ਦੇਖੋ ਗੁਰਬਾਜ਼ ਦਾ ਆਪਣੀ ਮੰਮੀ ਨਾਲ ਬਣਿਆ ਇਹ ਕਿਊਟ ਵੀਡੀਓ

written by Lajwinder kaur | August 09, 2022

Gurbaaz Grewal Cute Video With Mother Ravneet:  ਗਾਇਕ ਗਿੱਪੀ ਗਰੇਵਾਲ ਦਾ ਛੋਟੇ ਪੁੱਤਰ ਗੁਰਬਾਜ਼ ਜੋ ਕਿ ਆਪਣੀ ਕਿਊਟ ਵੀਡੀਓਜ਼ ਤੇ ਤਸਵੀਰਾਂ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਛਾਇਆ ਰਹਿੰਦਾ ਹੈ। ਹਰ ਕੋਈ ਗੁਰਬਾਜ਼ ਦੀ ਵੀਡੀਓ ਲਈ ਇੰਤਜ਼ਾਰ ਕਰਦਾ ਰਹਿੰਦਾ ਹੈ। ਇਸ ਵਾਰ ਗੁਰਬਾਜ਼ ਆਪਣੀ ਮੰਮੀ ਰਵਨੀਤ ਗਰੇਵਾਲ ਦੇ ਨਾਲ ਨਜ਼ਰ ਆਇਆ।

ਹੋਰ ਪੜ੍ਹੋ : 'ਬੇਬੀਮੂਨ' ਤੋਂ ਪ੍ਰੈਗਨੈਂਟ ਆਲੀਆ ਭੱਟ ਨੇ ਸਾਂਝੀ ਕੀਤੀ ਖ਼ੂਬਸੂਰਤ ਤਸਵੀਰ, ਸਕੂਨ ਦੇਣ ਵਾਲੀ ਥਾਂ ‘ਤੇ ਲਿਆਉਣ ਲਈ ਪਤੀ ਰਣਬੀਰ ਦਾ ਕੀਤਾ ਸ਼ੁਕਰਾਨਾ

image source Instagram

ਇਸ ਵੀਡੀਓ 'ਚ ਨੰਨ੍ਹਾ ਗੁਰਬਾਜ਼ ਆਪਣੀ ਮੰਮੀ ਦੇ ਨਾਲ ਮਸਤੀ ਕਰਦਾ ਨਜ਼ਰ ਆਇਆ । ਦਰਸ਼ਕਾਂ ਨੂੰ ਮਾਂ-ਪੁੱਤ ਦਾ ਇਹ ਪਿਆਰਾ ਜਿਹਾ ਅੰਦਾਜ਼ ਬਹੁਤ ਜ਼ਿਆਦਾ ਪਸੰਦ ਆ ਰਿਹਾ ਹੈ। ਵੀਡੀਓ ‘ਚ ਦੇਖ ਸਕਦੇ ਹੋ ਰਵਨੀਤ ਗਰੇਵਾਲ ਨੇ ਪੰਜਾਬੀ ਸੂਟ ਪਾਇਆ ਹੋਇਆ ਹੈ ਤੇ ਗੁਰਬਾਜ਼ ਗਰੇਵਾਲ ਨਿੱਕਰ ਤੇ ਟੀ-ਸ਼ਰਟ ਚ ਨਜ਼ਰ ਆ ਰਿਹਾ ਹੈ। ਮਾਂ ਆਪਣੇ ਪੁੱਤਰ ਉੱਤੇ ਪਿਆਰ ਲੁਟਾਉਂਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ਉੱਤੇ ਪ੍ਰਸ਼ੰਸਕ ਕਮੈਂਟ ਕਰਕੇ ਮਾਂ ਪੁੱਤ ਦੀ ਤਾਰੀਫ ਕਰ ਰਹੇ ਹਨ। ਇਸ ਵੀਡੀਓ ਨੂੰ ਗੁਰਨਾਮ ਭੁੱਲਰ ਦੇ ਗੀਤ ਦੁਨੀਆ ਦੇ ਅਪਲੋਡ ਕੀਤਾ ਗਿਆ ਹੈ।

gurbaaz and ravneet image source Instagram

ਦੱਸ ਦਈਏ ਰਵਨੀਤ ਗਰੇਵਾਲ ਕਈ ਪੰਜਾਬੀ ਫ਼ਿਲਮਾਂ ਨੂੰ ਪ੍ਰੋਡਿਊਸਰ ਵੀ ਕਰ ਚੁੱਕੀ ਹੈ। ਗਿੱਪੀ ਗਰੇਵਾਲ ਤੇ ਰਵਨੀਤ ਗਰੇਵਾਲ ਪੰਜਾਬੀ ਫ਼ਿਲਮਾਂ ਨੂੰ ਵੱਖਰੇ ਮੁਕਾਮ ਉੱਤੇ ਪਹੁੰਚਾਉਣ ਲਈ ਲਗਾਤਾਰ ਮਨੋਰੰਜਨ ਜਗਤ ‘ਚ ਕੰਮ ਕਰ ਰਹੇ ਨੇ।

gurbaaz cute video image source Instagram

ਸਾਲ 2019 ਪਰਮਾਤਮਾ ਦੀ ਮਿਹਰ ਦੇ ਨਾਲ ਗਿੱਪੀ ਗਰੇਵਾਲ ਤੇ ਰਵਨੀਤ ਤੀਜੀ ਵਾਰ ਮਾਪੇ ਬਣੇ ਤੇ ਉਨ੍ਹਾਂ ਦੇ ਘਰ ਪੁੱਤਰ ਨੇ ਜਨਮ ਲਿਆ। ਦੋਵਾਂ ਨੇ ਆਪਣੇ ਪੁੱਤਰ ਦਾ ਨਾਮ ਗੁਰਬਾਜ਼ ਗਰੇਵਾਲ ਰੱਖਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇ ਦੋ ਪੁੱਤਰ ਏਕਮ ਤੇ ਸ਼ਿੰਦਾ ਹਨ। ਦੱਸ ਦਈਏ ਸ਼ਿੰਦਾ ਗਰੇਵਾਲ ਕਈ ਪੰਜਾਬੀ ਫ਼ਿਲਮਾਂ ‘ਚ ਬਤੌਰ ਬਾਲ ਕਲਾਕਾਰ ਨਜ਼ਰ ਆ ਚੁੱਕਿਆ ਹੈ।

You may also like