ਦੇਖੋ ਨੀਰੂ ਬਾਜਵਾ ਦਾ ਇਹ ਅੰਦਾਜ਼, ਜਿੰਮ ‘ਚ ਕਰ ਰਹੀ ਹੈ ਖੂਬ ਕਸਰਤ

written by Lajwinder kaur | March 19, 2021

ਪੰਜਾਬੀ ਫ਼ਿਲਮੀ ਜਗਤ ਦੀ ਬਾਕਮਾਲ ਦੀ ਐਕਟਰੈੱਸ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਏਨੀਂ ਦਿਨੀਂ ਉਹ ਕੈਨੇਡਾ ਆਪਣੀ ਅਗਲੇ ਫ਼ਿਲਮੀ ਪ੍ਰੋਜੈਕਟ ਕਰਕੇ ਪੰਜਾਬ ਆਈ ਹੋਈ ਹੈ।

neeru bajwa image source- instagram

ਹੋਰ ਪੜ੍ਹੋ : ਹਰੀਸ਼ ਵਰਮਾ ਲੈ ਕੇ ਆ ਰਹੇ ਨੇ ਨਵਾਂ ਸਿੰਗਲ ਟਰੈਕ ‘MONALISA’, ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਇਹ ਦਿਲਚਸਪ ਪੋਸਟਰ

neeru bajwa image image source- instagram

ਉਨ੍ਹਾਂ ਨੇ ਆਪਣੇ ਇੰਸਟਾਗ੍ਰ੍ਰਾਮ ਅਕਾਉਂਟ ਉੱਤੇ ਆਪਣੀ ਜਿੰਮ ਵਾਲੀ ਤਸਵੀਰਾਂ ਦਾ ਇੱਕ ਕਲਾਜ ਬਣਾ ਕੇ ਪੋਸਟ ਕੀਤਾ ਹੈ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘ਉਵੇਂ ਦੀ ਔਰਤ ਬਣੋ ਜਿਵੇਂ ਤੁਸੀਂ ਦੇਖਣਾ ਚਾਹੁੰਦੇ ਹੋ’ । ਤਸਵੀਰਾਂ ‘ਚ ਉਨ੍ਹਾਂ ਦੇ ਵੱਖ-ਵੱਖ ਕਸਰਤਾਂ ਕਰਦੇ ਹੋਏ ਪੋਜ਼ ਦੇਖਣ ਨੂੰ ਮਿਲ ਰਹੇ ਨੇ। ਇਹ ਪੋਸਟ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀਆਂ ਨੇ। ਪ੍ਰਸ਼ੰਸਕ ਤੇ ਨਾਮੀ ਹਸਤੀਆਂ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।

inside image of neeru bajwa and satinder sartaj image source- instagram

ਜੇ ਗੱਲ ਕਰੀਏ ਨੀਰੂ ਬਾਜਵਾ ਦੇ ਵਰਕ ਫਰੰਟ ਦੀ ਤਾਂ ਉਹ ਬੈਕ ਟੂ ਬੈਕ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਉਨ੍ਹਾਂ ਦੀ ਝੋਲੀ ‘ਪਾਣੀ ‘ਚ ਮਧਾਣੀ’, ‘ਫੱਟੇ ਦਿੰਦੇ ਚੱਕ ਪੰਜਾਬੀ’, ਸਨੋਅਮੈੱਨ ਵਰਗੀ ਕਈ ਫ਼ਿਲਮਾਂ ਨੇ। ਏਨੀਂ ਦਿਨੀਂ ਉਹ ਸਤਿੰਦਰ ਸਰਤਾਜ ਦੇ ਨਾਲ ‘kali jotta’ ਦੀ ਸ਼ੂਟਿੰਗ ਕਰ ਰਹੇ ਨੇ। ਇਸ ਤੋਂ ਇਲਾਵਾ ਪੰਜਾਬੀ ਮਿਊਜ਼ਿਕ ਵੀਡੀਓ ‘ਚ ਵੀ ਆਪਣੀ ਅਦਾਕਾਰੀ ਦੇ ਜਲਵੇ ਬਿਖੇਰਦੇ ਰਹਿੰਦੇ ਨੇ।

 

 

View this post on Instagram

 

A post shared by Neeru Bajwa (@neerubajwa)

You may also like