ਦੇਖੋ ਵੀਡੀਓ: ‘ਕਲਾਵਾਂ ਚੜ੍ਹਦੀਆਂ’ ਨਾਲ ਗਾਇਕ ਸਤਿੰਦਰ ਸਰਤਾਜ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਬਿਆਨ ਕਰ ਰਹੇ ਨੇ ਕਿਸਾਨਾਂ ਦੇ ਬੁਲੰਦ ਹੌਸਲੇ ਨੂੰ

written by Lajwinder kaur | December 27, 2020

ਪੰਜਾਬੀ ਸੂਫ਼ੀ ਗਾਇਕ ਸਤਿੰਦਰ ਸਰਤਾਜ ਜੋ ਕਿ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ। ਉਹ ਕਿਸਾਨੀ ਗੀਤ ਲੈ ਕੇ ਆਏ ਨੇ ।  ਹੋਰ ਪੜ੍ਹੋ : ਸਰਬਜੀਤ ਚੀਮਾ ਵੀ ਖਾਲਸਾ ਏਡ ਨਾਲ ਮਿਲਕੇ ਕਰ ਰਹੇ ਨੇ ਕਿਸਾਨਾਂ ਦੀ ਸੇਵਾ, ਗਾਇਕ ਨੇ ਪਰਮਾਤਮਾ ਅੱਗੇ ਕਿਸਾਨਾਂ ਦੀ ਜਿੱਤ ਲਈ ਕੀਤੀ ਅਰਦਾਸ
ਜੀ ਹਾਂ ਉਹ ਕਲਾਵਾਂ ਚੜ੍ਹਦੀਆਂ ਟਾਈਟਲ ਹੇਠ ਜੋਸ਼ੀਲਾ ਗੀਤ ਲੈ ਕੇ ਆਏ ਨੇ ਜਿਸ ‘ਚ ਉਨ੍ਹਾਂ ਨੇ ਪੰਜਾਬੀਆਂ ਦੀਆਂ ਬਹਾਦਰੀਆਂ ਤੇ ਅਣਖਾਂ ਨੂੰ ਬਿਆਨ ਕਰ ਰਹੇ ਨੇ । ਇਹ ਗੀਤ ਉਨ੍ਹਾਂ ਦੀ ਨਵੀਂ ਮਿਊਜ਼ਿਕ ਐਲਬਮ ‘ਤਹਿਰੀਕ’ ‘ਚੋਂ ਹੈ । ਇਸ ਗੀਤ ਦੇ ਬੋਲ ਖੁਦ ਸਤਿੰਦਰ ਸਰਤਾਜ ਨੇ ਹੀ ਲਿਖੇ ਨੇ ਤੇ ਮਿਊਜ਼ਿਕ ਬੀਟ ਮਨਿਸਟਰ ਨੇ ਦਿੱਤਾ ਹੈ । ਗਾਣੇ ਦਾ ਵੀਡੀਓ Bhindder Burj ਨੇ ਡਾਇਰੈਕਟ ਕੀਤਾ ਹੈ । ਇਸ ਗੀਤ ‘ਚ ਦਿੱਲੀ ਕਿਸਾਨੀ ਅੰਦੋਲਨ ਦੇ ਦ੍ਰਿਸ਼ ਵੀ ਦੇਖਣ ਨੂੰ ਮਿਲ ਰਹੇ ਨੇ । ਸਾਗਾ ਹਿੱਟਜ਼ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ । photo of satinder sartaaj kalawan charhdian song

0 Comments
0

You may also like