਂ ਕਿ ਸਭ ਜਾਣਦੇ ਹੀ ਨੇ ਅੱਜ ਵਰਲਡ ਮਿਊਜ਼ਿਕ ਡੇਅ ਹੈ, ਜਿਸ ਕਰਕੇ ਗਾਇਕ ਵੀ ਆਪੋ ਆਪਣੇ ਅੰਦਾਜ਼ ਦੇ ਨਾਲ ਵਧਾਈ ਦੇ ਰਹੇ ਨੇ।

Twajjo-Satinder Image Source: Instagram
ਹੋਰ ਪੜ੍ਹੋ : ਟਰੈਂਡਿੰਗ ‘ਚ ਛਾਇਆ ਗਾਇਕ ਕਾਕਾ ਦਾ ਨਵਾਂ ਗੀਤ ‘Viah Di Khabar’, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ
: ਗਾਇਕ ਬੱਬੂ ਮਾਨ ਨੇ ਗੀਤ ‘Sardar Bolda’ ਦਾ ਪ੍ਰੋਮੋ ਕੀਤਾ ਸਾਂਝਾ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ
singer dr. satinder sartaaj Image Source: Instagram
ਡਾ. ਸਤਿੰਦਰ ਸਰਤਾਜ ਨੇ ਫੈਨ ਰਣਜੀਤ ਸਿੰਘ ਦਾ ਇੱਕ ਬਹੁਤ ਹੀ ਖ਼ਾਸ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ ਹੈ- ‘WORLD MUSIC DAY 🎶...ਸਾਡਾ ਸੰਗੀਤ ਸਾਡੀ ਜ਼ਮੀਨ, ਜ਼ੁਬਾਨ ਤੇ ਪਾਣੀਆਂ ਦਾ ਹਾਣੀ ਏ.. ਵੱਸਦੇ ਰਹਿਣ ਮੋਹੱਬਤਾਂ ਦੇਣ ਵਾਲ਼ੇ ਅਜ਼ੀਜ਼ ਸਰੋਤੇ ਜਿਨ੍ਹਾਂ ਸਦਕ਼ਾ ਇਨ੍ਹਾਂ ਅਫ਼ਸਾਨਿਆਂ ਦੀ ਹਸਤੀ ਤੇ ਸਾਡਾ ਵਜੂਦ ਏ..- ਡਾ. ਸਤਿੰਦਰ ਸਰਤਾਜ #worldmusicday #satindersartaaj 🎼’ । ਇਸ ਵੀਡੀਓ 'ਚ ਦੇਖ ਸਕਦੇ ਹੋ ਕਿਵੇਂ ਇੱਕ ਪੰਜਾਬੀ ਆਪਣੇ ਟਰੈਕਟਰ ਦੇ ਨਾਲ ਵਾਹੀ ਕਰਦੇ ਹੋਏ ਖੇਤ ‘ਚ ਲਿਖਦਾ ਹੈ ਪੰਜਾਬੀ ਪੜ੍ਹੋ ਤੇ ਪੰਜਾਬੀ ਬੋਲੋ। ਵੀਡੀਓ ‘ਚ ਸਤਿੰਦਰ ਸਰਤਾਜ ਦਾ ਸੁਪਰ ਹਿੱਟ ਗੀਤ ਗੁਰਮੁਖੀ ਦਾ ਬੇਟਾ ਵੱਜ ਰਿਹਾ ਹੈ।
inside image of gurmukhi da beta satinder sartaaj Image Source: Instagram
ਦੱਸ ਦਈਏ ਸਤਿੰਦਰ ਸਰਤਾਜ ਦਾ ਗੀਤ ਗੁਰਮੁਖੀ ਦਾ ਬੇਟਾ ਸਾਲ 2019 ‘ਚ ਵਰਲਡ ਮਿਊਜ਼ਿਕ ਡੇਅ ਦੇ ਮੌਕੇ ਆਇਆ ਸੀ। ਇਸ ਗੀਤ ਚ ਸਰਤਾਜ ਨੇ ਆਪਣੀ ਮਾਤ ਭਾਸ਼ਾ ਗੁਰਮੁਖੀ ਦੀ ਸਿਫ਼ਤ ਕੀਤੀ ਹੈ। ਇਸ ਗੀਤ ਨੇ ਦੇਸ਼ ਵਿਦੇਸ਼ਾਂ ‘ਚ ਰਹਿੰਦੇ ਪੰਜਾਬੀਆਂ ਦੇ ਦਿਲਾਂ ਨੂੰ ਛੂਹਿਆ। ਇਹ ਗੀਤ ਹਰ ਇੱਕ ਪੰਜਾਬੀ ਦਾ ਪਸੰਦੀਦਾ ਗੀਤ ਹੈ।  
 
View this post on Instagram
 

A post shared by Satinder Sartaaj (@satindersartaaj)

0 Comments
0

You may also like