
Satinder Sartaaj news: ਸਤਿੰਦਰ ਸਰਤਾਜ ਇੰਨ੍ਹੀਂ ਦਿਨੀਂ ਵਿਦੇਸ਼ ‘ਚ ਯਾਨੀਕਿ ਦੁਬਈ ਵਿੱਚ ਪਰਫਾਰਮ ਕਰਨ ਪਹੁੰਚੇ ਹੋਏ ਹਨ। ਉਨ੍ਹਾਂ ਦੀ ਗਾਇਕੀ ਨੂੰ ਵਿਦੇਸ਼ਾਂ ‘ਚ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਸਤਿੰਦਰ ਸਰਤਾਜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ਵਿੱਚ ਪਤਾ ਚੱਲ ਰਿਹਾ ਹੈ ਕਿ ਕ੍ਰਿਕੇਟਰ ਜਗਤ ਦੇ ਨਾਮੀ ਖਿਡਾਰੀ ਵੀ ਉਨ੍ਹਾਂ ਦੇ ਫੈਨ ਹਨ।
ਹੋਰ ਪੜ੍ਹੋ: ਅੱਜ ਹੈ ਹਿਮਾਂਸ਼ੀ ਖੁਰਾਣਾ ਦਾ ਜਨਮਦਿਨ, ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤੀ ਬਰਥਡੇਅ ਸੈਲੀਬ੍ਰੇਸ਼ਨ ਦਾ ਵੀਡੀਓ

ਜੀ ਹਾਂ ਸਤਿੰਦਰ ਸਰਤਾਜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣਾ ਨਵਾਂ ਵੀਡੀਓ ਸ਼ੇਅਰ ਕੀਤਾ ਹੈ। ਜਿਸ ਵਿੱਚ ਉਹ ਦੁਬਈ ਵਿੱਚ ਆਪਣੇ ਆਵਾਜ਼ ਦੇ ਨਾਲ ਸਮਾਂ ਬੰਨਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਵਿੱਚ ਹਾਰਦਿਕ ਪਾਂਡਿਆ ਅਤੇ ਸਾਬਕਾ ਕੈਪਟਨ ਮਹੇਂਦਰ ਸਿੰਘ ਧੋਨੀ ਜੰਮ ਕੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਸਤਿੰਦਰ ਸਰਤਾਜ ਜੋ ਕਿ ਆਪਣਾ ਸੁਪਰ ਹਿੱਟ ਗੀਤ ਜਲਸਾ ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਫੈਨਜ਼ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਦੱਸ ਦਈਏ ਮਹੇਂਦਰ ਸਿੰਘ ਧੋਨੀ ਦੀ ਪਤਨੀ ਸਾਕਸ਼ੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ। ਇਸ 'ਚ ਸਤਿੰਦਰ ਸਰਤਾਜ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਪਾਰਟੀ 'ਚ ਧੋਨੀ ਨਾ ਸਿਰਫ ਡਾਂਸ ਕਰ ਰਹੇ ਸਨ, ਸਗੋਂ ਡੀਜੇ ਵੀ ਬਣੇ ਹੋਏ ਨਜ਼ਰ ਆ ਰਹੇ ਹਨ।

View this post on Instagram