ਮੁਹੱਬਤ ਦੇ ਮੌਸਮ ਵਿਚ ਸਤਿੰਦਰ ਸਰਤਾਜ ਦੇ ਇਕ ਹੋਰ ਗੀਤ ਨੇ ਦਿੱਤੀ ਦਸਤਕ “ਨਿਲਾਮੀ”

Written by  Rajan Sharma   |  June 25th 2018 01:31 PM  |  Updated: June 25th 2018 01:31 PM

ਮੁਹੱਬਤ ਦੇ ਮੌਸਮ ਵਿਚ ਸਤਿੰਦਰ ਸਰਤਾਜ ਦੇ ਇਕ ਹੋਰ ਗੀਤ ਨੇ ਦਿੱਤੀ ਦਸਤਕ “ਨਿਲਾਮੀ”

ਸੁਰਾਂ ਦੇ ਸਰਤਾਜ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬੇਹੱਦ ਮਸ਼ਹੂਰ ਅਤੇ ਬੜੀ ਹੀ ਮਧੁਰ ਆਵਾਜ਼ ਵਾਲੇ ਗਾਇਕ ਸਤਿੰਦਰ ਸਰਤਾਜ satinder sartaj ਲੈਕੇ ਆਏ ਹੈ ਨਿਲਾਮੀ ਮਤਲੱਬ ਕਿ ਉਹਨਾ ਦਾ ਨਵਾਂ ਗੀਤ ਨਿਲਾਮੀ punjabi song ਰਿਲੀਜ਼ ਹੋ ਚੁੱਕਾ ਹੈ| ਗਾਇਕ ਸਤਿੰਦਰ ਸਰਤਾਜ ਦੁਆਰਾ ਗਾਏ ਇਸ ਗੀਤ ਦੇ ਬੋਲ ਵੀ ਉਹਨਾਂ ਦੁਆਰਾ ਖ਼ੁਦ ਹੀ ਲਿਖੇ ਗਏ ਹਨ| ਕੁਝ ਹੀ ਸਮੇਂ ਵਿੱਚ ਗੀਤ ਨੂੰ ਤਿੰਨ ਲੱਖ ਤੋਂ ਵੱਧ ਲੋਕਾਂ ਦੁਆਰਾ ਦੇਖ ਲਿੱਤਾ ਗਿਆ ਹੈ| ਅਤੇ ਸੋਸ਼ਲ ਮੀਡਿਆ ਤੇ ਪੁਰੀਆ ਧਮਾਲਾਂ ਪਾ ਰਿਹਾ ਹੈ ਅਤੇ ਗੀਤ ਦੇ ਬੋਲ ਬੇਹੱਦ ਖ਼ੂਬਸੂਰਤ ਹੈ| ਇਹ ਗੀਤ ਸਤਿੰਦਰ ਸਰਤਾਜ ਦੀ ਨਵੀਂ ਆਈ ਐਲਬਮ ਸੀਜ਼ਨ ਆਫ਼ ਸਤਿੰਦਰ ਦਾ ਹੈ| ਗੀਤ ਬੇਹੱਦ ਰੋਮਾੰਟਿਕ ਹੈ ਅਤੇ ਪਿਆਰ ਦੇ ਤਿੰਨ ਸੀਜ਼ਨ ਦੀ ਕਹਾਣੀ ਨੂੰ ਬਿਆਨ ਕਰਦਾ ਹੈ| ਤਿੰਨੋ ਅਲੱਗ ਅਲੱਗ ਜਗ੍ਹਾ ਤੇ ਦੋ ਰੂਹਾਂ ਨੂੰ ਪਿਆਰ ਹੁੰਦਾ ਹੈ| ਉਸ ਗੂੜੇ ਪਿਆਰ ਨੂੰ ਦਰਸ਼ਾਉਂਦਾ ਹੈ ਸਤਿੰਦਰ ਦਾ ਇਹ ਗੀਤ| ਗਾਣੇ ਨੇ ਰਿਲੀਜ਼ ਹੁੰਦੇ ਹੀ ਇੰਟਰਨੇਟ ਤੇ ਧੂਮਾਂ ਮਚਾ ਦਿਤੀਆਂ ਹਨ | ਸਤਿੰਦਰ ਸਰਤਾਜ ਦਾ ਇਹ ਗੀਤ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਸਰਤਾਜ ਦੀ ਕਲਾ ਨੂੰ ਹਰ ਉਮਰ ਦੇ ਸਮੂਹਾਂ ਅਤੇ ਲੋਕਾਂ ਦੁਆਰਾ ਪਸੰਦ ਕੀਤਾ ਜਾਂਦਾ ਹੈ|

Satinder Sartaaj

ਸੰਗੀਤ ਦੀ ਵੀਡੀਓ ਦੇਖਣ ਲਈ ਹੇਠਾਂ ਲਿੰਕ ਨੂੰ ਕਲਿੱਕ ਕਰੋ:

https://www.youtube.com/watch?v=NTgvFL1eh30

ਇਸ ਗੀਤ ਦੇ ਬੋਲ ਪ੍ਰਤਿਭਾ ਦੇ ਵਿਸ਼ਾਲ ਸਮੁੰਦਰ, ਸਤਿੰਦਰ ਸਰਤਾਜ satinder sartaj ਦੁਆਰਾ ਆਪ ਲਿਖੇ ਗਏ ਹਨ | ਗੀਤ ਸੁਣਦੇ ਹੀ ਤੁਹਾਡੇ ਦਿਲਾਂ ਨੂੰ ਛੂ ਕੇ ਚਿਹਰੇ ਤੇ ਮੁਸਕਰਾਹਟ ਛੱਡ ਜਾਵੇਗੀ | ਆਪਣੀ ਕਾਵਿਕ ਰਚਨਾਵਾਂ ਲਈ ਜਾਣੇ ਜਾਣ ਵਾਲੇ ਸਰਤਾਜ ਨੇ ਇਕ ਵਾਰ ਫਿਰ ਤੋਂ ਆਪਣੇ ਹੁਨਰ ਨੂੰ ਸਾਬਿਤ ਕਰ ਦਿੱਤਾ ਹੈ |

satinder sartaj


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network