ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਦੇ ਵਿਆਹ 'ਤੇ ਸਲਮਾਨ ਖ਼ਾਨ ਦੇ ਮੀਮਜ਼ ਦਾ ਆਇਆ ਹੜ੍ਹ, ਦਰਸ਼ਕਾਂ ਦਾ ਹੱਸ-ਹੱਸ ਹੋਇਆ ਬੁਰਾ ਹਾਲ

written by Lajwinder kaur | December 07, 2021

ਸੋਸ਼ਲ ਮੀਡੀਆ ਉੱਤੇ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦਾ ਵਿਆਹ ਖੂਬ ਸੁਰਖੀਆਂ ਵਟੋਰ ਰਿਹਾ ਹੈ (Vicky Kaushal-Katrina Kaif Wedding)। ਜੀ ਹਾਂ ਦੋਵੇਂ ਕਲਾਕਾਰ ਬਹੁਤ ਜਲਦ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਨੇ। ਦੋਵਾਂ ਦੇ ਵਿਆਹ ਨੂੰ ਲੈ ਕੇ ਤਿਆਰੀਆਂ ਲਗਪਗ ਖਤਮ ਹੋ ਚੁੱਕੀਆਂ ਹਨ। ਬਹੁਤ ਜਲਦ ਵਿਆਹ ਤੋਂ ਪਹਿਲਾਂ ਦੇ ਹੋਣ ਵਾਲੇ ਰੀਤੀ-ਰਿਵਾਜ਼ ਸ਼ੁਰੂ ਹੋਣ ਵਾਲੀਆਂ ਹਨ। ਹੁਣ ਲਾੜਾ-ਲਾੜੀ ਸਮੇਤ ਦੋਵਾਂ ਪਰਿਵਾਰਾਂ ਦੇ ਸਾਰੇ ਮੈਂਬਰ ਵੀ ਰਾਜਸਥਾਨ ਦੇ ਸਿਕਸ ਸੈਂਸ ਰਿਜ਼ੋਰਟ ਪਹੁੰਚ ਗਏ ਹਨ। ਉਨ੍ਹਾਂ ਦਾ ਜ਼ੋਰਦਾਰ ਸਵਾਗਤ ਵੀ ਕੀਤਾ ਜਾ ਰਿਹਾ ਹੈ।

ਹੋਰ ਪੜ੍ਹੋ : ਸੋਸ਼ਲ ‘ਤੇ ਖੂਬ ਵਾਇਰਲ ਹੋ ਰਿਹਾ ਹੈ ਮਲਾਇਕਾ ਅਰੋੜਾ ਤੇ ਅਰਜੁਨ ਕਪੂਰ ਦਾ ਇਹ ਸਵਿਮਿੰਗ ਪੂਲ ਵਾਲਾ ਵੀਡੀਓ, ਦੇਖੋ ਵੀਡੀਓ

katrina and vicky and salman khan's funny memes pic 1 image source- twitter

ਵਿੱਕੀ ਅਤੇ ਕੈਟਰੀਨਾ ਦੇ ਵਿਆਹ ਦੇ ਫੰਕਸ਼ਨ 7 ਤੋਂ 9 ਦਸੰਬਰ ਦਰਮਿਆਨ ਚੱਲਣਗੇ ਅਤੇ ਇਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫੀ ਉਤਸ਼ਾਹ ਹੈ। ਵਿੱਕੀ ਅਤੇ ਕੈਟਰੀਨਾ ਦੇ ਵਿਆਹ ਦੇ ਇਸ ਚਾਅ ਵਿਚਾਲੇ ਸਲਮਾਨ ਖ਼ਾਨ ਵੀ ਸੋਸ਼ਲ ਮੀਡੀਆ 'ਤੇ ਸੁਰਖੀਆਂ 'ਚ ਹਨ। ਜੀ ਹਾਂ ਤੁਸੀਂ ਵੀ ਸੋਚੋਗੇ ਕਿ ਸਲਮਾਨ ਖ਼ਾਨ salman khan ਕਿਉਂ ਸੁਰਖੀਆਂ 'ਚ ਆ ਗਏ । ਜੇ ਤੁਸੀਂ ਸੋਚ ਰਹੇ ਹੋ ਕਿ ਉਹ ਆਪਣੀ ਫ਼ਿਲਮ ਅੰਤਿਮ ਕਰਕੇ ਤਾਂ ਨਹੀਂ ਤੁਸੀਂ ਗਲਤ ਸੋਚ ਰਹੇ ਹੋ। ਸਲਮਾਨ ਕੈਟਰੀਨਾ ਦੇ ਵਿਆਹ ਨੂੰ ਲੈ ਕੇ ਟਵਿੱਟਰ ਦੇ ਟਰੈਂਡ ਕਰ ਰਹੇ ਨੇ। ਟਵਿਟਰ 'ਤੇ ਯੂਜ਼ਰਸ ਸਲਮਾਨ ਖ਼ਾਨ ਨੂੰ ਲੈ ਕੇ ਮਜ਼ਾਕੀਆ ਮੀਮ ਬਣਾ ਰਹੇ ਹਨ ਅਤੇ ਜੋ ਕਿ ਟਵਿੱਟਰ ਉੱਤੇ ਕਾਫੀ ਵਾਇਰਲ ਵੀ ਹੋ ਰਹੇ ਨੇ।

vicky kaushal wedding memes on salman khan image source- twitter

ਹੋਰ ਪੜ੍ਹੋ : ਸਤਿੰਦਰ ਸਰਤਾਜ ਖੇਤਾਂ ਦੀ ਆਬੋ ਹਵਾ ਦਾ ਅਨੰਦ ਲੈਂਦੇ ਆਏ ਨਜ਼ਰ, ਆਪਣੀ ਨਵੀਂ ਲਗਜ਼ਰੀ ਕਾਰ ਨੂੰ ਕਰਵਾਈ ਪਿੰਡ ਦੀ ਸੈਰ

ਤੁਹਾਨੂੰ ਦੱਸ ਦੇਈਏ ਕਿ ਟਵਿਟਰ ਯੂਜ਼ਰਸ ਸਲਮਾਨ ਨੂੰ ਲੈ ਕੇ ਮੀਮਜ਼ ਬਣਾ ਰਹੇ ਹਨ ਕਿਉਂਕਿ ਇਕ ਸਮੇਂ ਸਲਮਾਨ ਖ਼ਾਨ ਅਤੇ ਕੈਟਰੀਨਾ ਕੈਫ ਦੀ ਖਾਸ ਦੋਸਤੀ ਨੂੰ ਲੈ ਕੇ ਕਾਫੀ ਚਰਚਾ ਹੁੰਦੀ ਸੀ। ਪਰ ਦੋਵਾਂ ਸਿਤਾਰਿਆਂ ਨੇ ਇਸ ਦੋਸਤੀ ਬਾਰੇ ਕਦੇ ਕੁਝ ਨਹੀਂ ਕਿਹਾ ਸੀ। ਪਰ ਬਾਅਦ ਵਿੱਚ ਰਣਬੀਰ ਕਪੂਰ ਅਤੇ ਕੈਟਰੀਨਾ ਦੀ ਦੋਸਤੀ ਵੀ ਸੁਰਖੀਆਂ ਵਿੱਚ ਰਹੀ। ਜਿਸ ਕਰਕੇ ਲੋਕ ਬਹੁਤ ਹੀ ਫੰਨੀ ਮੀਮਜ਼ ਬਣਾ ਰਹੇ ਨੇ। ਇੱਕ ਯੂਜ਼ਰ ਨੇ ਲਿਖਿਆ ਹੈ –ਬਾਡੀਗਾਰਡ ਆਫ ਦਾ ਇਅਰ ਤੇ ਨਾਲ ਹੀ  ਸਲਮਾਨ ਖ਼ਾਨ ਦੀ ਬਾਡੀਗਾਰਡ ਫ਼ਿਲਮ ਦੀ ਤਸਵੀਰ ਪੋਸਟ ਕੀਤੀ ਹੈ। ਇਸ ਤੋਂ ਇਲਾਵਾ ਅਜਿਹੇ ਕਈ ਹੀ ਵੱਖਰੇ-ਵੱਖਰੇ ਮੀਮਜ਼ ਵਾਇਰਲ ਹੋ ਰਹੇ ਨੇ।

ਖਬਰਾਂ ਦੇ ਮੁਤਾਬਿਕ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੇ ਵਿਆਹ ਦਾ ਫੰਕਸ਼ਨ ਤਿੰਨ ਦਿਨ ਤੱਕ ਚੱਲੇਗਾ। 7 ਨੂੰ ਸੰਗੀਤ ਹੋਵੇਗਾ। 8 ਨੂੰ ਮਹਿੰਦੀ ਅਤੇ 9 ਦਸੰਬਰ ਨੂੰ ਵਿਆਹ ਹੋਵੇਗਾ। ਦੋਵਾਂ ਦਾ ਵਿਆਹ ਬਰਵਾੜਾ ਕਿਲੇ ਦੇ ਸਿਕਸ ਸੈਂਸ ਰਿਜ਼ੋਰਟ 'ਚ ਹੋਵੇਗਾ। ਇਸ ਵਿਆਹ ਚ ਬਾਲੀਵੁੱਡ ਦੀਆਂ ਨਾਮੀ ਹਸਤੀਆਂ ਸ਼ਾਮਿਲ ਹੋਣਗੀਆਂ।

 

 

You may also like