ਕਾਰਤਿਕ ਆਰਯਨ ਨੂੰ ਮਿਲਦੇ ਹੀ ਸ਼ਾਹਰੁਖ ਖਾਨ ਨੇ ਲਾਇਆ ਗਲੇ, ਫੈਨਜ਼ ਨੇ ਕਿਹਾ, 'ਪ੍ਰਿੰਸ ਮੀਟ ਵਿਦ ਕਿੰਗ'
Shahrukh Khan Hugs Kartik Aaryan: ਬਾਲੀਵੁੱਡ ਅਦਾਕਾਰ ਕਾਰਤਿਕ ਆਰਯਨ ਇੰਨ੍ਹੀਂ ਦਿਨੀਂ ਆਪਣੀ ਫਿਲਮ 'ਭੂਲ ਭੁਲਾਇਆ 2' ਦੀ ਸਫਲਤਾ ਨੂੰ ਲੈ ਕੇ ਲਾਇਮਲਾਈਟ ਵਿੱਚ ਹਨ। ਇਸ ਫਿਲਮ ਦੀ ਹਿੱਟ ਹੋਣ ਮਗਰੋਂ ਕਾਰਤਿਕ ਦੀ ਡਿਮਾਂਡ ਤੇ ਹੋਰ ਵੀ ਜ਼ਿਆਦਾ ਹੋ ਗਈ ਹੈ। ਹਾਲੀ ਹੀ 'ਚ ਕਾਰਤਿਕ ਆਰਯਨ ਤੇ ਸ਼ਾਹਰੁਖ ਖਾਨ ਇੱਕ ਈਵੈਂਟ ਵਿੱਚ ਮਿਲੇ। ਇਸ ਦੌਰਾਨ ਫੈਨਜ਼ ਦੋਹਾਂ ਦੀ ਇਸ ਮੁਲਾਕਾਤ ਨੂੰ ਵੇਖ ਕੇ ਬਹੁਤ ਖੁਸ਼ ਹੋਏ।
image From instagram
ਇਸ ਸਮੇਂ ਕਾਰਤਿਕ ਆਰਯਨ ਨੂੰ ਚੰਗੇ ਅਦਾਕਾਰਾਂ ਨੂੰ ਗਿਣਿਆ ਜਾ ਰਿਹਾ ਹੈ। ਕਾਰਤਿਕ ਨੂੰ ਲੈ ਕੇ ਫੈਨਜ਼ 'ਚ ਕ੍ਰੇਜ਼ ਹੋਰ ਵੱਧ ਗਿਆ ਹੈ। ਕਾਰਤਿਕ ਆਰਯਨ ਦੇ ਫੈਨਜ਼ ਹੁਣ ਉਨ੍ਹਾਂ ਨੂੰ ਬਾਲੀਵੁੱਡ ਦਾ ਪ੍ਰਿੰਸ ਕਹਿ ਰਹੇ ਹਨ। ਕੁਝ ਦਿਨ ਪਹਿਲਾਂ ਹੀ ਕਾਰਤਿਕ ਨੂੰ 'ਬਾਲੀਵੁੱਡ ਦਾ ਬਾਦਸ਼ਾਹ' ਕਿਹਾ ਜਾਂਦਾ ਸੀ, ਜਿਸ ਨੂੰ ਸੁਣ ਕੇ ਉਹ ਬਹੁਤ ਖੁਸ਼ ਹੋਏ।
ਹੁਣ ਹਾਲ ਹੀ ਵਿੱਚ ਕਾਰਤਿਕ ਆਰੀਯਨ ਨੇ ਮੁੰਬਈ ਵਿੱਚ ਇੱਕ ਇਵੈਂਟ ਦੌਰਾਨ ਸ਼ਾਹਰੁਖ ਖਾਨ ਨਾਲ ਮੁਲਾਕਾਤ ਕੀਤੀ। ਜਿਵੇਂ ਹੀ ਸ਼ਾਹਰੁਖ ਖਾਨ ਕਾਰਤਿਕ ਨੂੰ ਮਿਲੇ ਉਨ੍ਹਾਂ ਨੇ ਉਸ ਨੂੰ ਗਲੇ ਲਾ ਲਿਆ ਤੇ ਉਸ 'ਤੇ ਪਿਆਰ ਦੀ ਵਰਖਾ ਕੀਤੀ। ਦੋਹਾਂ ਅਦਾਕਾਰਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
image From instagram
ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸ਼ਾਹਰੁਖ ਖਾਨ ਇੱਕ ਬਾਈਕ ਉੱਤੇ ਬੈਠੇ ਹੋਏ ਨਜ਼ਰ ਆ ਰਹੇ ਹਨ। ਉਸੇ ਵੇਲੇ ਕਾਰਤਿਕ ਆਰਯਨ ਉਥੇ ਪਹੁੰਚਦੇ ਹਨ ਅਤੇ ਬਾਲੀਵੁੱਡ ਦੇ ਕਿੰਗ ਖਾਨ ਨੂੰ ਹੈਲੋ ਬੋਲਦੇ ਹਨ। ਇਸ ਤੋਂ ਬਾਅਦ ਸ਼ਾਹਰੁਖ ਪਿਆਰ ਨਾਲ ਕਾਰਤਿਕ ਨੂੰ ਗਲੇ ਲਗਾਉਂਦੇ ਹੋਏ ਨਜ਼ਰ ਆਏ। ਇਸ ਦੌਰਾਨ ਦੋਵੇਂ ਇੱਕਠੇ ਫੋਟੋਸ਼ੂਟ ਕਰਵਾਉਂਦੇ ਹੋਏ ਵੀ ਨਜ਼ਰ ਆਏ। ਇਸ ਦੌਰਾਨ ਕਾਰਤਿਕ ਦੇ ਚੇਹਰੇ ਉੱਤੇ ਸਾਫ ਤੌਰ 'ਤੇ ਖੁਸ਼ੀ ਝੱਲਕਦੀ ਹੋਈ ਵਿਖਾਈ ਦਿੱਤੀ।
ਇਸ ਵੀਡੀਓ 'ਤੇ ਫੈਨਜ਼ ਕਾਫੀ ਪਸੰਦ ਕਰ ਰਹੇ ਹਨ ਤੇ ਵੀਡੀਓ 'ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਸ਼ਾਹਰੁਖ ਖਾਨ ਅਤੇ ਕਾਰਤਿਕ ਆਰਯਨ ਦੇ ਇਸ ਵਾਇਰਲ ਵੀਡੀਓ 'ਤੇ ਇੱਕ ਯੂਜ਼ਰ ਨੇ ਕਮੈਂਟ ਕੀਤਾ, 'ਸ਼ਾਹਰੁਖ ਖਾਨ , ਕਿੰਨੇ ਨਿਮਰ ਸੁਭਾਅ ਦੇ ਨੇ ।' ਇੱਕ ਹੋਰ ਨੇ ਲਿਖਿਆ, 'ਜਿਸ ਤਰ੍ਹਾਂ ਸ਼ਾਹਰੁਖ ਨੇ ਕਾਰਤਿਕ ਦੀਆਂ ਗੱਲ੍ਹਾਂ ਨੂੰ ਛੂਹਿਆ OMG।' ਇੱਕ ਨੇ ਕਿਹਾ, 'ਸ਼ਾਹਰੁਖ, ਕਈ ਲੋਕਾਂ ਲਈ ਪ੍ਰੇਰਨਾ ਨੇ ,ਜਿਸ ਤਰ੍ਹਾਂ ਉਨ੍ਹਾਂ ਨੇ ਕਾਰਤਿਕ 'ਤੇ ਪਿਆਰ ਦਿਖਾਇਆ ਉਹ ਸ਼ਾਨਦਾਰ ਹੈ।'' ਇੱਕ ਹੋਰ ਯੂਜ਼ਰ ਨੇ ਲਿਖਿਆ, 'ਇੱਕ ਬਾਲੀਵੁੱਡ ਦਾ ਪ੍ਰਿੰਸ ਹੈ ਤਾਂ ਇੱਕ ਬਾਦਸ਼ਾਹ।'
image From instagram
ਹੋਰ ਪੜ੍ਹੋ: ਪਤੀ ਵਿੱਕੀ ਕੌਸ਼ਲ ਨਾਲ ਜਨਮਦਿਨ ਮਨਾਉਣ ਮਾਲਦੀਪ ਪਹੁੰਚੀ ਕੈਟਰੀਨਾ ਕੈਫ, ਜਾਣੋ ਅਦਾਕਾਰਾ ਬਾਰੇ ਖ਼ਾਸ ਗੱਲਾਂ
ਵਰਕ ਫਰੰਟ ਦੀ ਗੱਲ ਕਰੀਏ ਤਾਂ ਕਾਰਤਿਕ ਆਰਯਨ ਦੀ ਆਉਣ ਵਾਲੀ ਫਿਲਮ ਸ਼ਹਿਜ਼ਾਦਾ ਹੈ। ਇਸ 'ਚ ਇੱਕ ਵਾਰ ਫਿਰ ਕ੍ਰਿਤੀ ਸੈਨਨ ਉਨ੍ਹਾਂ ਨਾਲ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ। ਇਸ ਦੇ ਨਾਲ ਹੀ ਸ਼ਾਹਰੁਖ ਦੀਆਂ 3 ਫਿਲਮਾਂ 'ਜਵਾਨ', 'ਡੰਕੀ' ਅਤੇ 'ਪਠਾਨ' ਅਗਲੇ ਸਾਲ ਰਿਲੀਜ਼ ਹੋਣਗੀਆਂ। ਜਿਸ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
View this post on Instagram