ਗੀਤ ਗਰੇਵਾਲ ਨੇ ਪਰਮੀਸ਼ ਵਰਮਾ ਦੇ ਨਾਂਅ ਦੀ ਮਹਿੰਦੀ ਹੱਥਾਂ ‘ਤੇ ਲਗਵਾਈ, ਵਿਆਹ ਦੀਆਂ ਰਸਮਾਂ ਹੋਈਆਂ ਸ਼ੁਰੂ

written by Lajwinder kaur | October 18, 2021

ਪਰਮੀਸ਼ ਵਰਮਾ (Parmish Verma) ਅਤੇ ਗੀਤ ਗਰੇਵਾਲ (Geet Grewal) ਜੋ ਕਿ ਬਹੁਤ ਜਲਦ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ। ਜੀ ਹਾਂ ਵਿਆਹ ਤੋਂ ਪਹਿਲਾਂ ਦੀ ਰਸਮਾਂ ਸ਼ੁਰੂ ਹੋ ਗਈਆਂ ਹਨ। ਕੁਝ ਦਿਨ ਪਹਿਲਾਂ ਹੀ ਦੋਵਾਂ ਦੀ ਮੰਗਣੀ ਦੀ ਰਸਮ ਹੋਈ ਹੈ। ਜਿਸ ਦੀਆਂ ਤਸਵੀਰਾਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਛਾਈਆਂ ਹੋਈਆਂ ਹਨ।

ਹੋਰ ਪੜ੍ਹੋ : ਸ਼ਿਪਰਾ ਗੋਇਲ ਆਪਣੇ ਨਵੇਂ ਗੀਤ ‘Koke’ ਨਾਲ ਜਿੱਤ ਰਹੀ ਹੈ ਦਰਸ਼ਕਾਂ ਦਾ ਦਿਲ, ਗਾਇਕ ਅਰਜਨ ਢਿੱਲੋਂ ਵੀ ਆਪਣੀ ਗਾਇਕੀ ਦਾ ਤੜਕਾ ਲਗਾਉਂਦੇ ਹੋਏ ਆ ਰਹੇ ਨੇ ਨਜ਼ਰ

ਪਰਮੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਮਹਿੰਦੀ ਸੈਰੇਮਨੀ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਜਿਸ ਚ ਗੀਤ ਦੇ ਹੱਥਾਂ ਉੱਤੇ ਪਰਮੀਸ਼ ਦੇ ਨਾਂਅ ਦੀ ਮਹਿੰਦੀ ਲੱਗੀ ਹੋਈ ਨਜ਼ਰ ਆ ਰਹੀ ਹੈ। ਇਸ ਤਸਵੀਰ ‘ਚ ਗੀਤ ਗਰੇਵਾਲ ਅਤੇ ਪਰਮੀਸ਼ ਵਰਮਾ ਬਹੁਤ ਹੀ ਪਿਆਰੇ ਨਜ਼ਰ ਆ ਰਹੇ ਹਨ। ਗੀਤ ਨੇ ਗੁਲਾਬੀ ਰੰਗ ਦਾ ਪੰਜਾਬੀ ਸੂਟ ਪਾਇਆ ਹੋਇਆ ਹੈ। ਉੱਧਰ ਪਰਮੀਸ਼ ਵਰਮਾ ਚਿੱਟੇ ਰੰਗ ਦੇ ਕੁੜਤੇ ਪਜਾਮੇ ‘ਚ ਬਹੁਤ ਹੀ ਹੈਂਡਸਮ ਨਜ਼ਰ ਆ ਰਿਹਾ ਹੈ।  ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਪਰਮੀਸ਼ ਨੇ ਲਿਖਿਆ ਹੈ- ‘ਤੁਹਾਡੇ ਨਾਲ ਹੋਣ ਲਈ -P&G’। ਇਸ ਪੋਸਟ ਉੱਤੇ ਵੱਡੀ ਗਿਣਤੀ 'ਚ ਲਾਈਕਸ ਤੇ ਕਮੈਂਟ ਆ ਚੁੱਕੇ ਹਨ। ਹਰ ਕੋਈ ਦੋਵਾਂ ਦੀ ਜੋੜੀ ਦੀ ਤਾਰੀਫ ਕਰ ਰਹੇ ਹਨ।

parmish verma got engegment with geet grewal

ਹੋਰ ਪੜ੍ਹੋ : ਗਾਇਕ ਹਰਦੀਪ ਗਰੇਵਾਲ ਇੱਕ ਵਾਰ ਫਿਰ ਤੋਂ ਲੈ ਕੇ ਆ ਰਹੇ ਨੇ ਮੋਟੀਵੇਸ਼ਨਲ ਗੀਤ ‘YES YOU CAN’, ਫੈਨਜ਼ ਦੇ ਨਾਲ ਸ਼ੇਅਰ ਕੀਤਾ ਪੋਸਟਰ

ਦੱਸ ਦਈਏ ਪਰਮੀਸ਼ ਵਰਮਾ ਨੇ ਆਪਣੀ ਹੋਣ ਵਾਲੀ ਪਤਨੀ ਗੀਤ ਗਰੇਵਾਲ ਨੂੰ ਮੰਗਣੀ ਉੱਤੇ ਬੈਂਟਲੇ ਗੱਡੀ ਗਿਫਟ ਕੀਤੀ ਹੈ। ਦੋਵਾਂ ਦੇ ਵਿਆਹ ਦੇ ਸਾਰੇ ਪ੍ਰੋਗਰਾਮ ਕੈਨੇਡਾ ਵਿੱਚ ਹੀ ਹੋ ਰਹੇ ਹਨ। ਜੇ ਗੱਲ ਕਰੀਏ ਪਰਮੀਸ਼ ਵਰਮਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਅਤੇ ਫ਼ਿਲਮੀ ਇੰਡਸਟਰੀ ਦੇ ਨਾਲ ਜੁੜੇ ਹੋਏ ਹਨ। ਦੱਸ ਦਈਏ ਪਰਮੀਸ਼ ਵਰਮਾ ਦੀ ਮੰਗੇਤਰ ਗੀਤ ਗਰੇਵਾਲ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਦੇ ਨਾਲ ਜੁੜੀ ਹੋਈ ਹੈ।

 

You may also like