ਕੀ 16 ਸਾਲਾਂ ਬਾਅਦ ਸਲਮਾਨ ਖ਼ਾਨ ਫਿਰ ਤੋਂ ਫ਼ਿਲਮ ‘ਤੇਰੇ ਨਾਮ’ ਦੇ ਰਾਧੇ ਦੇ ਰੋਲ ‘ਚ ਆਉਣਗੇ ਨਜ਼ਰ?

Written by  Lajwinder kaur   |  April 23rd 2019 03:56 PM  |  Updated: April 23rd 2019 04:00 PM

ਕੀ 16 ਸਾਲਾਂ ਬਾਅਦ ਸਲਮਾਨ ਖ਼ਾਨ ਫਿਰ ਤੋਂ ਫ਼ਿਲਮ ‘ਤੇਰੇ ਨਾਮ’ ਦੇ ਰਾਧੇ ਦੇ ਰੋਲ ‘ਚ ਆਉਣਗੇ ਨਜ਼ਰ?

ਬਾਲੀਵੁੱਡ ਦੀ ਸੁਪਰ ਹਿੱਟ ਫ਼ਿਲਮ ‘ਤੇਰੇ ਨਾਮ’ ਜਿਹੜੀ ਕਿ ਸਲਮਾਨ ਖ਼ਾਨ ਦੇ ਫ਼ਿਲਮੀ ਕਰੀਅਰ ‘ਚ ਟਰਨਿੰਗ ਪੁਆਇੰਟ ਸਾਬਿਤ ਹੋਈ ਸੀ। ਜਿਸ ਨੇ ਸਲਮਾਨ ਖ਼ਾਨ ਦੇ ਕਰੀਅਰ ਨੂੰ ਵੱਖਰਾ ਹੀ ਮੁਕਾਮ ਉੱਤੇ ਪਹੁੰਚਾ ਦਿੱਤਾ ਸੀ। ‘ਤੇਰੇ ਨਾਮ’ ਫ਼ਿਲਮ ਜਿਸ ‘ਚ ਸਲਮਾਨ ਖ਼ਾਨ ਨੇ ਬਹੁਤ ਹੀ ਖ਼ਾਸ ਆਸ਼ਿਕ ਦਾ ਕਿਰਦਾਰ ਨਿਭਾਇਆ ਸੀ, ਰਾਧੇ ਨਾਮ ਦੇ ਇਸ ਕਿਰਦਾਰ ਤੋਂ ਸਲਮਾਨ ਨੇ ਕਾਫੀ ਵਾਹ ਵਾਹੀ ਖੱਟੀ ਸੀ।

Satish Kaushik confirms sequel of Salman Khan's movie Tere Naam Satish Kaushik confirms sequel of Salman Khan's movie Tere Naamਹੋਰ ਵੇਖੋ: ਬਜ਼ੁਰਗ ਫੈਨ ਦੀ ਇਸ ਹਰਕਤ ‘ਤੇ ਹਰਭਜਨ ਮਾਨ ਹੋਏ ਭਾਵੁਕ, ਚੁੰਮੇ ਫੈਨ ਦੇ ਹੱਥ,ਵੇਖੋ ਵੀਡੀਓ

16 ਸਾਲ ਪਹਿਲਾਂ ਆਈ ‘ਤੇਰੇ ਨਾਮ’ ਦੀ ਇਸ ਫ਼ਿਲਮ ਦਾ ਸਿਕਵਲ ਬਹੁਤ ਜਲਦ ਬਣਨ ਜਾ ਰਿਹਾ ਹੈ। ਜੀ ਹਾਂ ਇਸ ਦਾ ਖੁਲਾਸਾ ਤੇਰੇ ਨਾਮ ਫ਼ਿਲਮ ਦੇ ਡਾਇਰੈਕਟਰ ਸਤੀਸ਼ ਕੌਸ਼ਿਕ ਨੇ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਤੇਰੇ ਨਾਮ ਦਾ ਦੂਜਾ ਭਾਗ ਬਣਾਉਣ ਜਾ ਰਹੇ ਨੇ ਜੋ ਕਿ ਪਹਿਲੇ ਭਾਗ ਵਾਂਗ ਲਵ ਸਟੋਰੀ ਹੀ ਹੋਵੇਗਾ। ਪਰ ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਦੱਸ ਦਈਏ ਸਤੀਸ਼ ਕੌਸ਼ਿਕ ਤੇ ਸਲਮਾਨ ਖ਼ਾਨ ਦੀ ਜੋੜੀ ਜੋ ਕਿ ਫ਼ਿਲਮ ਭਾਰਤ ‘ਚ ਇਕੱਠੇ ਕੰਮ ਕੀਤਾ ਹੈ।

Satish Kaushik confirms sequel of Salman Khan's movie Tere Naam

ਜੇ ਗੱਲ ਕਰੀਏ ਸਾਲ 2003 ‘ਚ ਆਈ ਤੇਰੇ ਨਾਮ ਫ਼ਿਲਮ ਦੀ ਤਾਂ ਉਸ ਸਮੇਂ ਦੀ ਸੁਪਰ ਡੁਪਰ ਹਿੱਟ ਫ਼ਿਲਮ ਸੀ, ਜਿਸਦੇ ਗਾਣੇ ਵੀ ਸੁਪਰ ਹਿੱਟ ਸਾਬਿਤ ਹੋਏ ਸਨ। ਇਸ ਤੋਂ ਇਲਾਵਾ ਸਲਮਾਨ ਖ਼ਾਨ ਵੱਲੋਂ ਨਿਭਾਏ ਰਾਧੇ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਰੱਜ ਕੇ ਪਿਆਰ ਮਿਲਿਆ। ਇਹ ਕਿਰਦਾਰ ਦਰਸ਼ਕਾਂ ਦੇ ਜ਼ਹਿਨ ‘ਚ ਅੱਜ ਵੀ ਤਾਜ਼ਾ ਹੈ। ਫ਼ਿਲਮ ‘ਚ ਸਲਮਾਨ ਖ਼ਾਨ ਯਾਨੀ ਕਿ ਰਾਧੇ ਦੇ ਹੇਅਰ ਸਟਾਈਲ ਨੂੰ ਫੈਨਜ਼ ਵੱਲੋਂ ਬਹੁਤ ਕਾਪੀ ਕੀਤਾ ਗਿਆ ਸੀ। ਹੁਣ ਦੇਖਣ ਇਹ ਹੋਵੇਗਾ ਕਿ ਰਾਧੇ ਦੇ ਕਿਰਦਾਰ ‘ਚ ਸਲਮਾਨ ਖ਼ਾਨ ਨਜ਼ਰ ਆਉਂਦੇ ਨੇ ਜਾਂ ਫਿਰ ਕੋਈ ਨਵਾਂ ਚਿਹਰਾ! ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ। ਫਿਲਹਾਲ ਪ੍ਰਸ਼ੰਸ਼ਕ ‘ਤੇਰੇ ਨਾਮ-2’ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network