
ਕਦੇ ਨਾ ਕਦੇ ਹਰ ਇਨਸਾਨ ਆਪਣੀ ਜ਼ਿੰਦਗੀ ‘ਚ ਮੁਹੱਬਤ ਦੀ ਤਲਾਸ਼ ਕਰਦਾ ਹੈ। ਪਿਆਰ ਅਜਿਹਾ ਅਹਿਸਾਸ ਹੈ ਜੋ ਕਿ ਕਿਸੇ ਨੂੰ ਵੀ ਜ਼ਿੰਦਗੀ ਦੇ ਕਿਸੇ ਵੀ ਮੋੜ ਉੱਤੇ ਹੋ ਸਕਦਾ ਹੈ। ਅਜਿਹਾ ਮਿੱਠਾ ਜਿਹਾ ਅਹਿਸਾਸ ਮਹਿਸੂਸ ਹੋ ਰਿਹਾ ਹੈ ਗਾਇਕ ਸਤਿੰਦਰ ਸਰਤਾਜ ਦਾ ਨਵਾਂ ਗੀਤ ‘ਪਾਕੀਜ਼ਗੀ’ ਸੁਣਕੇ।

ਹੋਰ ਪੜ੍ਹੋ : ਸਿੰਮੀ ਚਾਹਲ ਨੂੰ ਯਾਦ ਆਈ ਆਪਣੀ ਸਹੇਲੀਆਂ ਦੀ, ਪੋਸਟ ਪਾ ਕੇ ਸਾਂਝੀਆਂ ਕੀਤੀਆਂ ਅਣਦੇਖੀਆਂ ਤਸਵੀਰਾਂ
ਹੋਰ ਪੜ੍ਹੋ : ਆਪਣੇ ਜਨਮਦਿਨ ‘ਤੇ ਪਰਮੀਸ਼ ਵਰਮਾ ਨੇ ਫੈਨਜ਼ ਨੂੰ ਦਿੱਤਾ ਖ਼ਾਸ ਤੋਹਫਾ, ਸਾਂਝੀ ਕੀਤੀ ‘Dil Da Showroom’ ਗਾਣੇ ਦੀ ਰਿਲੀਜ਼ ਡੇਟ

ਬਾਕਮਾਲ ਸੂਫ਼ੀ ਗਾਇਕ ਸਤਿੰਦਰ ਸਰਤਾਜ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤ ਰਹੇ ਨੇ। ਇਸ ਗੀਤ ਦੇ ਬੋਲ ਵੀ ਖੁਦ ਸਤਿੰਦਰ ਸਰਤਾਜ ਨੇ ਹੀ ਲਿਖੇ ਨੇ ਤੇ ਮਿਊਜ਼ਿਕ ਬੀਟ ਮਨਿਸਟਰ ਨੇ ਦਿੱਤਾ ਹੈ। ਸੰਦੀਪ ਸ਼ਰਮਾ ਵੱਲੋਂ ਇਸ ਗੀਤ ਦਾ ਸ਼ਾਨਦਾਰ ਵੀਡੀਓ ਤਿਆਰ ਕੀਤਾ ਹੈ। ਵੀਡੀਓ ‘ਚ ਬਹੁਤ ਹੀ ਖ਼ੂਬਸੂਰਤ ਢੰਗ ਦੇ ਨਾਲ ਦੋ ਪਿਆਰ ਕਰਨ ਵਾਲਿਆਂ ਦੀ ਲਵ ਸਟੋਰੀ ਨੂੰ ਬਿਆਨ ਕੀਤਾ ਹੈ। ਇਸ ਗੀਤ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ।

ਜੇ ਗੱਲ ਕਰੀਏ ਸਤਿੰਦਰ ਸਰਤਾਜ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ । ਉਨ੍ਹਾਂ ਕਈ ਸੁਪਰ ਹਿੱਟ ਗੀਤ ਦਿੱਤੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ਚ ਵੀ ਕਾਫੀ ਐਕਟਿਵ ਨੇ। ਉਹ ਅਖੀਰਲੀ ਵਾਰ ‘ਇੱਕੋ ਮਿੱਕੇ’ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸੀ।