Trending:
ਸਤਿੰਦਰ ਸਰਤਾਜ ਨੇ ਆਪਣੇ ਨਵੇਂ ਗੀਤ ‘ਕਮਾਲ ਹੋ ਗਿਆ’ ਦਾ ਪੋਸਟਰ ਕੀਤਾ ਸਾਂਝਾ, ਇਸ ਦਿਨ ਹੋਵੇਗਾ ਰਿਲੀਜ਼
ਗਾਇਕ ਸਤਿੰਦਰ ਸਰਤਾਜ Satinder Sartaaj ਜੋ ਕਿ ਬਹੁਤ ਜਲਦ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਨੇ। ਉਨ੍ਹਾਂ ਨੇ ਆਪਣੇ ਨਵੇਂ ਗੀਤ ‘ਕਮਾਲ ਹੋ ਗਿਆ’ ਫਰਸਟ ਲੁੱਕ ਪੋਸਟਰ ਦਰਸ਼ਕਾਂ ਦੇ ਨਾਲ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟਰ ਕੀਤਾ ਹੈ।

ਉਨ੍ਹਾਂ ਨੇ ਇਸ ਗੀਤ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘#??????????? ਕਮਾਲ ਹੋ ਗਿਆ...ਰਿਲੀਜ਼ ਹੋਵੇਗਾ 10 ਜਨਵਰੀ ਨੂੰ’। ਗੀਤ ਦਾ ਪੋਸਟਰ ਬਹੁਤ ਹੀ ਪਿਆਰ ਹੈ, ਜਿਸ ਚ ਸਤਿੰਦਰ ਸਰਤਾਜ ਆਪਣੀ ਮਾਡਲ ਇਰਵਿਨਮੀਤ ਕੌਰ ਦੇ ਨਾਲ ਨਜ਼ਰ ਆ ਰਹੇ ਨੇ। ਇਸ ਗੀਤ ਦੇ ਬੋਲਾਂ ਤੋਂ ਲੈ ਕੇ ਗਾਇਕੀ ਖੁਦ ਸਤਿੰਦਰ ਸਰਤਾਜ ਨੇ ਕੀਤੀ ਹੈ। ਗਾਣੇ ਨੂੰ ਮਿਊਜ਼ਿਕ ਮਾਨਵ ਭਰਦਵਾਜ ਨੇ ਦਿੱਤਾ ਹੈ। ਭਿੰਦਰ ਬੁਰਜ ਵੱਲੋਂ ਗਾਣਾ ਦਾ ਵੀਡੀਓ ਤਿਆਰ ਕੀਤਾ ਹੈ। ਟੀ-ਸੀਰੀਜ਼ ਦੇ ਲੇਬਲ ਹੇਠ ਇਹ ਗੀਤ 10 ਜਨਵਰੀ ਨੂੰ ਰਿਲੀਜ਼ ਹੋਵੇਗਾ। ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ। ਸਤਿੰਦਰ ਦੇ ਫੈਨ ਇਸ ਗੀਤ ਲਈ ਕਾਫੀ ਉਤਸੁਕ ਨੇ।
Image Source: Instagram
ਜੇ ਗੱਲ ਕਰੀਏ ਸਤਿੰਦਰ ਸਰਤਾਜ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਉਨ੍ਹਾਂ ਦੇ ਜ਼ਿਆਦਾਤਰ ਗੀਤ ਪਰਿਵਾਰ ਤੇ ਸੱਭਿਆਚਾਰਕ ਵਾਲੇ ਹੁੰਦੇ ਨੇ। ਜਿਸ ਕਰਕੇ ਦੇਸ਼ ਤੋਂ ਲੈ ਕੇ ਵਿਦੇਸ਼ ਤੱਕ ਸਤਿੰਦਰ ਸਰਤਾਜ ਤੇ ਪ੍ਰਸ਼ੰਸਕ ਬੈਠੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਕਾਫੀ ਐਕਟਿਵ ਨੇ। ਉਹ ਬਹੁਤ ਜਲਦ ਨੀਰੂ ਬਾਜਵਾ ਦੇ ਨਾਲ ਕਲੀ ਜੋਟਾ ਫ਼ਿਲਮ ਚ ਨਜ਼ਰ ਆਉਣਗੇ। ਹਾਲ ਹੀ ਚ ਉਹ ਆਪਣੀ ਫ਼ਿਲਮ ਇੱਕੋ ਮਿੱਕੇ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਸੀ। ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ ਹੈ। ਦੱਸ ਦਈਏ ਇਹ ਫ਼ਿਲਮ ਮੁੜ ਤੋਂ ਰਿਲੀਜ਼ ਹੋਈ ਸੀ।
View this post on Instagram