
Shah Rukh Khan News : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸ਼ਾਹਰੁਖ ਖ਼ਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ 'ਪਠਾਨ' ਨੂੰ ਲੈ ਕੇ ਸੁਰਖੀਆਂ 'ਚ ਹਨ। ਇਸੇ ਵਿਚਾਲੇ ਹੁਣ ਕਿੰਗ ਖ਼ਾਨ ਨਾਲ ਜੁੜੀ ਇੱਕ ਹੋਰ ਖ਼ਬਰ ਸਾਹਮਣੇ ਆ ਰਹੀ ਹੈ। ਸ਼ਾਹਰੁਖ ਖ਼ਾਨ ਅਮਰੀਕਾ 'ਚ ਸਟੇਡੀਅਮ ਬਣਵਾ ਰਹੇ ਹਨ।

ਦਰਅਸਲ ਆਈਪੀਐਲ ਟੀਮ ਕੇਕੇਆਰ ਦੇ ਮਾਲਕ ਅਤੇ ਬਾਲੀਵੁੱਡ ਸਟਾਰ ਸ਼ਾਹਰੁਖ ਖ਼ਾਨ ਨੇ ਅਮਰੀਕਾ ਦੀ ਮੇਜਰ ਲੀਗ ਕ੍ਰਿਕਟ ਨਾਲ ਸਮਝੌਤਾ ਕੀਤਾ ਹੈ। ਉਹ ਉੱਥੇ ਸਟੇਡੀਅਮ ਬਣਾਉਣ ਜਾ ਰਹੇ ਹਨ। ਟੀ-20 ਵਿਸ਼ਵ ਕੱਪ ਦੇ ਹੋਰ ਸਥਾਨਾਂ ਦੀ ਗੱਲ ਕਰੀਏ ਤਾਂ ਉੱਤਰੀ ਕੈਲੀਫੋਰਨੀਆ, ਫਲੋਰੀਡਾ, ਟੈਕਸਾਸ ਅਤੇ ਹਿਊਸਟਨ ਹਨ।
ਸ਼ਾਹਰੁਖ ਖ਼ਾਨ ਅਮਰੀਕਾ ਦੇ ਲਾਸ ਏਂਜਲਸ 'ਚ ਵਿਸ਼ਵ ਪੱਧਰੀ ਸਟੇਡੀਅਮ ਬਣਾਉਣਗੇ। ਇਹ ਸਟੇਡੀਅਮ 15 ਏਕੜ ਵਿੱਚ ਬਣੇਗਾ ਅਤੇ ਇਸ ਵਿੱਚ 10,000 ਲੋਕਾਂ ਦੇ ਬੈਠਣ ਦੀ ਸਮਰੱਥਾ ਹੋਵੇਗੀ। ਸਟੇਡੀਅਮ ਦੇ ਨਿਰਮਾਣ ਦੀ ਜਾਣਕਾਰੀ ਸ਼ਾਹਰੁਖ ਖ਼ਾਨ ਦੀ ਟੀਮ ਕੇਕੇਆਰ ਦੇ ਟਵਿਟਰ ਹੈਂਡਲ 'ਤੇ ਸ਼ੇਅਰ ਕੀਤੀ ਗਈ ਹੈ।
ਕੇਕੇਆਰ ਨੇ ਟਵੀਟ ਕਰ ਦਿੱਤੀ ਜਾਣਕਾਰੀ
ਕੇਕੇਆਰ ਨੇ ਆਪਣੇ ਟਵਿੱਟਰ ਹੈਂਡਲ 'ਤੇ ਲਿਖਿਆ, ਐੱਮ.ਐੱਲ ਕ੍ਰਿਕੇਟ ਅਤੇ ਕੋਲਕਾਤਾ ਨਾਈਟ ਰਾਈਡਰਜ਼ ਗਰੁੱਪ ਨੇ ਅਮਰੀਕਾ ਦੇ ਗ੍ਰੇਟਰ ਲਾਸ ਏਂਜਲਸ ਮੈਟਰੋਪੋਲੀਟਨ ਏਰੀਆ 'ਚ ਵਿਸ਼ਵ ਪੱਧਰੀ ਕ੍ਰਿਕਟ ਮੈਦਾਨ ਬਣਾਉਣ ਲਈ ਹੱਥ ਮਿਲਾਇਆ ਹੈ। ਇਸ ਦੇ ਨਾਲ ਹੀ, ਟਵੀਟ ਵਿੱਚ, ਸੌਦੇ ਨਾਲ ਸਬੰਧਤ ਵੇਰਵਿਆਂ ਲਈ ਇੱਕ ਰਿਪੋਰਟ ਲਈ ਇੱਕ ਲਿੰਕ ਵੀ ਸ਼ੇਅਰ ਕੀਤਾ ਗਿਆ ਹੈ।

"ਮੇਜਰ ਲੀਗ ਕ੍ਰਿਕਟ (MLC), ਨਾਈਟ ਰਾਈਡਰਜ਼ ਗਰੁੱਪ ਅਤੇ ਸਿਟੀ ਆਫ ਇਰਵਿਨ ਨਾਲ ਸਾਂਝੇਦਾਰੀ ਵਿੱਚ, ਇਹ ਐਲਾਨ ਕੀਤਾ ਕਿ ਉਨ੍ਹਾਂ ਨੇ ਗ੍ਰੇਟ ਪਾਰਕ ਦੀ 15 ਏਕੜ ਜ਼ਮੀਨ ਵਿੱਚ ਇੱਕ ਵਿਸ਼ਵ ਪੱਧਰੀ ਕ੍ਰਿਕਟ ਮੈਦਾਨ ਨੂੰ ਲੀਜ਼ ਅਤੇ ਡਿਜ਼ਾਈਨ ਕਰਨ ਲਈ ਵਿਸ਼ੇਸ਼ ਗੱਲਬਾਤ ਕੀਤੀ ਹੈ," ਵਿਸ਼ੇਸ਼ ਗੱਲਬਾਤ ਸਮਝੌਤੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।
ਇਹ ਦੇ ਨਾਲ-ਨਾਲ ਇਹ ਵੀ ਦੱਸਿਆ ਗਿਆ ਸੀ ਕਿ ਇਸ ਪ੍ਰੋਜੈਕਟ ਵਿੱਚ ਬਹੁ-ਮਿਲੀਅਨ ਡਾਲਰ ਦਾ ਨਿਵੇਸ਼ ਹੋਵੇਗਾ ਅਤੇ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਆਰਕੀਟੈਕਟ ਐਚਕੇਐਸ ਗ੍ਰੇਟਰ ਲਾਸ ਏਂਜਲਸ ਮੈਟਰੋਪੋਲੀਟਨ ਖੇਤਰ ਵਿੱਚ ਖੇਡਾਂ ਲਈ ਇੱਕ ਸ਼ਾਨਦਾਰ ਸਟੇਡੀਅਮ ਬਨਾਉਣਗੇ।
ਦੂਜੇ ਪਾਸੇ ਜੇਕਰ ਫਿਲਮਾਂ ਨੂੰ ਲੈ ਕੇ ਸ਼ਾਹਰੁਖ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਕੋਲ ਇਸ ਸਮੇਂ ਤਿੰਨ ਵੱਡੇ ਪ੍ਰੋਜੈਕਟ ਹਨ। ਜਿਨ੍ਹਾਂ 'ਚੋਂ ਇੱਕ ਯਸ਼ਰਾਜ ਬੈਨਰ ਦੀ ਫ਼ਿਲਮ 'ਪਠਾਨ' ਹੈ। ਇਸ ਫ਼ਿਲਮ 'ਚ ਦੀਪਿਕਾ ਪਾਦੂਕੋਣ ਅਤੇ ਜਾਨ ਇਬ੍ਰਾਹਿਮ ਵੀ ਹਨ। ਫ਼ਿਲਮ ਦਾ ਨਿਰਦੇਸ਼ਨ ਸਿਧਾਰਥ ਆਨੰਦ ਕਰ ਰਹੇ ਹਨ।

ਇਸ ਤੋਂ ਇਲਾਵਾ ਸ਼ਾਹਰੁਖ ਕੋਲ ਸਾਊਥ ਡਾਇਰੈਕਟਰ ਐਟਲੀ ਦੀ ਅਗਲੀ ਫ਼ਿਲਮ 'ਜਵਾਨ'ਹੈ। ਜਿਸ ਵਿੱਚ ਉਹ ਸਾਨਿਆ ਮਲਹੋਤਰਾ ਅਤੇ ਨਯਨਤਾਰਾ ਦੇ ਨਾਲ ਨਜ਼ਰ ਆਉਣਗੇ। ਇਸ ਦੇ ਨਾਲ ਹੀ 'ਚ ਸ਼ਾਹਰੁਖ ਨੇ ਆਪਣੇ ਤੀਜੇ ਪ੍ਰੋਜੈਕਟ ਦਾ ਐਲਾਨ ਵੀ ਕੀਤਾ ਹੈ। ਜੋ ਕਿ ਫ਼ਿਲਮਕਾਰ ਰਾਜਕੁਮਾਰ ਹਿਰਾਨੀ ਦੀ ਅਗਲੀ ਫ਼ਿਲਮ 'ਡੰਕੀ' ਹੈ।
🚨🇺🇸UPDATE: @MLCricket and the Knight Riders Group are joining hands to build a world class cricket venue in the Greater Los Angeles metropolitan area in #USA. More details inside: https://t.co/PenIvm1Udl#BuildAmericanCricket #MLC #Cricket pic.twitter.com/oHAFP0GJ73
— KolkataKnightRiders (@KKRiders) April 29, 2022