ਕੁਦਰਤ ਦੀਆਂ ਗੱਲਾਂ ਕਰਦੇ ਨਜ਼ਰ ਆ ਰਹੇ ਨੇ ਸਤਿੰਦਰ ਸਰਤਾਜ ਆਪਣੇ ਨਵੇਂ ਗੀਤ ‘ਕੁੱਛ ਬਦਲ ਗਿਆ ਏ’ ‘ਚ, ਦੇਖੋ ਵੀਡੀਓ

written by Lajwinder kaur | June 18, 2020

 “ਨਵੇਂ ਨੇ ਜ਼ਿੰਦਗੀ ਦੇ ਦਸਤੂਰ ; ਜਿਵੇਂ ਕੁੱਛ ਬਦਲ ਗਿਆ ਏ ।

ਅਸਾਂ ਵਿੱਚ ਹੁਣ ਨੀ ਰਹੇ ਗ਼ੁਰੂਰ ; ਜਿਵੇਂ ਕੁੱਛ ਬਦਲ ਗਿਆ ਏ”

ਇਹ ਲਾਈਨਾਂ ਪੰਜਾਬੀ ਗਾਇਕ ਸਤਿੰਦਰ ਸਰਤਾਜ ਦੇ ਨਵੇਂ ਗੀਤ ਦੀਆਂ ਨੇ । ਜੀ ਹਾਂ ਉਹ ਆਪਣੇ ਨਵੇਂ ਸਿੰਗਲ ਟਰੈਕ ‘ਕੁੱਛ ਬਦਲ ਗਿਆ ਏ’ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ । ਇਸ ਗੀਤ ‘ਚ ਉਨ੍ਹਾਂ ਨੇ ਕੁਦਰਤ ਦੇ ਬਦਲੇ ਮਿਜ਼ਾਜ ਦੀ ਗੱਲ ਕੀਤੀ ਹੈ । ਲਾਕਡਾਊਨ ਕਰਕੇ ਮੋਟਰ ਗੱਡੀਆਂ, ਹਵਾਈ ਜਹਾਜ਼ ਤੇ ਅਵਾਜਾਈ ਦੇ ਕਈ ਹੋਰ ਸਾਧਨ ਬੰਦ ਹੋਣ ਕਰਕੇ ਹਵਾ ਸ਼ੁੱਧ ਹੋ ਗਈ ਹੈ । ਇਸ ਗੀਤ ਦੇ ਬੋਲ ਖੁਦ ਸਤਿੰਦਰ ਸਰਤਾਜ ਦੀ ਕਲਮ ‘ਚੋਂ ਹੀ ਨਿਕਲੇ ਨੇ ਤੇ ਮਿਊਜ਼ਿਕ ਬੀਟ ਮਨਿਸਟਰ ਨੇ ਦਿੱਤਾ ਹੈ । ਸੰਦੀਪ ਸ਼ਰਮਾ ਵੱਲੋਂ ਗੀਤ ਨੂੰ ਡਾਇਰੈਕਟ ਕੀਤਾ ਗਿਆ ਹੈ । ਸਾਗਾ ਮਿਊਜ਼ਿਕ ਦੇ ਲੇਬਲ ਹੇਠ ਇਸ ਗਾਣੇ ਦਾ ਵੀਡੀਓ ਯਸ਼ ਰਾਜ ਫ਼ਿਲਮ ਦੇ ਯੂਟਿਊਬ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। Vote for your favourite : https://www.ptcpunjabi.co.in/voting/ ਜੇ ਗੱਲ ਕਰੀਏ ਸਤਿੰਦਰ ਸਰਤਾਜ ਦੀ ਤਾਂ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਨੂੰ ਕਈ ਬਿਹਤਰੀਨ ਗੀਤ ਦਿੱਤੇ ਨੇ । ਹਾਲ ਹੀ ‘ਚ ਉਹ ਪੰਜਾਬੀ ਫ਼ਿਲਮ ‘ਇੱਕੋ ਮਿੱਕੇ’ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਸੀ ਪਰ ਕੋਰੋਨਾ ਦੀ ਮਾਰ ਇਸ ਫ਼ਿਲਮ ਨੂੰ ਵੀ ਝਲਣੀ ਪਈ । ਜਿਸ ਕਰਕੇ ਜਦੋਂ ਸਭ ਠੀਕ ਹੋ ਜਾਵੇਗਾ ਤਾਂ ਫ਼ਿਲਮ ਨੂੰ ਮੁੜ ਤੋਂ ਰਿਲੀਜ਼ ਕੀਤਾ ਜਾਵੇਗਾ ।

0 Comments
0

You may also like