ਸਤਿੰਦਰ ਸਰਤਾਜ ਪਹੁੰਚੇ ਆਪਣੇ ਸਕੂਲ, ਵੀਡੀਓ ਕੀਤਾ ਸਾਂਝਾ

Written by  Shaminder   |  February 01st 2022 09:18 AM  |  Updated: February 01st 2022 09:18 AM

ਸਤਿੰਦਰ ਸਰਤਾਜ ਪਹੁੰਚੇ ਆਪਣੇ ਸਕੂਲ, ਵੀਡੀਓ ਕੀਤਾ ਸਾਂਝਾ

ਸਤਿੰਦਰ ਸਰਤਾਜ (Satinder Sartaaj) ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ । ਉਨ੍ਹਾਂ ਦਾ ਇੱਕ ਨਵਾਂ ਵੀਡੀਓ (New Video) ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ । ਜਿਸ ‘ਚ ਉਹ ਆਪਣੇ ਸਕੂਲ ‘ਚ ਨਜ਼ਰ ਆ ਰਹੇ ਹਨ । ਉਨ੍ਹਾਂ ਨੇ ਆਪਣੇ ਸਕੂਲ ਬਜਰਾਵਰ ਦੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਕਿ ‘ਬਜਵਾੜਾ ਬੈਜੂ ਬਾਵਰੇ ਦੇ ਨੇੜੇ ਬਜਰਾਵਰ ਤੋਂ, ਤੂੰ ਵੀ ਕੁਛ ਸਿੱਖ ਲੈਂਦਾ ਓਏ ਐਸੇ ਬਖਤਾਵਰ ਤੋਂ, ਕਹਿ ਗਏ ਖੁਦ ਤਾਨਸੈਨ ਵੀ ਕਿ ਐਸਾ ਫਨਕਾਰ ਨੀ ਬਣਿਆ’ ।

satinder-sartaaj image From instagram

ਹੋਰ ਪੜ੍ਹੋ : ਮੌਨੀ ਰਾਏ ਨੇ ਸੂਰਜ ਨਾਂਬਿਆਰ ਨਾਲ ਕੰਗਨਾ ਖੇਡਣ ਦੀ ਰਸਮ ਨਿਭਾਈ, ਵੀਡੀਓ ਹੋਇਆ ਵਾਇਰਲ

ਸਤਿੰਦਰ ਸਰਤਾਜ ਵੱਲੋਂ ਸ਼ੇਅਰ ਕੀਤੇ ਗਏ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਵੀ ਪਸੰਦ ਕੀਤਾ ਜਾ ਰਿਹਾ ਹੈ । ਸਤਿੰਦਰ ਸਰਤਾਜ ਅਕਸਰ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕਰਦੇ ਰਹਿੰਦੇ ਹਨ । ਉਹ ਇੱਕ ਵਧੀਆ ਗਾਇਕ ਹੋਣ ਦੇ ਨਾਲ-ਨਾਲ ਇੱਕ ਵਧੀਆ ਲੇਖਕ ਵੀ ਹਨ ।

Satinder Sartaaj ,, image From instagram

ਉਨ੍ਹਾਂ ਦੀ ਸ਼ਾਇਰੀ ਦਾ ਹਰ ਕੋਈ ਕਾਇਲ ਹੈ । ਜਲਦ ਹੀ ਨੀਰੂ ਬਾਜਵਾ ਦੇ ਨਾਲ ਫ਼ਿਲਮ ‘ਕਲੀ ਜੋਟਾ’ ‘ਚ ਨਜ਼ਰ ਆਉਣਗੇ । ਇਹ ਫ਼ਿਲਮ 11 ਮਾਰਚ ਨੂੰ ਰਿਲੀਜ਼ ਹੋਵੇਗੀ ।ਇਸ ਤੋਂ ਪਹਿਲਾਂ ਸਤਿੰਦਰ ਸਰਤਾਜ ਫ਼ਿਲਮ ‘ਇੱਕੋਮਿੱਕੇ’ ‘ਚ ਨਜ਼ਰ ਆਏ ਸਨ । ਉਨ੍ਹਾਂ ਦੇ ਗੀਤਾਂ ਨੂੰ ਹਰ ਵਰਗ ਵੱਲੋਂ ਪਸੰਦ ਕੀਤਾ ਜਾਂਦਾ ਹੈ । ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਵੱਲੋਂ ਬੇਸ਼ੁਮਾਰ ਪਿਆਰ ਮਿਲਦਾ ਹੈ ਅਤੇ ਸਰੋਤੇ ਬੇਸਬਰੀ ਦੇ ਨਾਲ ਉਨ੍ਹਾਂ ਦੇ ਪ੍ਰੋਜੈਕਟਸ ਦਾ ਇੰਤਜ਼ਾਰ ਕਰਦੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network