ਗਾਇਕ ਸਤਿੰਦਰ ਸਰਤਾਜ ਦਾ ਨਵਾਂ ਗੀਤ ‘ਦਾਅਵਾ’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

written by Lajwinder kaur | April 26, 2021

ਸਤਿੰਦਰ ਸਰਤਾਜ ਆਪਣੀ ਗਾਇਕੀ ਨਾਲ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਹਨ । ਇਸੇ ਲਈ ਸਤਿੰਦਰ ਸਰਤਾਜ ਦੀ ਸੋਸ਼ਲ ਮੀਡੀਆ ਉੱਤੇ ਵੱਡੀ ਗਿਣਤੀ ‘ਚ ਫੈਨ ਫਾਲਵਿੰਗ ਹੈ। ਸੂਫ਼ੀ ਗਾਇਕ ਸਤਿੰਦਰ ਸਰਤਾਜ ਦੇ ਹਰ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੈ। ਦਿਲ ਨੂੰ ਛੂਹਣ ਵਾਲੇ ਗੀਤ ਦਾਅਵਾ (DAAWA) ਦੇ ਨਾਲ ਉਹ ਦਰਸ਼ਕਾਂ ਦੇ ਰੁਬਰੂ ਹੋਏ ਨੇ।

punjabi Singer satinder sartaaj image credit: youtube
ਹੋਰ ਪੜ੍ਹੋ : ਹਰਨੂਰ ਤੇ ਅਖਿਲ ਨਜ਼ਰ ਆਏ ਇਕੱਠੇ, ਖ਼ਾਬ ਤੇ ਵਾਲੀਆਂ ਗੀਤ ਗਾ ਕੇ ਬੰਨਿਆ ਰੰਗ, ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਸਿੰਗਰਾਂ ਦਾ ਇਹ ਅੰਦਾਜ਼, ਦੇਖੋ ਵੀਡੀਓ
satinder sartaaj new song daawa out now image credit: youtube
ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਤਾਂ ਉਹ ਖੁਦ ਸਤਿੰਦਰ ਸਰਤਾਜ ਦੀ ਕਲਮ ਚੋਂ ਹੀ ਨਿਕਲੇ ਤੇ ਮਿਊਜ਼ਿਕ Beat Minister ਨੇ ਦਿੱਤਾ ਹੈ। ਗਾਣੇ ਦਾ ਲਿਰਿਕਲ ਵੀਡੀਓ Dhiman Productions ਨੇ ਤਿਆਰ ਕੀਤਾ ਹੈ। ਸਾਗਾ ਹਿੱਟਸ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
tehreek album image credit: instagram
ਇਹ ਗੀਤ ਸਤਿੰਦਰ ਸਰਤਾਜ ਦੀ  ‘Tehreek’ ਐਲਬਮ ‘ਚੋਂ ਹੈ । ਇਸ ਐਲਬਮ ਦੇ ਰਾਹੀਂ ਉਨ੍ਹਾਂ ਨੇ ਪੰਜਾਬ ਦੇ ਜੁਝਾਰੂ ਜਜ਼ਬੇ ਨੂੰ ਆਪਣੇ ਗੀਤਾਂ ਦੇ ਰਾਹੀਂ ਬਿਆਨ ਕੀਤਾ ਹੈ। ਦਾਅਵਾ ਗੀਤ ਦੇ ਰਾਹੀਂ ਉਨ੍ਹਾਂ ਨੇ ਇਸ ਸਮੇਂ ਸਮਾਜ ਚ ਚੱਲ ਰਹੇ ਹਾਲਤਾਂ ਨੂੰ ਬਿਆਨ ਕੀਤਾ ਹੈ। ਇਨਸਾਨੀਅਤ ਮੁਕਦੀ ਜਾ ਰਹੀ ਹੈ ਤੇ ਗਾਇਕ ਨੇ ਪ੍ਰਮਾਤਮਾ ਨੂੰ ਕਿਹਾ ਹੈ ਕਿ ਸਭ ਦਾ ਭਲਾ ਕਰੀਂ। ਇਸ ਤੋਂ ਇਲਾਵਾ ਜੇ ਗੱਲ ਕਰੀਏ ਸਤਿੰਦਰ ਸਰਤਾਜ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ। ਉਨ੍ਹਾਂ ਦੀ ਨਵੀਂ ਫ਼ਿਲਮ ਕਲੀ ਜੋਟਾ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਇਸ ਫ਼ਿਲਮ ‘ਚ ਉਹ ਐਕਟਰੈੱਸ ਨੀਰੂ ਬਾਜਵਾ ਦੇ ਨਾਲ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ।

0 Comments
0

You may also like