ਸਤਿੰਦਰ ਸਰਤਾਜ ਦੇ ਇਸ ਫੈਨ ਨੇ ਜਿੱਤਿਆ ਹਰ ਇੱਕ ਦਾ ਦਿਲ, ਇਸ ਤਰ੍ਹਾਂ ਪੇਂਟਿੰਗ ਬਣਾ ਕੇ ਗਾਇਕ ਲਈ ਜਤਾਇਆ ਪਿਆਰ ਤੇ ਸਤਿਕਾਰ, ਦੇਖੋ ਵੀਡੀਓ

written by Lajwinder kaur | September 10, 2021

ਸੂਫੀ ਗਾਇਕ ਸਤਿੰਦਰ ਸਰਤਾਜ (Satinder Sartaaj) ਆਪਣੀ ਵੱਖਰੀ ਗਾਇਕੀ ਤੇ ਲੇਖਣੀ ਲਈ ਜਾਣੇ ਜਾਂਦੇ ਹਨ । ਉਸ ਦੇ ਗਾਣੇ ਹਰ ਇੱਕ ਦੇ ਦਿਲ ਨੂੰ ਛੂਹ ਲੈਂਦੇ ਹਨ । ਹਰ ਉਮਰ ਦੇ ਲੋਕ ਉਨ੍ਹਾਂ ਦੇ ਗੀਤਾਂ ਨੂੰ ਪਸੰਦ ਕਰਦੇ ਹਨ । ਜਿਸ ਕਰਕੇ ਉਨ੍ਹਾਂ ਦੀ ਚੰਗੀ ਫੈਨ ਫਾਲਵਿੰਗ ਹੈ। ਅਜਿਹਾ ਹੀ ਇੱਕ ਖ਼ਾਸ ਵੀਡੀਓ ਸਤਿੰਦਰ ਸਰਤਾਜ ਨੇ ਆਪਣੇ ਫੈਨ ਦਾ ਸੋਸ਼ਲ ਮੀਡੀਆ ਉੱਤੇ ਸਾਂਝਾ ਕੀਤਾ ਹੈ।

satinder-sartaaj-wished-happy-world-music-day-min Image Source -Instagram

ਹੋਰ ਪੜ੍ਹੋ : ਨੀਰੂ ਬਾਜਵਾ ਨੇ ਵੀ ਆਪਣੀ ਫ਼ਿਲਮ ‘ਕਲੀ ਜੋਟਾ’ ਦੀ ਰਿਲੀਜ਼ ਡੇਟ ਤੋਂ ਚੁੱਕਿਆ ਪਰਦਾ, ਪੋਸਟ ਪਾ ਕੇ ਵਾਹਿਗੁਰੂ ਜੀ ਦਾ ਅਦਾ ਕੀਤਾ ਸ਼ੁਕਰਾਨਾ

ਇਸ ਵੀਡੀਓ 'ਚ ਉਨ੍ਹਾਂ ਦਾ ਫੈਨ ਵੱਖਰੇ ਸਟਾਈਲ ਦੇ ਨਾਲ ਪੇਂਟਿੰਗ ਕਰਦਾ ਹੋਇਆ ਨਜ਼ਰ ਆ ਰਿਹਾ ਹੈ, ਫਿਰ ਉਹ ਕੁਝ ਪਾਊਡਰ ਬਣਾਈ ਹੋਈ ਪੈਂਟਿੰਗ ਉੱਤੇ ਪਾਉਂਦਾ ਹੈ ਤਾਂ ਸਤਿੰਦਰ ਸਰਤਾਜ ਦਾ ਚਿਹਰਾ ਉਭਰ ਆਉਂਦਾ ਹੈ। ਇਹ ਵੀਡੀਓ ਜਦੋਂ ਸਤਿੰਦਰ ਸਰਤਾਜ ਕੋਲ ਪਹੁੰਚੀ ਤਾਂ  ਉਹ ਵੀ ਆਪਣੇ ਆਪ ਨੂੰ ਰੋਕ ਨਹੀਂ ਪਾਏ ਸ਼ੇਅਰ ਕਰਨ ਤੋਂ ।

ਹੋਰ ਪੜ੍ਹੋ : ਪੰਜਾਬੀ ਗੀਤ ‘ਬਟੂਆ’ ਉੱਤੇ ਇਸ ਬਜ਼ੁਰਗ ਔਰਤ ਦਾ ਡਾਂਸ ਵੀਡੀਓ ਛਾਇਆ ਸੋਸ਼ਲ ਮੀਡੀਆ ‘ਤੇ, ਸਚਿਨ ਆਹੂਜਾ ਨੇ ਵੀਡੀਓ ਸ਼ੇਅਰ ਕਰਕੇ ਆਖੀ ਇਹ ਖ਼ਾਸ ਗੱਲ

inside image of satinder sartaaj's fan-min Image Source -Instagram

ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ‘ਸਦਕੇ..Shukraaney..Nawazisha’n..🤍ਨਿਗ੍ਹਾ ਜਿਸ ‘ਤੇ ਸਵੱਲੀ ਹੋਵੇ..🤲🏽 #Sartaaj’ । ਇਸ ਵੀਡੀਓ ਨੂੰ ਵੱਡੀ ਗਿਣਤੀ ਚ ਲੋਕ ਦੇਖ ਚੁੱਕੇ ਨੇ। ਫੈਨਜ਼ ਵੀ ਕਮੈਂਟ ਕਰਕੇ ਇਸ ਖ਼ਾਸ ਪੇਂਟਿੰਗ ਦੀ ਤਾਰੀਫ ਕਰ ਰਹੇ ਨੇ। ਜੇ ਗੱਲ ਕਰੀਏ ਸਤਿੰਦਰ ਸਰਤਾਜ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਉਹ ਅਜਿਹੇ ਗਾਇਕ ਹਨ ਜੋ ਪੰਜਾਬੀ ਮਿਊਜ਼ਿਕ ‘ਚ ਡਾਕਟਰੇਟ ਹਨ ਅਤੇ ਚੰਡੀਗੜ੍ਹ ਯੂਨੀਵਰਸਿਟੀ ‘ਚ ਪੜ੍ਹਾਉਂਦੇ ਵੀ ਰਹੇ ਹਨ । ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਕਾਫੀ ਐਕਟਿਵ ਨੇ। ਆਉਣ ਵਾਲੇ ਸਮੇਂ 'ਚ ਉਹ ਕਲੀ ਜੋਟਾ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।

 

View this post on Instagram

 

A post shared by Satinder Sartaaj (@satindersartaaj)

0 Comments
0

You may also like