
ਸਰਗੁਨ ਮਹਿਤਾ,(Sargun Mehta) ਨਿਮਰਤ ਖਹਿਰਾ (Nimrat Khaira) ਅਤੇ ਐਮੀ ਵਿਰਕ (Ammy Virk) ਦੀ ਫ਼ਿਲਮ ‘ਸੌਂਕਣ ਸੌਂਕਣੇ' ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆ ਰਹੀ ਹੈ । ਬਾਕਸ ਆਫ਼ਿਸ ‘ਤੇ ਵੀ ਇਸ ਫ਼ਿਲਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਨਿਮਰਤ ਖਹਿਰਾ ਅਤੇ ਸਰਗੁਨ ਮਹਿਤਾ ਦੀ ਜੋੜੀ ਨੇ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ । ਦੋ ਭੈਣਾਂ ਦੀ ਲੜਾਈ ‘ਤੇ ਬਣੀ ਇਸ ਫ਼ਿਲਮ ‘ਚ ਹਾਲਾਂਕਿ ਐਮੀ ਵਿਰਕ ਪਿਸਦੇ ਹੋਏ ਨਜ਼ਰ ਆ ਰਹੇ ਹਨ ।

ਹੋਰ ਪੜ੍ਹੋ : ਰਵੀ ਦੂਬੇ ਨੇ ਪਤਨੀ ਸਰਗੁਨ ਮਹਿਤਾ ਦੀ ਕੀਤੀ ਤਰੀਫ, ਪਤਨੀ ਲਈ ਆਖੀ ਇਹ ਗੱਲ, ਜਾਨਣ ਲਈ ਪੜ੍ਹੋ
ਪਰ ਲੋਕਾਂ ਦਾ ਮਨੋਰੰਜਨ ਕਰਨ ‘ਚ ਇਹ ਫ਼ਿਲਮ ਕਾਮਯਾਬ ਸਾਬਿਤ ਹੋਈ ਹੈ । ਦੋਵਾਂ ਭੈਣਾਂ ਦੀ ਲੜਾਈ ਦੇ ਦੌਰਾਨ ਹਾਸਿਆਂ ਦੇ ਠਹਾਕੇ ਵੀ ਦਰਸ਼ਕਾਂ ਨੂੰ ਵੇਖਣ ਨੂੰ ਮਿਲ ਰਹੇ ਹਨ । ਅਦਾਕਾਰਾ ਸਰਗੁਨ ਮਹਿਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਫ਼ਿਲਮ ਵਿਸ਼ਲੇਸ਼ਕ ਤਰਨ ਆਦਰਸ਼ ਵੱਲੋਂ ਕੀਤੇ ਗਏ ਟਵੀਟ ਦੀ ਤਸਵੀਰ ਸਾਂਝੀ ਕੀਤੀ ।

ਹੋਰ ਪੜ੍ਹੋ : ਨਿਮਰਤ ਖਹਿਰਾ ਦਾ ਗੀਤ ‘ਫਿਰੋਜ਼ੀ’ ਦਰਸ਼ਕਾਂ ਨੂੰ ਆ ਰਿਹਾ ਪਸੰਦ
ਜਿਸ ‘ਚ ਤਰਨ ਨੇ ਸਰਗੁਨ ਮਹਿਤਾ ਅਤੇ ਨਿਮਰਤ ਖਹਿਰਾ ਦੀ ਇਸ ਫ਼ਿਲਮ ਦੀ ਤਾਰੀਫ ਕੀਤੀ ਹੈ ।ਇਸ ਤੋਂ ਇਲਾਵਾ ਸਰਗੁਨ ਮਹਿਤਾ ਨੇਵ ਕੋਮਲ ਨਾਹਟਾ ਵੱਲੋਂ ਕੀਤੇ ਗਏ ਟਵੀਟ ਦੀ ਵੀ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ ‘ਚ ਕੋਮਲ ਨਾਹਟਾ ਨੇ ਲਿਖਿਆ ਹੈ ‘ਜਿੱਥੇ ਹਿੰਦੀ ਫ਼ਿਲਮਾਂ ਫਲਾਪ ਹੋ ਰਹੀਆਂ ਹਨ, ਉੱਥੇ ਪੰਜਾਬੀ ਫ਼ਿਲਮਾਂ ਬਾਕਸ ਆਫ਼ਿਸ ‘ਤੇ ਸ਼ਾਨਦਾਰ ਕਮਾਈ ਕਰ ਰਹੀਆਂ ਹਨ ।

ਸੌਂਕਣ ਸੌਂਕਣੇ’ ਬੰਪਰ ਹਾਊਸ ਲਈ ਰਿਲੀਜ਼ ਹੋ ਗਈ ਹੈ । ਪੰਜਾਬ ਬਾਕਸ ਆਫ਼ਿਸ ‘ਤੇ ਸ਼ਾਨਦਾਰ ਦੌੜ ਵੱਲ ਵਧ ਰਿਹਾ ਹੈ’ । ਦੱਸ ਦਈਏ ਕਿ ਇਸ ਫ਼ਿਲਮ ‘ਚ ਨਿਰਮਲ ਰਿਸ਼ੀ, ਐਮੀ ਵਿਰਕ, ਸਰਗੁਨ ਮਹਿਤਾ ਅਤੇ ਨਿਮਰਤ ਖਹਿਰਾ ਮੁੱਖ ਕਿਰਦਾਰਾਂ ‘ਚ ਹਨ ।
View this post on Instagram