ਗੌਰੀ ਦੇ ਮਾਪਿਆਂ ਨੂੰ ਇੰਪ੍ਰੈੱਸ ਕਰਨ ਲਈ ਸ਼ਾਹਰੁਖ ਨੂੰ ਲੱਗੇ ਸਨ ਪੰਜ ਸਾਲ ,ਜਾਣੋ ਕੌਣ ਬਣਿਆ ਸੀ ਅੜਿੱਕਾ

written by Shaminder | October 26, 2018

ਸ਼ਾਹਰੁਖ ਖਾਨ ਅਤੇ ਗੌਰੀ ਖਾਨ ਦੇ ਵਿਆਹ ਨੂੰ ਇੱਕ ਲੰਬਾ ਸਤਾਈ ਸਾਲ  ਹੋ ਚੁੱਕੇ ਨੇ । ਅੱਜ ਅਸੀਂ ਤਹਾਨੂੰ ਦੱਸਣ ਜਾ ਰਹੇ ਹਾਂ ਇਨ੍ਹਾਂ ਦੋਵਾਂ ਦੀ ਲਵ ਸਟੋਰੀ ਬਾਰੇ । ਜੀ ਹਾਂ ਇਨ੍ਹਾਂ ਦੋਵਾਂ ਦੀ ਕਹਾਣੀ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ । ਪਰ ਇਨ੍ਹਾਂ ਦੋਨਾਂ ਨੂੰ ਵਿਆਹ ਕਰਵਾਉਣ ਲਈ ਬਹੁਤ ਪਾਪੜ ਵੇਲਣੇ ਪਏ ਸਨ ।ਆਖਿਰਕਾਰ ਇਨ੍ਹਾਂ ਦੇ ਪਿਆਰ ਦੀ ਜਿੱਤ ਹੋਈ । ਦੋਨਾਂ ਦੀ ਮੁਲਾਕਾਤ ਉੱਨੀ ਸੋ ਚੁਰਾਸੀ 'ਚ ਇੱਕ ਦੋਸਤ ਦੀ ਪਾਰਟੀ 'ਚ ਹੋਏ ਸਨ । ਸ਼ਾਹਰੁਖ ਨੇ ਪਾਰਟੀ 'ਚ ਜਦੋਂ ਗੌਰੀ ਨੂੰ ਵੇਖਿਆ ਤਾਂ ਉਹ ਕਿਸੇ ਮੁੰਡੇ ਨਾਲ ਡਾਂਸ ਕਰ ਰਹੀ ਸੀ ਬਸ ਫਿਰ ਕੀ ਪਹਿਲੀ ਨਜ਼ਰ 'ਚ ਹੀ ਸ਼ਾਹਰੁਖ ਨੂੰ ਗੌਰੀ ਨਾਲ ਪਿਆਰ ਹੋ ਗਿਆ ਸੀ ।

ਹੋਰ ਵੇਖੋ : ਸਲਮਾਨ ਦੀ ਗੋਦੀ ਚੜ੍ਹੇ ਸ਼ਾਹਰੁਖ ਖਾਨ, ਪਾਈ ਕੈਟਰੀਨਾ ਦੇ ਨਾਂ ਦੀ ਟੀ-ਸ਼ਰਟ

shahrukh old picture

ਸ਼ਾਹਰੁਖ ਨੇ ਹਿੰਮਤ ਕਰਕੇ ਗੌਰੀ ਨੂੰ ਆਪਣੇ ਨਾਲ ਡਾਂਸ ਕਰਨ ਲਈ ਕਿਹਾ ਤਾਂ ਗੌਰੀ ਨੇ ਕੋਈ ਖਾਸ ਦਿਲਚਸਪੀ ਨਹੀਂ ਵਿਖਾਈ ਅਤੇ ਕਿਹਾ ਕਿ ਉਹ ਬੁਆਏ ਫਰੈਂਡ ਦਾ ਇੰਤਜ਼ਾਰ ਕਰ ਰਹੀ ਹੈ । ਇਹ ਸੁਣ ਕੇ ਇੱਕ ਵਾਰ ਤਾਂ ਸ਼ਾਹਰੁਖ ਖਾਨ ਦੇ ਸੁਪਨੇ ਚਕਨਾਚੂਰ ਹੋ ਗਏ ।ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਅਤੇ ਮੁੜ ਤੋਂ ਹਿੰਮਤ ਕਰਕੇ ਕਿਹਾ ਕਿ 'ਮੈਨੂੰ ਵੀ ਆਪਣਾ ਭਰਾ ਸਮਝੋ" ਬਸ ਇਸੇ ਤੋਂ ਬਾਅਦ ਦੋਨਾਂ ਦਾ ਇਹ ਖੂਬਸੂਰਤ ਰਿਸ਼ਤਾ ਸ਼ੁਰੂ ਹੋ ਗਿਆ ।ਸ਼ਾਹਰੁਖ ਨੂੰ ਇਹ ਗੱਲ ਜ਼ਰਾ ਵੀ ਪਸੰਦ ਨਹੀਂ ਸੀ ਕਿ ਗੌਰੀ ਆਪਣੇ ਵਾਲਾਂ ਨੂੰ ਖੁੱਲਾ ਰੱਖੇ ਜਾਂ ਫਿਰ ਕਿਸੇ ਹੋਰ ਮੁੰਡੇ ਨਾਲ ਗੱਲਬਾਤ ਕਰੇ ।

ਹੋਰ ਵੇਖੋ : ਸ਼ਾਹਰੁਖ ਖਾਨ ਦੇ ਬੇਟੇ ਨੇ ਦੋਹਰਾਇਆ ਇਤਿਹਾਸ

shahrukh gauri old pic shahrukh gauri old pic

ਇਹ ਸਭ ਵੇਖ ਕੇ ਗੌਰੀ ਨੂੰ ਲੱਗਣ ਲੱਗਿਆ ਕਿ ਉਨ੍ਹਾਂ ਨੂੰ ਇਸ ਰਿਲੇਸ਼ਨ ਤੋਂ ਬ੍ਰੇਕ ਲੈਣੀ ਚਾਹੀਦੀ ਹੈ । ਇੱਕ ਵਾਰ ਜਦੋਂ ਗੌਰੀ ਸ਼ਾਹਰੁਖ ਦੇ ਘਰ ਆਪਣਾ ਬਰਥਡੇ ਸੈਲੀਬਰੇਟ ਕਰ ਰਹੀ ਸੀ ਤਾਂ ਉਹ ਸ਼ਾਹਰੁਖ ਨੂੰ ਬਗੈਰ ਦੱਸੇ ਹੀ ਆਊਟ ਆਫ ਸਟੇਸ਼ਨ ਚਲੀ ਗਈ। ਉਦੋਂ ਹੀ ਸ਼ਾਹਰੁਖ ਨੂੰ ਅਹਿਸਾਸ ਹੋਇਆ ਕਿ ਉਹ ਗੌਰੀ ਬਗੈਰ ਨਹੀਂ ਰਹਿ ਸਕਦੇ ।ਇਸ ਤੋਂ ਬਾਅਦ ਸ਼ਾਹਰੁਖ ਖਾਨ ਨੇ ਆਪਣੇ ਦਿਲ ਦੀ ਗੱਲ ਆਪਣੀ ਮਾਂ ਨੂੰ ਦੱਸੀ । ਜਿਸ ਤੋਂ ਬਾਅਦ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਨੂੰ ਕੁਝ ਪੈਸੇ ਦਿੱਤੇ ਅਤੇ ਗੌਰੀ ਨੂੰ ਲੱਭ ਕੇ ਲਿਆਉਣ ਲਈ ਕਿਹਾ । ਜਦੋਂ ਸ਼ਾਹਰੁਖ ਆਪਣੇ ਦੋਸਤਾਂ ਨਾਲ ਗੌਰੀ ਨੂੰ ਲੱਭਣ ਲਈ ਨਿਕਲੇ ਤਾਂ ਗੌਰੀ ਇੱਕ ਬੀਚ 'ਤੇ ਮਿਲੀ ਅਤੇ ਦੋਵੇਂ ਗਲ ਲੱਗ ਕੇ ਫੁੱਟ-ਫੁੱਟ ਕੇ ਰੋਏ ।

ਹੋਰ ਵੇਖੋ : ਕਰਵਾ ਚੌਥ ‘ਤੇ ਸੋਲਾਂ ਸ਼ਿੰਗਾਰ ‘ਚ ਇਨ੍ਹਾਂ ਵਸਤੂਆਂ ਦਾ ਰੱਖੋ ਖਾਸ ਖਿਆਲ

shahrukh gauri old pic shahrukh gauri old pic

ਇਸ ਤੋਂ ਬਾਅਦ ਦੋਨਾਂ ਨੇ ਵਿਆਹ ਕਰਵਾਉਣ ਦਾ ਫੈਸਲਾ ਕਰ ਲਿਆ ।ਪਰ ਇੱਥੇ ਸਭ ਤੋਂ ਵੱਡੀ ਪ੍ਰੇਸ਼ਾਨੀ ਇਹ ਸੀ ਕਿ ਦੋਨਾਂ ਦੇ ਧਰਮ ਵੱਖ-ਵੱਖ ਸਨ । ਗੌਰੀ ਸ਼ੁੱਧ ਹਿੰਦੂ ਬ੍ਰਾਹਮਣ ਪਰਿਵਾਰ ਵਿੱਚੋਂ ਸੀ ਜਦਕਿ ਸ਼ਾਹਰੁਖ ਖਾਨ ਇੱਕ ਮੁਸਲਿਮ ਪਰਿਵਾਰ ਨਾਲ ਸਬੰਧ ਰੱਖਦੇ ਸਨ । ਗੌਰੀ ਦੇ ਮਾਤਾ ਪਿਤਾ ਇਸ ਗੱਲ ਲਈ ਰਾਜ਼ੀ ਨਹੀਂ ਸਨ ਹੁੰਦੇ। ਪਰ ਉਨ੍ਹਾਂ ਨੇ ਗੌਰੀ ਨੂੰ ਪਾਉਣ ਲਈ ਪੰਜ ਸਾਲ ਤੱਕ ਗੌਰੀ ਦੇ ਮਾਪਿਆਂ ਨੂੰ ਪ੍ਰਭਾਵਿਤ ਕਰਨ ਲਈ ਹਿੰਦੂ ਹੋਣ ਦਾ ਨਾਟਕ ਕੀਤਾ  ਅਤੇ ਗੌਰੀ ਲਈ ਉਨ੍ਹਾਂ ਨੇ ਆਪਣਾ ਨਾਂਅ ਤੱਕ ਬਦਲ ਲਿਆ ਸੀ । ਆਖਿਰਕਾਰ ਗੌਰੀ ਦੇ ਮਾਪਿਆਂ ਨੂੰ ਰਾਜ਼ੀ ਕਰਨ 'ਚ ਕਾਮਯਾਬ ਹੋ ਗਏ ਅਤੇ ਪੱਚੀ ਅਕਤੂਬਰ ੧੯੯੧ 'ਚ ਦੋਨਾਂ ਦਾ ਵਿਆਹ ਹੋ ਗਿਆ ।

shah-rukh-gauri-wedding shah-rukh-gauri-wedding

 

You may also like