
ਸਾਲ 2020 'ਚ ਹੰਸ ਪਰਿਵਾਰ ਦੇ ਘਰ 'ਚ ਨੰਨ੍ਹੇ ਮਹਿਮਾਨ ਨੇ ਐਂਟਰੀ ਕੀਤੀ ਸੀ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਦੇ ਪੁੱਤਰ ਰੇਦਾਨ ਹੰਸ ਦੀ। ਗਾਇਕ ਯੁਵਰਾਜ ਹੰਸ Yuvraaj Hans ਤੇ ਅਦਾਕਾਰਾ ਮਾਨਸੀ ਸ਼ਰਮਾ Mansi Sharma ਅਕਸਰ ਹੀ ਆਪਣੇ ਲਾਡਲੇ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਨੇ। ਉਨ੍ਹਾਂ ਨੇ ਆਪਣੇ ਪੁੱਤਰ ਦੇ ਨਾਂਅ ਦਾ ਇੰਸਟਾਗ੍ਰਾਮ ਅਕਾਉਂਟ ਵੀ ਬਣਾਇਆ ਹੋਇਆ, ਜਿਸ ਨੂੰ ਰੇਦਾਨ ਦੇ ਮੰਮੀ-ਪਾਪਾ ਓਪਰੇਟ ਕਰਦੇ ਨੇ।
ਰੇਦਾਨ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ। ਇਹ ਤਸਵੀਰਾਂ ਰੇਦਾਨ ਦੇ ਨਾਂਅ ਦੇ ਬਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤੀਆਂ ਗਈਆਂ ਨੇ। ਇੱਕ ਤਸਵੀਰ ਚ ਯੁਵਰਾਜ, ਮਾਨਸੀ ਤੇ ਰੇਦਾਨ ਕੇਕ ਦੇ ਨਾਲ ਨਜ਼ਰ ਆ ਰਹੇ ਨੇ, ਜਿਸ ਉਪਰ ਰੇਦਾਨ ਦੀ ਪਹਿਲੀ ਲੋਹੜੀ ਲਿਖਿਆ ਹੋਇਆ ਹੈ। ਇਸ ਤੋਂ ਇਲਾਵਾ ਦੂਜੀ ਤਸਵੀਰਾਂ ਚ ਰੇਦਾਨ ਆਪਣੀ ਮੰਮੀ-ਪਾਪਾ ਦੇ ਨਾਲ ਬਹੁਤ ਹੀ ਪਿਆਰਾ ਨਜ਼ਰ ਆ ਰਿਹਾ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਰੇਦਾਨ ਦੀ ਤਾਰੀਫ ਕਰ ਰਹੇ ਨੇ। ਹਰ ਕਿਸੇ ਨੂੰ ਰੇਦਾਨ ਦੀ ਕਿਊਟਨੈੱਸ ਖੂਬ ਪਸੰਦ ਆ ਰਹੀ ਹੈ। ਇਸ ਪੋਸਟ ਉੱਤੇ ਯੁਵਰਾਜ ਹੰਸ ਨੇ ਵੀ ਹਾਰਟ ਵਾਲੇ ਇਮੋਜ਼ੀ ਪੋਸਟ ਕੀਤੇ ਨੇ।
ਦੱਸ ਦਈਏ ‘ਛੋਟੀ ਸਰਦਾਰਨੀ’ ਫੇਮ ਮਾਨਸੀ ਸ਼ਰਮਾ ਨੇ ਸਾਲ 2019 ਚ ਪੰਜਾਬੀ ਗਾਇਕ /ਐਕਟਰ ਯੁਵਰਾਜ ਹੰਸ ਦੇ ਨਾਲ ਵਿਆਹ ਕਰਵਾ ਲਿਆ ਸੀ। ਵਿਆਹ ਤੇ ਰੇਦਾਨ ਦੇ ਜਨਮ ਤੋਂ ਬਾਅਦ ਮਾਨਸੀ ਸ਼ਰਮਾ ਅਦਾਕਾਰੀ ਦੇ ਖੇਤਰ ਤੋਂ ਕੁਝ ਸਮੇਂ ਲਈ ਦੂਰੀ ਬਣਾ ਲਈ ਸੀ। ਪਰ ਬਹੁਤ ਜਲਦ ਉਹ ਟੀਵੀ ਜਗਤ ਦੇ ਪਰਦੇ ਉੱਤੇ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮ ਪਰਿੰਦੇ ‘ਚ ਨਜ਼ਰ ਆਵੇਗੀ, ਜਿਸ ‘ਚ ਯੁਵਰਾਜ ਹੰਸ ਵੀ ਹਨ। ਇਹ ਪਹਿਲਾ ਮੌਕਾ ਹੋਵੇਗਾ ਜਦੋਂ ਦੋਵੇਂ ਜਾਣੇ ਇਕੱਠੇ ਫ਼ਿਲਮ 'ਚ ਨਜ਼ਰ ਆਉਣਗੇ। ਇਹ ਫ਼ਿਲਮ ਬਣ ਕੇ ਤਿਆਰ ਹੈ, ਪਰ ਕੋਵਿਡ ਕਰਕੇ ਅਜੇ ਤੱਕ ਰਿਲੀਜ਼ ਨਹੀਂ ਹੋ ਪਾਈ।
View this post on Instagram