ਫ਼ਿਲਮ ‘ਸੌਂਕਣ ਸੌਂਕਣੇ’ ਨੇ ਰਚਿਆ ਇਤਿਹਾਸ, ਐਮੀ-ਸਰਗੁਣ-ਨਿਮਰਤ ਦੀ ਤਿਕੜੀ ਨੇ ਜਿੱਤਿਆ ਦਰਸ਼ਕਾਂ ਦਾ ਦਿਲ

Written by  Lajwinder kaur   |  May 16th 2022 05:01 PM  |  Updated: May 16th 2022 05:01 PM

ਫ਼ਿਲਮ ‘ਸੌਂਕਣ ਸੌਂਕਣੇ’ ਨੇ ਰਚਿਆ ਇਤਿਹਾਸ, ਐਮੀ-ਸਰਗੁਣ-ਨਿਮਰਤ ਦੀ ਤਿਕੜੀ ਨੇ ਜਿੱਤਿਆ ਦਰਸ਼ਕਾਂ ਦਾ ਦਿਲ

Ammy Virk, Sargun Mehta, Nimrat Khaira's Saunkan Saunkne's movie creates history; ਐਮੀ ਵਿਰਕ, ਸਰਗੁਣ ਮਹਿਤਾ ਤੇ ਨਿਮਰਤ ਖਹਿਰਾ ਦੀ ਤਿਕੜੀ ਨੇ ਵੱਡੇ ਪਰਦੇ ਉੱਤੇ ਇਤਿਹਾਸ ਰਚ ਦਿੱਤਾ ਹੈ। ਜੀ ਹਾਂ ਫ਼ਿਲਮ ‘ਸੌਂਕਣ ਸੌਂਕਣੇ’ ਨੇ ਪਹਿਲੇ ਹੀ ਦਿਨ ਬਾਕਸ ਆਫ਼ਿਸ ਉੱਤੇ ਚੰਗੀ ਕਮਾਈ ਕੀਤੀ। ਓਪਨਿੰਗ ਵਿਕੈਂਡ ‘ਚ ਇਸ ਫ਼ਿਲਮ ਨੇ 18.10 ਕਰੋੜ ਰੁਪਏ ਦੀ ਕਮਾਈ ਕਰਕੇ ਇਤਿਹਾਸ ਰਚ ਦਿੱਤਾ ਹੈ।

ਹੋਰ ਪੜ੍ਹੋ : ਕੈਟਰੀਨਾ ਕੈਫ ਸਟਾਈਲਿਸ਼ ਲੁੱਕ 'ਚ ‘Bowling’ ਕਰਦੀ ਆਈ ਨਜ਼ਰ, US ‘ਚ ਪਤੀ ਵਿੱਕੀ ਕੌਸ਼ਲ ਨਾਲ ਲੈ ਰਹੀ ਹੈ ਛੁੱਟੀਆਂ ਦਾ ਅਨੰਦ

Saunkan Saunkne ‘creates history’; takes box office by laughter storm Image Source: Instagram

ਸਰਗੁਨ ਮਹਿਤਾ, ਨਿਮਰਤ ਖਹਿਰਾ ਅਤੇ ਐਮੀ ਵਿਰਕ ਦੀ ਫ਼ਿਲਮ ‘ਸੌਂਕਣ ਸੌਂਕਣੇ’ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆ ਰਹੀ ਹੈ । ਹਰ ਸ਼ੋਅ ਨੂੰ ਹਾਊਸ ਫੁੱਲ ਚੱਲ ਰਿਹਾ ਹੈ। ਇਸ ਫ਼ਿਲਮ ‘ਚ ਐਮੀ ਵਿਰਕ ਜੋ ਕਿ ਦੋ ਪਤਨੀ ਸਰਗੁਣ ਮਹਿਤਾ ਤੇ ਨਿਮਰਤਾ ਖਹਿਰਾ ‘ਚ ਫਸਿਆ ਹੋਇਆ ਨਜ਼ਰ ਆ ਰਿਹਾ ਹੈ। ਇਹ ਪਰਿਵਾਰਕ ਡਰਾਮੇ ਵਾਲੀ ਇਹ ਫ਼ਿਲਮ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ।

Saunkan Saunkne ‘creates history’; takes box office by laughter storm Image Source: Instagram

ਸੌਂਕਣ ਸੌਂਕਣੇ ਫ਼ਿਲਮ ਦਰਸ਼ਕਾਂ ਦੀ ਉਮੀਦਾ ਉੱਤੇ ਖਰੀ ਉਤਰੀ ਹੈ। ਜਿਸ ਕਰਕੇ ਪਹਿਲੇ ਦਿਨ 4.20 ਕਰੋੜ, ਦੂਜੇ ਦਿਨ 6 ਕਰੋੜ, ਤੀਜੇ ਦਿਨ 7.9 ਕਰੋੜ ਕੀਤੀ ਹੈ। ਜਿਸ ਕਰਕੇ ਕੁੱਲ 18.10 ਕਰੋੜ ਦੀ ਕਮਾਈ ਕਰ ਚੁੱਕੀ ਹੈ। ਹਾਸਿਆਂ ਦੇ ਰੰਗਾਂ ਨਾਲ ਭਰੀ ਇਸ ਫ਼ਿਲਮ ਦੀ ਕਹਾਣੀ ਅੰਬਰਦੀਪ ਸਿੰਘ ਨੇ ਲਿਖੀ ਹੈ। ‘ਸੌਂਕਣ ਸੌਂਕਣੇ’ ਫ਼ਿਲਮ ਨੂੰ ਅਮਰਜੀਤ ਸਿੰਘ ਸਰਾਓਂ ਨੇ ਡਾਇਰੈਕਟ ਕੀਤਾ ਹੈ।

Saunkan Saunkne ‘creates history’; takes box office by laughter storm Image Source: Instagram

ਇਸ ਫ਼ਿਲਮ ਦੇ ਗੀਤਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਖੁਦ ਨਿਮਰਤ ਖਹਿਰਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਲਿਖਿਆ ਹੈ- ਵਧਾਈਆਂ ਸਾਰੀ ਟੀਮ ਨੂੰ...ਧੰਨਵਾਦ sari audience da...’। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਸੌਂਕਣ ਸੌਂਕਣੇ ਫ਼ਿਲਮ ਦੀ ਟੀਮ ਨੂੰ ਵਧਾਈਆਂ ਦੇ ਰਹੇ ਹਨ।

ਹੋਰ ਪੜ੍ਹੋ : Saunkan Saunkne: ਐਮੀ ਵਿਰਕ ਤੇ ਨਿਮਰਤ ਖਹਿਰਾ ਦਾ ਰੋਮਾਂਟਿਕ ਗੀਤ ਸੋਹਣੀ-ਸੋਹਣੀ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network