ਸਾਵਨ ਰੂਪੋਵਾਲੀ ਨੇ ਪੰਜਾਬੀ ਗੀਤ ਉੱਤੇ ਬਣਾਈ ਆਪਣੀ ਪਿਆਰੀ ਜਿਹੀ ਵੀਡੀਓ, ਆਪਣੀ ਅਦਾਵਾਂ ਦੇ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

written by Lajwinder kaur | August 06, 2021

ਸਾਵਨ ਰੂਪੋਵਾਲੀ ਇੱਕ ਅਜਿਹੀ ਅਦਾਕਾਰਾ ਜਿਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾਈ ਹੈ। ਅਦਾਕਾਰਾ ਸਾਵਨ ਰੂਪੋਵਾਲੀ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਮਨੋਰੰਜਨ ਦੇ ਲਈ ਆਪਣੀ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਉਨ੍ਹਾਂ ਨੇ ਆਪਣੀ ਇੱਕ ਨਵੀਂ ਵੀਡੀਓ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਹੈ।

Punjabis This Week: Meet Jaddi Sardar Actress Sawan Rupowali On September 1 image source- instagram

ਹੋਰ ਪੜ੍ਹੋ :ਤਸਵੀਰ ‘ਚ ਨਜ਼ਰ ਆ ਰਹੀ ਇਸ ਨੰਨ੍ਹੀ ਬੱਚੀ ਨੂੰ ਕੀ ਤੁਸੀਂ ਪਹਿਚਾਣਿਆ? 90 ਦੇ ਦਹਾਕੇ ਦੀ ਰਹੀ ਹੈ ਮਸ਼ਹੂਰ ਅਦਾਕਾਰਾ!

ਹੋਰ ਪੜ੍ਹੋ : ਗਾਇਕ ਦਿਲਜੀਤ ਦੋਸਾਂਝ ਨੇ ਮਿਊਜ਼ਿਕ ਡਾਇਰੈਕਟਰ ਇੰਟੈਂਸ ਦੀ ਲਗਾਈ ਕਲਾਸ, ਕਿਹਾ- ਬਣਾ ਦੇ ਵੇ ਬਣਾ ਦੇ ਭੰਗੜੇ ਵਾਲਾ ਗਾਣਾ

inside image of sawan rupowali image source- instagram

ਇਸ ਵੀਡੀਓ ‘ਚ ਉਹ ਆਪਣੀ ਦਿਲਕਸ਼ ਅਦਾਵਾਂ ਦੇ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਉੱਤੇ ਕਹਿ ਢਾਹ ਰਹੀ ਹੈ। ਇਸ ਵੀਡੀਓ ਉਹ ਪੰਜਾਬੀ ਗੀਤ ‘ਸ਼ੀਸ਼ੇ ਨੂੰ ਕੀਤਾ ਇੱਕ ਸਵਾਲ’ ਉੱਤੇ ਬਣਾਇਆ ਹੈ । ਇਸ ਗੀਤ ਉੱਤੇ ਆਪਣੀ ਪਿਆਰੀ ਜਿਹੀ ਇੰਸਟਾ ਰੀਲ ਤਿਆਰ ਕੀਤੀ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਵੱਡੀ ਗਿਣਤੀ ਲਾਈਕਸ ਤੇ ਕਮੈਂਟ ਆ ਚੁੱਕੇ ਨੇ।

new song saazish sang by afsana khan and acting by sawan rupowali image source- instagram

ਜੇ ਗੱਲ ਕਰੀਏ ਸਾਵਨ ਰੂਪੋਵਾਲੀ ਦੇ ਵਰਕ ਫਰੰਟ ਦੀ ਤਾਂ ਉਹ ਫ਼ਿਲਮ ‘ਹਰਜੀਤਾ’ ‘ਚ ਵੀ ਐਮੀ ਵਿਰਕ ਦੇ ਨਾਲ ਨਜ਼ਰ ਆਏ ਸੀ ਅਤੇ ਇਸ ਫ਼ਿਲਮ ਨੇ ਕਈ ਅਵਾਰਡ ਵੀ ਜਿੱਤੇ ਸੀ । ਇਸ ਤੋਂ ਇਲਾਵਾ ਉਹ ਜੱਦੀ ਸਰਦਾਰ, ਉੱਨੀ ਇੱਕੀ, ਸਿਕੰਦਰ -2 ‘ਚ ਚੀ ਨਜ਼ਰ ਆਏ ਸੀ । ਸਾਵਨ ਰੂਪੋਵਾਲੀ ਜਿੰਨੇ ਖ਼ੂਬਸੂਰਤ ਹਨ ਉਸ ਤੋਂ ਵੀ ਜ਼ਿਆਦਾ ਖ਼ੂਬਸੂਰਤ ਹੈ ਉਨ੍ਹਾਂ ਦੀ ਅਦਾਕਾਰੀ ਹੈ । ਹਾਲ ਹੀ ‘ਚ ਉਹ ਅਫਸਾਨਾ ਖ਼ਾਨ ਦੇ ਗੀਤ ‘ਸਾਜ਼ਿਸ਼’ ‘ਚ ਸ਼ਾਨਦਾਰ ਅਦਾਕਾਰੀ ਕਰਦੀ ਹੋਈ ਨਜ਼ਰ ਆਈ ਸੀ।

 

 

View this post on Instagram

 

A post shared by Sawan Rupowali (@sawanrupowali)

0 Comments
0

You may also like