ਸੱਤਾਂ ਸਾਗਰਾਂ ਦੀ ਡੂੰਘਾਈਆਂ ਨੂੰ ਨਾਪਦਾ ਪਿਆਰ ਭਰਿਆ ਗੀਤ ਹੈ "ਦਿਲ ਨਹੀਓਂ ਤੋੜੀਦਾ"
ਮਸ਼ਹੂਰ ਸੂਫ਼ੀਆਨਾ ਸੰਗੀਤ ਦੇ ਸਰਤਾਜ “ਸਤਿੰਦਰ ਸਰਤਾਜ” satinder sartaj ਦੀ ਜਿਹਨਾ ਨੇ ਆਪਣੇ ਸੂਫ਼ੀਆਨਾ ਸੰਗੀਤ ਦੇ ਜਰੀਏ ਦੇਸ਼ਾ ਵਿਦੇਸ਼ਾ ਵਿੱਚ ਪੰਜਾਬੀ ਗਾਇਕੀ ਨੂੰ ਇੱਕ ਉੱਚਾ ਦਰਜਾ ਦੇ ਦਿੱਤਾ ਹੈ | ਤੁਹਾਨੂੰ ਦੱਸ ਦਈਏ ਕਿ ਸਤਿੰਦਰ ਸਰਤਾਜ ਦਾ ਇੱਕ ਹੋਰ ਨਵਾਂ ਗੀਤ ”ਦਿਲ ਨਹੀਓਂ ਤੋੜੀਦਾ” punjabi song ਰਿਲੀਜ ਹੋ ਚੁੱਕਾ ਹੈ | ਇਸ ਗੀਤ ਦੇ ਰਿਲੀਜ ਹੋਣ ਦੀ ਜਾਣਕਾਰੀ ਇਹਨਾਂ ਨੇਂ ਆਪਣੇ ਇੰਸਟਾਗ੍ਰਾਮ ਦੇ ਜਰੀਏ ਵੀ ਸਾਂਝਾ ਕੀਤੀ ਹੈ | ਇਸ ਗੀਤ ਨੂੰ ਜਿੱਥੇ ਸਤਿੰਦਰ ਸਰਤਾਜ ਨੇਂ ਆਪਣੀ ਸੁਰੀਲੀ ਅਵਾਜ ਨਾਲ ਸ਼ਿੰਗਾਰੀਆਂ ਹੈ ਓਥੇ ਹੀ ਇਸ ਗੀਤ ਦੇ ਬੇਹੱਦ ਖੂਬਸੂਰਤ ਬੋਲ ਵੀ ਓਹਨਾ ਦੁਆਰਾ ਹੀ ਲਿਖੇ ਗਏ ਹਨ|ਇਹਨਾਂ ਨੇਂ ਅੱਜ ਤੱਕ ਜਿੰਨੇ ਵੀ ਗੀਤ ਗਾਏ ਹਨ ਉਹਨਾਂ ਨੂੰ ਸੁਨਣ ਨਾਲ ਰੂਹਾਨੀ ਸਕੂਨ ਮਿਲਦਾ ਹੈ|ਜਿਥੇ ਕਿ ਇਸ ਗੀਤ ਨੂੰ “ਸਤਿੰਦਰ ਸਰਤਾਜ” ਨੇਂ ਆਪਣੀ ਅਵਾਜ ਨਾਲ ਸਿੰਗਾਰਿਆ ਹੈ ਓਥੇ ਹੀ ਇਸ ਗੀਤ ਦੇ ਬੋਲ ਵੀ ਓਹਨਾ ਆਪ ਹੀ ਲਿਖੇ ਹਨ|
https://www.youtube.com/watch?v=KC7WGe3kFc4
ਇਸ ਗੀਤ ਦੇ ਵਿੱਚ ਓਹਨਾ ਨੇਂ ਵਿਖਾਇਆ ਹੈ ਕਿ ਇੱਕ ਲੜਕੀ ਲੜਕੇ ਨੂੰ ਕਸੂਰ ਪੁੱਛਦੀ ਹੈ ਕਿ ਲੜਕੇ ਨੇਂ ਉਸਤੋਂ ਦੂਰ ਜਾਨ ਦਾ ਫੈਸਲਾ ਕਿਉਂ ਲਿਆ| ਇਸ ਗੀਤ ਨੂੰ ਮਿਊਜ਼ਿਕ ”ਜਤਿੰਦਰ ਸ਼ਾਹ” ਦੁਆਰਾ ਦਿੱਤਾ ਗਿਆ ਹੈ | ਹਾਲ ਹੀ ਵਿੱਚ ਇਹਨਾਂ ਦਾ ਇੱਕ ਨਵਾਂ ਗੀਤ ਰਿਲੀਜ ਹੋਇਆ ਸੀ ਜਿਸਦਾ ਨਾਮ ਸੀ ” ਉੱਡਾਰੀਆਂ ” punjabi song ਇਸ ਗੀਤ ਨੂੰ ਵੀ ਇਹਨਾਂ ਦੇ ਬਾਕੀ ਗੀਤਾਂ ਵਾਗੂੰ ਬਹੁਤ ਪਸੰਦ ਕੀਤਾ ਗਿਆ|
ਇਹ ਗੀਤ ਸਤਿੰਦਰ ਸਰਤਾਜ satinder sartaj ਦੀ ਐਲਬਮ “ਸੀਜ਼ਨ ਆਫ ਸਰਤਾਜ” ਦਾ ਛੇਵਾਂ ਗੀਤ ਹੈ| ਦੱਸ ਦੇਈਏ ਕਿ ਇਸ ਐਲਬਮ ਦੇ ਪੰਜ ਗੀਤ ਉਹਨਾਂ ਨੇ ਪਹਿਲਾ ਹੀ ਰਿਲੀਜ ਕਰ ਦਿੱਤੇ ਗਏ ਹਨ ਅਤੇ ਕਮਾਲ ਦੀ ਗੱਲ ਇਹ ਹੈ ਕਿ ਉਹਨਾਂ ਦੇ ਸਾਰੇ ਗੀਤਾਂ ਨੂੰ ਲੋਕਾਂ ਵਲੋਂ ਬਹੁਤ ਹੀ ਪਿਆਰ ਦਿੱਤਾ ਜਾ ਰਿਹਾ ਹੈ|
ਉਹਨਾਂ ਦੇ ਇਸ ਐਲਬਮ ਦੇ ਸਾਰੇ ਗੀਤ ਹੀ ਸੁਪਰਹਿੱਟ ਗਏ| ਹੁਣ ਸਤਿੰਦਰ ਸਰਤਾਜ ਆਪਣੇ ਗੀਤ ‘ਦਿਲ ਨਹੀਂ ਤੋੜੀਦਾ’ ਦੇ ਨਾਲ ਸਰੋਤਿਆਂ ਦੇ ਦਰਮਿਆਨ ਆ ਗਏ ਹਨ ਉਮੀਦ ਹੈ ਉਹਨਾਂ ਦੇ ਇਸ ਗੀਤ ਨੂੰ ਵੀ ਪੂਰਾ ਪਿਆਰ ਮਿਲੇਗਾ|