ਦੇਖੋ ਵੀਡੀਓ : ਸਤਿੰਦਰ ਸਰਤਾਜ ਨੇ ਹਿੰਦੀ ਗੀਤ ‘Qanoon’ ਦੇ ਨਾਲ ਕਿਸਾਨਾਂ ਦੀ ਆਵਾਜ਼ ਨੂੰ ਕੀਤਾ ਬੁਲੰਦ, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ

written by Lajwinder kaur | January 03, 2021

ਪੰਜਾਬੀ ਸੂਫ਼ੀ ਗਾਇਕ ਸਤਿੰਦਰ ਸਰਤਾਜ ਜੋ ਕਿ ਆਪਣੇ ਨਵੇਂ ਗੀਤ ‘ਕਾਨੂੰਨ’ (Qanoon)ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ। ਜੀ ਹਾਂ ਇਹ ਗੀਤ ਵੀ ਉਹ ਕਿਸਾਨਾਂ ਦੇ ਸਮਰਥਨ ‘ਚ ਲੈ ਕੇ ਆਏ ਨੇ । qanoon song pic ਹੋਰ ਪੜ੍ਹੋ : ਨਵੇਂ ਸਾਲ ਦੇ ਮੌਕੇ ‘ਤੇ ਗਿੱਪੀ ਗਰੇਵਾਲ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਵੀਡੀਓ ਸਾਂਝਾ ਕਰਕੇ ਕਿਸਾਨਾਂ ਦੀ ਕਾਮਯਾਬੀ ਲਈ ਕੀਤੀ ਅਰਦਾਸ
ਇਸ ਗੀਤ ਦੇ ਰਾਹੀਂ ਉਨ੍ਹਾਂ ਨੇ ਕੇਂਦਰ ਸਰਕਾਰ ਤੇ ਕਾਨੂੰਨ ਵਾਲਿਆਂ ਨੂੰ ਖਰੀਆਂ-ਖਰੀਆਂ ਗੱਲਾਂ ਸੁਣਾਈਆਂ ਨੇ ।ਜਿਸ ਕਰਕੇ ਉਨ੍ਹਾਂ ਨੇ ਇਹ ਗੀਤ ਹਿੰਦੀ ਭਾਸ਼ਾ ‘ਚ ਗਾਇਆ ਹੈ । inside pic of satinder sartaaj song pic ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਖੁਦ ਸਤਿੰਦਰ ਸਰਤਾਜ ਨੇ ਲਿਖੇ ਨੇ ਤੇ ਮਿਊਜ਼ਿਕ Beat Minister ਨੇ ਦਿੱਤਾ ਹੈ । ਗਾਣੇ ਦਾ ਲਿਰਿਕਲ ਵੀਡੀਓ Dhiman Production ਵੱਲੋਂ ਤਿਆਰ ਕੀਤਾ ਹੈ । ਇਹ ਗੀਤ ਉਨ੍ਹਾਂ ਦੀ ਨਵੀਂ ਮਿਊਜ਼ਿਕ ਐਲਬਮ ‘ਤਹਿਰੀਕ’ ‘ਚੋਂ ਹੈ । pic of satinder sartaaj new song ਇਸ ਤੋਂ ਪਹਿਲਾਂ ਵੀ ਉਹ ਜੋਸ਼ੀਲਾ ਕਿਸਾਨੀ ਗੀਤ ‘ਕਲਾਵਾਂ ਚੜ੍ਹਦੀਆਂ’ ਲੈ ਕੇ ਆਏ ਸੀ । ਜਿਸ ‘ਚ ਉਨ੍ਹਾਂ ਨੇ ਪੰਜਾਬੀਆਂ ਦੀਆਂ ਬਹਾਦਰੀਆਂ ਤੇ ਅਣਖਾਂ ਨੂੰ ਬਿਆਨ ਕੀਤਾ ਹੈ ।

0 Comments
0

You may also like