ਕਭੀ ਖੁਸ਼ੀ ਕਭੀ ਗਮ 'ਚ ਨਜ਼ਰ ਆਈ 'ਛੋਟੀ ਕਰੀਨਾ' ਹੁਣ ਕੁਝ ਇਸ ਤਰ੍ਹਾਂ ਆਉਂਦੀ ਹੈ ਨਜ਼ਰ, ਮਾਲਵਿਕਾ ਰਾਜ 'ਬੇਬੋ' ਤੋਂ ਵੀ ਜ਼ਿਆਦਾ ਗਲੈਮਰਸ ਆ ਰਹੀ ਹੈ ਨਜ਼ਰ

written by Lajwinder kaur | January 04, 2022

ਸਾਲ 2001 ਦੀ ਮਸ਼ਹੂਰ ਫ਼ਿਲਮ 'ਕਭੀ ਖੁਸ਼ੀ ਕਭੀ ਗਮ' ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ। ਕਰਨ ਜੌਹਰ ਦੀ ਇਸ ਫ਼ਿਲਮ ਨੇ ਸਫਲਤਾ ਨੇ ਬਾਕਸ ਆਫਿਸ ਉੱਤੇ ਕਮਾਲ ਦਾ ਪ੍ਰਦਰਸ਼ਨ ਕੀਤਾ ਸੀ। ਫ਼ਿਲਮ ਦੇ ਸਾਰੇ ਕਿਰਦਾਰਾਂ ਨੂੰ ਲੋਕਾਂ ਨੇ ਕਾਫੀ ਪਿਆਰ ਦਿੱਤਾ ਸੀ। ਫ਼ਿਲਮ 'ਚ ਛੋਟੀ ਕਰੀਨਾ ਕਪੂਰ ਦੇ ਕਿਰਦਾਰ 'ਚ ਨਜ਼ਰ ਆਈ ਮਾਲਵਿਕਾ ਰਾਜ ਨੂੰ ਵੀ ਲੋਕਾਂ ਦਾ ਕਾਫੀ ਪਿਆਰ ਮਿਲਿਆ ਸੀ।

ਹੋਰ ਪੜ੍ਹੋ : ਪ੍ਰਿਯੰਕਾ ਚੋਪੜਾ ਨੇ ਪਤੀ ਨਿੱਕ ਜੋਨਸ ਨਾਲ ਸਮੁੰਦਰ ‘ਚ ਮਨਾਇਆ ਨਵਾਂ ਸਾਲ, ਆਪਣੀਆਂ ਰੋਮਾਂਟਿਕ ਤਸਵੀਰਾਂ ਸ਼ੇਅਰ ਕਰਕੇ ਦਿੱਤੀ ਸਭ ਨੂੰ ਨਵੇਂ ਸਾਲ ਦੀ ਵਧਾਈ

ਹਾਲਾਂਕਿ ਇਸ ਫ਼ਿਲਮ ਤੋਂ ਬਾਅਦ ਮਾਲਵਿਕਾ ਨੂੰ ਕਈ ਫਿਲਮਾਂ ਦੇ ਆਫਰ ਮਿਲੇ ਪਰ ਉਸ ਨੇ ਸਾਰੇ ਆਫਰ ਠੁਕਰਾ ਦਿੱਤੇ। 28 ਸਾਲ ਦੀ ਮਾਲਵਿਕਾ ਰਾਜ ਅੱਜਕਲ ਕਾਫੀ ਗਲੈਮਰਸ ਹੋ ਗਈ ਹੈ। 20 ਸਾਲ ਪਹਿਲਾਂ ਫ਼ਿਲਮ 'ਕਭੀ ਖੁਸ਼ੀ ਕਭੀ ਗਮ' ਵਾਲੀ ਮਾਲਵਿਕਾ ਦਾ ਲੁੱਕ ਹੁਣ ਬਿਲਕੁਲ ਬਦਲ ਗਿਆ ਹੈ।

malvika raaj k3g image source- instagram

ਮਾਲਵਿਕਾ ਰਾਜ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਹਰ ਰੋਜ਼ ਇੱਥੇ ਆਪਣੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਮਾਲਵਿਕਾ ਨੂੰ ਇੰਸਟਾਗ੍ਰਾਮ 'ਤੇ ਵੀ ਵੱਡੀ ਗਿਣਤੀ ਲੋਕ ਫਾਲੋ ਕਰਦੇ ਹਨ। ਮਾਲਵਿਕਾ ਖੂਬਸੂਰਤੀ ਦੇ ਮਾਮਲੇ 'ਚ ਬਾਲੀਵੁੱਡ ਅਭਿਨੇਤਰੀਆਂ ਨੂੰ ਸਖਤ ਟੱਕਰ ਦਿੰਦੀ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ K3G 'ਚ ਛੋਟੀ ਕਰੀਨਾ ਦੇ ਕਿਰਦਾਰ 'ਚ ਨਜ਼ਰ ਆਈ ਮਾਲਵਿਕਾ ਅੱਜ ਦੇ ਸਮੇਂ 'ਚ ਉਸ ਤੋਂ ਵੀ ਜ਼ਿਆਦਾ ਖੂਬਸੂਰਤ ਹੋ ਗਈ ਹੈ।

k3g Malvika Raaj new pics image source- instagram

ਹੋਰ ਪੜ੍ਹੋ : ਸੰਨੀ ਦਿਓਲ ਨੇ ਮਨਾਲੀ ਤੋਂ ਇੱਕ ਮਜ਼ਾਕੀਆ ਵੀਡੀਓ ਸ਼ੇਅਰ ਕੀਤਾ ਅਤੇ ਭੈਣ ਈਸ਼ਾ ਦਿਓਲ ਨੇ ਦਿੱਤੀ ਆਪਣੀ ਇਹ ਟਿੱਪਣੀ, ਦੇਖੋ ਵੀਡੀਓ

ਮਾਲਵਿਕਾ ਰਾਜ ਦੀ ਜੋ ਲੇਟੈਸਟ ਫੋਟੋ ਸਾਹਮਣੇ ਆਈ ਹੈ, ਉਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਉਸ ਨੇ ਆਪਣੇ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਨ੍ਹਾਂ ਤਸਵੀਰਾਂ 'ਚ ਮਾਲਵਿਕਾ ਚੈੱਕ ਬਲੇਜ਼ਰ, ਸਫੇਦ ਕਮੀਜ਼ ਅਤੇ ਖੁੱਲ੍ਹੇ ਵਾਲਾਂ 'ਚ ਕਾਫੀ ਸਟਾਈਲਿਸ਼ ਨਜ਼ਰ ਆ ਰਹੀ ਹੈ। ਦਰਸ਼ਕ ਕਮੈਂਟ ਕਰਕੇ ਮਾਲਵਿਕਾ ਦੀ ਤਾਰੀਫ ਕਰ ਰਹੇ ਨੇ।

 

View this post on Instagram

 

A post shared by Malvika Raaj (@malvikaraaj)

You may also like