ਇਸ ਵਾਰ ‘ਚਾਹ ਦਾ ਕੱਪ ਸੱਤੀ ਦੇ ਨਾਲ’ ਸ਼ੋਅ ’ਚ ਪਹੁੰਚ ਰਹੇ ਹਨ ਪੰਜਾਬੀ ਇੰਡਸਟਰੀ ਦੇ ਚਮਕਦੇ ਸਿਤਾਰੇ ਸੱਤਾ ਤੇ ਗੋਲਡੀ

written by Rupinder Kaler | January 30, 2020

ਪੀਟੀਸੀ ਪੰਜਾਬੀ ਦੇ ਸ਼ੋਅ ‘ਚਾਹ ਦਾ ਕੱਪ ਸੱਤੀ ਦੇ ਨਾਲ’ ਵਿੱਚ ਇਸ ਵਾਰ ਦੇਸੀ ਕਰਿਊ ਯਾਨੀ ਸੱਤਾ ਤੇ ਗੋਲਡੀ ਪਹੁੰਚ ਰਹੇ ਹਨ । ਸੱਤਾ ਤੇ ਗੋਲਡੀ ਪੰਜਾਬੀ ਇੰਡਸਟਰੀ ਦੇ ਉਹ ਚਮਕਦੇ ਸਿਤਾਰੇ ਹਨ ਜਿੰਨ੍ਹਾਂ ਨੇ ਕਈ ਹਿੱਟ ਗਾਣਿਆਂ ਦਾ ਮਿਊਜ਼ਿਕ ਤਿਆਰ ਕੀਤਾ । ਇਸ ਜੋੜੀ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਨਾਂਅ ਬਨਾਉਣ ਲਈ ਕਿੰਨੀ ਮਿਹਨਤ ਕੀਤੀ, ਉਹਨਾਂ ਨੂੰ ਕਿਸ ਤਰ੍ਹਾਂ ਦੀਆਂ ਮੁਸਕਿਲਾਂ ਦਾ ਸਾਹਮਣਾ ਕਰਨਾ ਪਿਆ ਤੇ ਉਹਨਾਂ ਦੀ ਇਹ ਜੋੜੀ ਕਿਸ ਤਰ੍ਹਾਂ ਬਣੀ ਇਹਨਾਂ ਸਾਰੀਆਂ ਗੱਲਾਂ ਤੋਂ ਪਰਦਾ ਹਟਾਉਣ ਲਈ ਸੱਤਾ ਤੇ ਗੋਲਡੀ ਆ ਰਹੇ ਹਨ ਪੀਟੀਸੀ ਪੰਜਾਬੀ ਦੇ ਸ਼ੋਅ ‘ਚਾਹ ਦਾ ਕੱਪ ਸੱਤੀ ਦੇ ਨਾਲ’ ਵਿੱਚ । ਸੋ ਸੱਤਾ ਤੇ ਗੋਲਡੀ ਦੀ ਜ਼ਿੰਦਗੀ ਦੇ ਇਸੇ ਤਰ੍ਹਾਂ ਦੇ ਕੁਝ ਹੋਰ ਰਾਜ਼ ਜਾਨਣ ਲਈ ਦੇਖੋ ‘ਚਾਹ ਦਾ ਕੱਪ ਸੱਤੀ ਦੇ ਨਾਲ’ ਹਰ ਬੁੱਧਵਾਰ ਰਾਤ 8.30 ਵਜੇ ਸਿਰਫ਼ ਪੀਟੀਸੀ ਪੰਜਾਬੀ ’ਤੇ । ਜੇਕਰ ਤੁਹਾਡੇ ਕੋਲ ਬੁੱਧਵਾਰ ਦਾ ਇੰਤਜ਼ਾਰ ਨਹੀਂ ਹੁੰਦਾ ਤਾਂ ਇਹ ਸ਼ੋਅ ਤੁਸੀਂ ‘ਪੀਟੀਸੀ ਪਲੇਅ’ ਐਪ ’ਤੇ ਵੀ ਦੇਖ ਸਕਦੇ ਹੋ ।

0 Comments
0

You may also like