ਗੋਵਿੰਦਾ ਦੀ ਮਸ਼ਹੂਰ ਫ਼ਿਲਮ ਦਾ ਰੀਮੇਕ ਬਨਾਉਣਗੇ ਸ਼ਾਹਰੁਖ ਖ਼ਾਨ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

written by Pushp Raj | September 07, 2022

Shah Rukh Khan acquires remake rights of film 'Dulhe Raja': ਬਾਲੀਵੁੱਡ ਦੇ ਕਿੰਗ ਖ਼ਾਨ ਇਨ੍ਹੀਂ ਦਿਨੀਂ ਆਪਣੀ ਫ਼ਿਲਮ ਪਠਾਨ ਤੇ ਜਵਾਨ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਹਨ। ਹੁਣ ਸ਼ਾਹਰੁਖ ਖ਼ਾਨ ਨੂੰ ਲੈ ਕੇ ਇੱਕ ਨਵੀਂ ਖ਼ਬਰ ਸਾਹਮਣੇ ਆਈ ਹੈ। ਜਲਦ ਹੀ ਸ਼ਾਹਰੁਖ ਖ਼ਾਨ ਗੋਵਿੰਦ ਦੀ ਇੱਕ ਮਸ਼ਹੂਰ ਫ਼ਿਲਮ ਦਾ ਰੀਮੇਕ ਬਨਾਉਣ ਦੀ ਤਿਆਰੀ ਕਰ ਰਹੇ ਹਨ।

Image Source : Google

ਮੀਡੀਆ ਰਿਪੋਰਟਸ ਦੇ ਮੁਤਾਬਿਕ ਸ਼ਾਹਰੁਖ ਖ਼ਾਨ ਨੇ ਕਾਮੇਡੀ ਡਰਾਮਾ 'ਤੇ ਅਧਾਰਿਤ ਗੋਵਿੰਦਾ ਦੀ ਮਸ਼ਹੂਰ ਫ਼ਿਲਮ 'ਦੁਲਹੇ ਰਾਜਾ' ਦੇ ਰਾਈਟਸ ਅਤੇ ਫ਼ਿਲਮ ਨੈਗੇਟਿਵ ਖਰੀਦ ਲਏ ਹਨ। ਸ਼ਾਹਰੁਖ ਖ਼ਾਨ ਦੀ ਕੰਪਨੀ ਰੈੱਡ ਚਿਲੀਜ਼ ਐਂਟਰਟੇਨਮੈਂਟ ਨੇ ਵੀ ਫ਼ਿਲਮ ਦੇ ਡਿਜੀਟਲ ਅਤੇ ਸੈਟੇਲਾਈਟ ਰਾਈਟਸ ਖਰੀਦ ਲਏ ਹਨ।

ਦੱਸ ਦਈਏ ਕਿ ਸ਼ਾਹਰੁਖ ਖ਼ਾਨ ਕਾਮੇਡੀ ਫ਼ਿਲਮਾਂ ਕਰਨ ਵਿੱਚ ਵੀ ਦਿਲਚਸਪੀ ਰੱਖਦੇ ਹਨ। ਉਨ੍ਹਾਂ ਨੂੰ ਗੋਵਿੰਦਾ ਇਹ ਫ਼ਿਲਮ ਬੇਹੱਦ ਪਸੰਦ ਹੈ ਤੇ ਇਸ ਲਈ ਉਹ ਹੁਣ ਇਸ ਫ਼ਿਲਮ ਦਾ ਰੀਮੇਕ ਬਨਾਉਣ ਦੀ ਤਿਆਰੀ ਕਰ ਰਹੇ ਹਨ।
ਫ਼ਿਲਮ 'ਦੁਲਹੇ ਰਾਜਾ' ਦੀ ਗੱਲ ਕਰੀਏ ਤਾਂ ਇਹ ਫ਼ਿਲਮ ਸਾਲ 1998 ਵਿੱਚ ਰਿਲੀਜ਼ ਹੋਈ ਸੀ। ਗੋਵਿੰਦਾ ਇਸ ਫ਼ਿਲਮ ਦੇ ਲੀਡ ਹੀਰੋ ਸਨ ਅਤੇ ਉਨ੍ਹਾਂ ਦੇ ਨਾਲ ਇਸ ਫ਼ਿਲਮ ਵਿੱਚ ਰਵੀਨਾ ਟੰਡਨ ਵੀ ਸੀ। ਗੋਵਿੰਦਾ ਦੀ ਇਹ ਫ਼ਿਲਮ 'ਦੁਲਹੇ ਰਾਜਾ' ਬਾਕਸ ਆਫਿਸ ਉੱਤੇ ਸੁਪਰਹਿੱਟ ਹੋਈ ਸੀ।

ਫ਼ਿਲਮ 'ਦੁਲਹੇ ਰਾਜਾ' ਜਿਨ੍ਹੀਂ ਹਾਸੇ ਤੇ ਕਾਮੇਡੀ ਨਾਲ ਭਰਪੂਰ ਹੈ,ਓਨ੍ਹੀਂ ਹੀ ਮਜ਼ੇਦਾਰ ਹੈ। ਦਰਸ਼ਕਾਂ ਨੂੰ ਇਹ ਫ਼ਿਲਮ ਬੇਹੱਦ ਪਸੰਦ ਆਈ ਸੀ। ਗੋਵਿੰਦਾ ਅਤੇ ਰਵੀਨਾ ਟੰਡਨ ਤੋਂ ਇਲਾਵਾ ਇਸ ਫ਼ਿਲਮ ਦੇ ਵਿੱਚ ਫ਼ਿਲਮ ਵਿੱਚ ਜੌਨੀ ਲੀਵਰ, ਅਸਰਾਨੀ, ਪ੍ਰੇਮ ਚੋਪੜਾ ਅਤੇ ਕਾਦਿਰ ਖ਼ਾਨ ਵਰਗੇ ਦਿੱਗਜ਼ ਕਲਾਕਾਰਾਂ ਨੇ ਕੰਮ ਕੀਤਾ। ਅੱਜ ਵੀ ਦਰਸ਼ਕ ਇਸ ਫ਼ਿਲਮ ਨੂੰ ਨਹੀਂ ਭੁੱਲੇ ਹਨ।

Image Source : Google

ਦੱਸ ਦੇਈਏ ਕਿ ਅਜੇ ਤੱਕ 'ਦੁਲਹੇ ਰਾਜਾ' ਦੇ ਰੀਮੇਕ 'ਚ ਸਟਾਰਕਾਸਟ ਨੂੰ ਲੈ ਕੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ, ਪਰ ਮੀਡੀਆ ਰਿਪੋਰਟਸ ਦੇ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਹੀ ਸਮੇਂ ਆਉਣ 'ਤੇ ਫ਼ਿਲਮ ਦੀ ਕਾਸਟ ਬਾਰੇ ਵੀ ਖੁਲਾਸਾ ਕੀਤਾ ਜਾਵੇਗਾ।

ਸ਼ਾਹਰੁਖ ਖ਼ਾਨ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਕਿੰਗ ਖ਼ਾਨ ਨੂੰ ਆਖ਼ਰੀ ਵਾਰ ਫ਼ਿਲਮ'ਜ਼ੀਰੋ' (2018) 'ਚ ਦੇਖਿਆ ਗਿਆ ਸੀ। 'ਜ਼ੀਰੋ' ਤੋਂ ਬਾਅਦ ਉਹ ਕਿਸੇ ਵੀ ਫ਼ਿਲਮ'ਚ ਬਤੌਰ ਅਦਾਕਾਰ ਨਜ਼ਰ ਨਹੀਂ ਆਏ ਹਨ।ਹਲਾਂਕਿ ਹਾਲ ਹੀ ਵਿੱਚ ਰਿਲੀਜ਼ ਹੋਈ ਕੁਝ ਫ਼ਿਲਮਾਂ ਦੇ ਵਿੱਚ ਸ਼ਾਹਰੁਖ ਕੈਮਿਓ ਕਰਦੇ ਹੋਏ ਨਜ਼ਰ ਆਏ। ਫਿਲਹਾਲ ਸ਼ਾਹਰੁਖ ਖ਼ਾਨ ਆਪਣੀ ਅਪਕਮਿੰਗ ਫ਼ਿਲਮ ਜਵਾਨ, ਡੰਕੀ ਅਤੇ ਪਠਾਨ ਉੱਤੇ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ ਉਹ ਇਸੇ ਮਹੀਨੇ ਦੇ ਅੰਤ ਵਿੱਚ ਸਲਮਾਨ ਖ਼ਾਨ ਦੀ ਫ਼ਿਲਮ ਟਾਈਗਰ-3 ਦੀ ਵੀ ਸ਼ੂਟਿੰਗ ਸ਼ੁਰੂ ਕਰਨ ਵਾਲੇ ਹਨ।

Image Source : Google

ਹੋਰ ਪੜ੍ਹੋ: ਗਣਪਤੀ ਬੱਪਾ ਦੇ ਦਰਸ਼ਨ ਕਰਨ ਲਾਲਬਾਗਚਾ ਪਹੁੰਚੀ ਰਸ਼ਮਿਕਾ ਮੰਡਾਨਾ, ਵੇਖੋ ਵੀਡੀਓ

ਦੱਸਣਯੋਗ ਹੈ ਕਿ ਸ਼ਾਹਰੁਖ ਖ਼ਾਨ ਲਗਭਗ ਚਾਰ ਸਾਲਾਂ ਦੇ ਲੰਮੇਂ ਬ੍ਰੇਕ ਤੋਂ ਬਾਅਦ ਫ਼ਿਲਮੀ ਪਰਦੇ ਉੱਤੇ ਵਾਪਸੀ ਕਰ ਰਹੇ ਹਨ। ਕਿੰਗ ਖ਼ਾਨ ਦੇ ਫੈਨਜ਼ ਉਨ੍ਹਾਂ ਦੀਆਂ ਫ਼ਿਲਮਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

You may also like