ਸਤਿੰਦਰ ਸਰਤਾਜ ਬਣੇ ਪਹਿਲੇ ਇੰਡੀਅਨ ਜੋ ਕਰਨ ਜਾ ਰਹੇ ਨੇ OPERA HOUSE ‘ਚ ਪਰਫਾਰਮ

Written by  Lajwinder kaur   |  April 26th 2019 06:08 PM  |  Updated: April 26th 2019 06:08 PM

ਸਤਿੰਦਰ ਸਰਤਾਜ ਬਣੇ ਪਹਿਲੇ ਇੰਡੀਅਨ ਜੋ ਕਰਨ ਜਾ ਰਹੇ ਨੇ OPERA HOUSE ‘ਚ ਪਰਫਾਰਮ

ਪੰਜਾਬੀ ਇੰਡਸਟਰੀ ਜੋ ਬੁਲੰਦੀਆਂ ਦੀਆਂ ਉਚਾਈਆਂ ਨੂੰ ਛੂਹ ਰਹੀ ਹੈ। ਪੰਜਾਬੀ ਮਿਊਜ਼ਿਕ ਇੰਡਸਟਰੀ ਨੇ ਕਈ ਦਿੱਗਜ ਪੰਜਾਬੀ ਗਾਇਕ ਦਿੱਤੇ ਹਨ। ਅਜਿਹੇ ਕੁਝ ਨਾਮੀ ਪੰਜਾਬੀ ਗਾਇਕ ਨੇ ਜਿਹੜੇ ਅਜਿਹੀਆਂ ਕਾਮਯਾਬੀਆਂ ਹਾਸਿਲ ਕਰ ਲੈਂਦੇ ਨੇ ਜੋ ਪੰਜਾਬੀਆਂ ਦੀ ਸ਼ਾਨ ਤੇ ਮਾਣ ਨੂੰ ਹੋਰ ਵਧਾ ਦਿੰਦੇ ਹਨ। ਪੰਜਾਬੀਆਂ ਦੇ ਨਾਲ-ਨਾਲ ਸਾਰੇ ਭਾਰਤੀਆਂ ਲਈ ਮਾਣ ਦੀ ਗੱਲ ਹੈ ਕਿ ਪੰਜਾਬੀ ਇੰਡਸਟਰੀ ਦੇ ਦਿੱਗਜ ਗਾਇਕ ਸਤਿੰਦਰ ਸਰਤਾਜ ਆਸਟਰੇਲੀਆ ਦੇ ਓਪੇਰਾ ਹਾਊਸ ‘ਚ ਪਰਫਾਰਮ ਕਰਨ ਜਾ ਰਹੇ ਹਨ। ਸਿਡਨੀ ਦੇ ਓਪੇਰਾ ਹਾਊਸ ‘ਚ ਪਰਫਾਰਮ ਕਰਨਾ ਬਹੁਤ ਹੀ ਮਾਣ ਵਾਲੀ ਗੱਲ ਹੈ। ਇਹ ਦੁਨੀਆਂ ਦੀ ਬਿਹਤਰੀਨ ਜਗ੍ਹਾਵਾਂ ਚੋਂ ਇੱਕ ਹੈ। ਸਤਿੰਦਰ ਸਰਤਾਜ ਪਹਿਲੇ ਭਾਰਤੀ ਨੇ ਜੋ ਓਪੇਰਾ ਹਾਊਸ ਚ ਆਪਣੀ ਗਾਇਕੀ ਦੇ ਰੰਗ ਬੰਨਣ ਜਾ ਰਹੇ ਹਨ।

ਹੋਰ ਵੇਖੋ: ਦੇਵ ਖਰੌੜ ਨੂੰ ਪਿਆਰ ‘ਚ ਕਿਸ ਤੋਂ ਮਿਲਿਆ ਧੋਖਾ, ਸੁਣੋ ਕਰਮਜੀਤ ਅਨਮੋਲ ਦੀ ਆਵਾਜ਼ ‘ਚ, ਵੇਖੋ ਵੀਡੀਓ

ਸਤਿੰਦਰ ਸਰਤਾਜ ਨੇ ਸੋਸ਼ਲ ਮੀਡੀਆ ਦੇ ਰਾਹੀਂ ਦੱਸਿਆ ਹੈ ਕਿ ਉਹ ਓਪੇਰਾ ਹਾਊਸ ਚ ਪਰਫਾਰਮ ਕਰਨ ਜਾ ਰਹੇ ਹਨ। ਉਨ੍ਹਾਂ ਨੇ ਆਪਣਾ ਇਹ ਖੂਸਰੂਤ ਪਲ ਨੂੰ ਆਪਣੇ ਫੈਨਜ਼ ਦੇ ਨਾਲ ਸਾਂਝਾ ਕਰਦੇ ਹੋਏ ਵੀਡੀਓ ਨੂੰ ਸ਼ੇਅਰ ਕੀਤਾ ਹੈ। ਜਿਸ ਚ ਉਹ ਮਾਂ ਬੋਲੀ ਤੇ ਆਪਣੇ ਫੈਨਜ਼ ਸ਼ੁਕਰਾਨਾ ਕੀਤਾ।

View this post on Instagram

 

A post shared by Satinder Sartaaj (@satindersartaaj) on

ਜੀ ਹਾਂ ਸਤਿੰਦਰ ਸਰਤਾਜ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਉਹ ਕੋਹਿਨੂਰ ਨੇ ਜੋ ਆਪਣੀ ਮਿੱਠੀ ਆਵਾਜ਼ ਦੇ ਨਾਲ ਸਭ ਨੂੰ ਰੂਹਾਨ ਕਰ ਦਿੰਦੇ ਹਨ। ‘ਸਾਈਂ’, ‘ਪਾਣੀ ਪੰਜਾਂ ਦਰਿਆਵਾਂ’, ਜਿੱਤ ਦੇ ਨਿਸ਼ਾਨ ਨਿੱਕੀ ਜੇਹੀ ਕੁੜੀ, ਰਸੀਦ, ਸੱਜਣ ਰਾਜ਼ੀ, ਮਾਸੂਮੀਅਤ, ਵਰਗੇ ਸੁਪਰ ਹਿੱਟ ਗੀਤਾਂ ਨਾਲ ਸਭ ਦੀ ਰੂਹਾਂ ਨੂੰ ਕੀਲ ਕੇ ਰੱਖ ਦਿੰਦੇ ਹਨ। ਉਹ ਜਦੋਂ ਵੀ ਲਾਈਵ ਪਰਫਾਰਮੈਂਸ ਕਰਦੇ ਨੇ ਤਾਂ ਆਪਣੇ ਸੂਫ਼ੀ ਰੰਗ ਵਿੱਚ ਰੰਗ ਕੇ ਦਰਸ਼ਕਾਂ ਨੂੰ ਝੂਮਣ ਲਾ ਦਿੰਦੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network