Advertisment

ਸਤਵਿੰਦਰ ਬਿੱਟੀ ਨੇ ਸਾਂਝੀ ਕੀਤੀ ਖ਼ੁਬਸੂਰਤ ਤਸਵੀਰ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ

author-image
By Shaminder
New Update
ਸਤਵਿੰਦਰ ਬਿੱਟੀ ਨੇ ਸਾਂਝੀ ਕੀਤੀ ਖ਼ੁਬਸੂਰਤ ਤਸਵੀਰ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ
Advertisment
ਸਤਵਿੰਦਰ ਬਿੱਟੀ (Satwinder Bitti) ਸੋਸ਼ਲ ਮੀਡੀਆ ‘ਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ । ਹੁਣ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਬਹੁਤ ਹੀ ਖ਼ੁਬਸੂਰਤ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਉਹ ਆਪਣੀਆਂ ਕਿਸੇ ਰਿਸ਼ਤੇਦਾਰਾਂ ਦੇ ਨਾਲ ਨਜ਼ਰ ਆ ਰਹੀ ਹੈ । ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ । ਪ੍ਰਸ਼ੰਸਕ ਵੀ ਇਸ ਤਸਵੀਰ ‘ਤੇ ਕਮੈਂਟਸ ਕਰ ਰਹੇ ਹਨ । ਇੱਕ ਪ੍ਰਸ਼ੰਸਕ ਨੇ ਹਾਰਟ ਵਾਲਾ ਇਮੋਜੀ ਪੋਸਟ ਕੀਤਾ ਹੈ ।
Advertisment
satwinder bitti, image from instagram ਹੋਰ ਪੜ੍ਹੋ : ਸਤਵਿੰਦਰ ਬਿੱਟੀ ਦਾ ਨਵਾਂ ਗੀਤ ‘Beganiya’ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ ਜਦੋਂ ਕਿ ਦੂਜੇ ਨੇ ਲਿਖਿਆ ਕਿ ਮੇਰੀਆਂ ਸਾਰੀਆਂ ਪਿਆਰੀਆਂ ਭੈਣਾਂ ਨੂੰ ਪਿਆਰ’। ਇੱਕ ਹੋਰ ਪ੍ਰਸ਼ੰਸਕ ਨੇ ਫਾਇਰ ਵਾਲਾ ਇਮੋਜੀ ਪੋਸਟ ਕਰਦੇ ਹੋਏ ਇਸ ਤਸਵੀਰ ਨੂੰ ਅੱਤ ਕਰਾਰ ਦਿੱਤਾ ਹੈ । ਸਤਵਿੰਦਰ ਬਿੱਟੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਹ ਲਗਾਤਾਰ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੰਦੇ ਆ ਰਹੇ ਹਨ । satwinder bitti, image From instagram
Advertisment
ਹੋਰ ਪੜ੍ਹੋ : ਦੇਵ ਥਰੀਕੇਵਾਲਾ ਦੇ ਦਿਹਾਂਤ ‘ਤੇ ਗਾਇਕਾ ਸਤਵਿੰਦਰ ਬਿੱਟੀ, ਪਰਵੀਨ ਭਾਰਟਾ, ਸਤਵਿੰਦਰ ਬੁੱਗਾ ਸਣੇ ਕਈ ਪੰਜਾਬੀ ਸਿਤਾਰਿਆਂ ਨੇ ਜਤਾਇਆ ਦੁੱਖ ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਦੇ ਵੱਲੋਂ ਏਨਾਂ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਕਿ ਜਦੋਂ ਨੱਬੇ ਦੇ ਦਹਾਕੇ ‘ਚ ਉਹ ਅਖਾੜਿਆਂ ‘ਚ ਆਪਣੀ ਬੁਲੰਦ ਆਵਾਜ਼ ਦੇ ਨਾਲ ਗਾਉਂਦੀ ਸੀ ਤਾਂ ਲੋਕ ਵਹੀਰਾਂ ਘੱਤ ਕੇ ਉਸ ਨੂੰ ਸੁਣਨ ਦੇ ਲਈ ਪਹੁੰਚਦੇ ਸਨ । satwinder bitti , image From instagram ਸਤਵਿੰਦਰ ਬਿੱਟੀ ਨੇ ਹਰ ਤਰ੍ਹਾਂ ਦੇ ਗੀਤ ਗਾਏ ਹਨ ਭਾਵੇਂ ਉਹ ਲੋਕ ਗੀਤ ਹੋਣ, ਧਾਰਮਿਕ ਗੀਤ ਜਾਂ ਫਿਰ ਬੋਲੀਆਂ ਹੋਣ ਹਰ ਤਰ੍ਹਾਂ ਦੇ ਗੀਤ ਉਨ੍ਹਾਂ ਨੇ ਗਾਏ ਹਨ । ਇੱਕ ਵਧੀਆ ਗਾਇਕਾ ਹੋਣ ਦੇ ਨਾਲ-ਨਾਲ ਸਤਵਿੰਦਰ ਬਿੱਟੀ ਇੱਕ ਬਿਹਤਰੀਨ ਹਾਕੀ ਖਿਡਾਰੀ ਵੀ ਰਹਿ ਚੁੱਕੇ ਹਨ । ਉਹ ਇੱਕ ਖਿਡਾਰਨ ਦੇ ਤੌਰ ‘ਤੇ ਆਪਣੀ ਪਛਾਣ ਬਨਾਉਣਾ ਚਾਹੁੰਦੇ ਸਨ । ਪਰ ਅਜਿਹਾ ਨਹੀਂ ਹੋ ਸਕਿਆ ਅਤੇ ਜਿਸ ਤੋਂ ਬਾਅਦ ਉਨ੍ਹਾਂ ਨੇ ਗਾਇਕੀ ਦਾ ਰੁਖ਼ ਕੀਤਾ ।
 
View this post on Instagram
 

A post shared by Satwinder Bitti (@satwinder_bitti)

Advertisment

Stay updated with the latest news headlines.

Follow us:
Advertisment
Advertisment
Latest Stories
Advertisment