ਰਾਜਵੀਰ ਜਵੰਦਾ ਦੇ ਰੂਮ 'ਚ‘Jerry’, ਵੇਖੋ ਇਹ ਮਜ਼ੇਦਾਰ ਵੀਡੀਓ
ਪੰਜਾਬੀ ਮਿਊਜ਼ਿਕ ਜਗਤ ਦੇ ਉੱਚੇ-ਲੰਬੇ ਤੇ ਸੋਹਣੇ ਸੁਨੱਖੇ ਗਾਇਕ ਰਾਜਵੀਰ ਜਵੰਦਾ Rajvir Jawanda, ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੀ ਮਜ਼ੇਦਾਰ ਵੀਡੀਓਜ਼ ਦੇ ਨਾਲ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨਾ ਨਹੀਂ ਭੁੱਲਦੇ । ਹਾਲ ਹੀ ‘ਚ ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।
ਹੋਰ ਪੜ੍ਹੋ : Runway 34 ਦਾ ਟ੍ਰੇਲਰ: ਅਜੇ ਦੇਵਗਨ ਅਤੇ ਅਮਿਤਾਭ ਬੱਚਨ ਦੇ ਜ਼ਬਰਦਸਤ ਡਾਇਲਾਗ ਜਿੱਤ ਰਹੇ ਨੇ ਦਰਸ਼ਕਾਂ ਦੇ ਦਿਲ, ਟ੍ਰੇਲਰ ਛਾਇਆ ਟ੍ਰੈਡਿੰਗ ‘ਚ
ਰਾਜਵੀਰ ਜਵੰਦਾ ਨੇ ਇੱਕ ਵਾਇਰਲ ਵੀਡੀਓ ਉੱਤੇ ਆਪਣੇ ਮਜ਼ੇਦਾਰ ਵੀਡੀਓ ਬਣਾਇਆ ਹੈ। ਜਿਸ ਨੂੰ ਦੇਖ ਕੇ ਦਰਸ਼ਕਾਂ ਦਾ ਹੱਸ-ਹੱਸ ਬੁਰਾ ਹਾਲ ਹੋ ਰਿਹਾ ਹੈ। ਵੀਡੀਓ ‘ਚ ਉਹ ਚੂਹੇ ਤੋਂ ਡਰ ਕੇ ਟੇਬਲ ਉੱਤੇ ਚੜ ਜਾਂਦੇ ਨੇ ਤੇ ਹੋਟਲ ਵਾਲਿਆਂ ਨੂੰ ਫੋਨ ਕਰਦੇ ਨੇ ਤੇ ਆਪਣੀ ਦੇਸੀ ਅੰਗੇਰਜ਼ੀ ‘ਚ ਕਹਿੰਦੇ ਨੇ ਕਿ ਜੈਰੀ ਉਨ੍ਹਾਂ ਦੇ ਰੂਮ ‘ਚ ਹੈ, ਮਤਲਬ ਚੂਹਾ ਰੂਮ ‘ਚ ਹੈ। ਉਹ ਹੋਟਲ ਹੈਲਪਰ ਨੂੰ ਕਹਿੰਦੇ ਨੇ ਟੋਮ ਯਾਨੀ ਕਿ ਬਿੱਲੀ ਨੂੰ ਲੈ ਕੇ ਆਉਣ ਤੇ ਚੂਹੇ ਨੂੰ ਰੂਮ ‘ਚ ਕੱਢਣ । ਇਸ ਵਾਇਰਲ ਵੀਡੀਓ ਉੱਤੇ ਰਾਜਵੀਰ ਜਵੰਦਾ ਨੇ ਬਹੁਤ ਹੀ ਕਮਾਲ ਦਾ ਐਕਟ ਕੀਤਾ ਹੈ। ਦਰਸ਼ਕਾਂ ਨੂੰ ਵੀ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ।
ਹੋਰ ਪੜ੍ਹੋ : ਬੀ ਪਰਾਕ ਦੇ ਗੀਤ 'ਇਸ਼ਕ ਨਹੀਂ ਕਰਤੇ' ਦਾ ਟੀਜ਼ਰ ਹੋਇਆ ਰਿਲੀਜ਼, ਇਮਰਾਨ ਹਾਸ਼ਮੀ ਤੇ ਸਹਿਰ ਬਾਂਬਾ ਨੇ ਦਿਖਾਈ ਸ਼ਾਨਦਾਰ ਕਮਿਸਟਰੀ
ਜੇ ਗੱਲ ਕਰੀਏ ਰਾਜਵੀਰ ਜਵੰਦਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਮੁਕਾਬਲਾ, ਕੇਸਰੀ ਝੰਡੇ , ਲੈਂਡਲੌਰਡ, ਸ਼ੌਕੀਨ ਕੰਗਨੀ, ਮੁਕਾਬਲਾ ਤੇ ਸਰਨੇਮ ਵਰਗੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਰਾਜਵੀਰ ਜਵੰਦਾ ਨੇ ਆਪਣੀ ਗਾਇਕੀ ਦਾ ਸਫ਼ਰ ਸਾਲ 2016 ਵਿੱਚ ਗੀਤ ਕਲੀ ਜਵੰਦੇ ਦੀ ਤੋਂ ਸ਼ੁਰੂ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਗੀਤ ਗਾਏ, ਪਰ 2017 ਉਨ੍ਹਾਂ ਦੇ ਗੀਤ ਕੰਗਨੀ ਨੇ ਰਾਜਵੀਰ ਜਵੰਦਾ ਨੂੰ ਪੰਜਾਬੀ ਮਿਊਜ਼ਿਕ ਜਗਤ ਚ ਵੱਖਰੀ ਪਹਿਚਾਣ ਦਿਵਾਈ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਕੰਮ ਕਰ ਰਹੇ ਹਨ। ਰਾਜਵੀਰ ਜਵੰਦਾ ਨੂੰ ਕਈ ਲੋਕ ਸਾਜ਼ ਵੀ ਵਜਾਉਣੇ ਆਉਂਦੇ ਹਨ।
View this post on Instagram