ਲੰਬੇ ਸਮੇਂ ਬਾਅਦ ਸ਼ਾਹਰੁਖ ਖ਼ਾਨ ਨੇ ਇੰਸਟਾਗ੍ਰਾਮ ‘ਤੇ ਕੀਤੀ ਵਾਪਸੀ, ਖੁਸ਼ੀ ‘ਚ ਫੈਨਜ਼ ਆਖ ਰਹੇ ਨੇ, ‘ਬਾਦਸ਼ਾਹ ਵਾਪਸ ਆ ਗਿਆ’

written by Lajwinder kaur | January 19, 2022

ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖ਼ਾਨ Shah Rukh Khan ਆਖਿਰਕਾਰ ਲਗਭਗ ਚਾਰ ਮਹੀਨਿਆਂ ਦੇ ਲੰਬੇ ਬ੍ਰੇਕ ਤੋਂ ਬਾਅਦ ਇੰਸਟਾਗ੍ਰਾਮ ‘ਤੇ ਵਾਪਸ ਆ ਗਏ ਹਨ। ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਇੱਕ ਐਡ ਵੀਡੀਓ ਨਾਲ ਸੋਸ਼ਲ ਮੀਡੀਆ ‘ਤੇ ਵਾਪਸੀ ਕੀਤੀ। ਇਸ ਵੀਡੀਓ ‘ਚ ਸ਼ਾਹਰੁਖ ਆਪਣੀ ਪਤਨੀ ਗੌਰੀ ਦੇ ਨਾਲ ਨਜ਼ਰ ਆ ਰਹੀ ਹੈ। ਇਸ ਐਡ ਵੀਡੀਓ ਉੱਤੇ ਕੁਝ ਹੀ ਸਮੇਂ ‘ਚ ਇੱਕ ਮਿਲੀਅਨ ਤੋਂ ਵੱਧ ਵਿਊਜ਼ ਆ ਚੁੱਕੇ ਹਨ। ਪ੍ਰਸ਼ੰਸਕ ਵੀ ਕਮੈਂਟ ਕਰਕੇ  ਆਪਣੀ ਖੁਸ਼ੀ ਜ਼ਾਹਿਰ ਕਰ ਰਹੇ ਹਨ।

Shahrukh khan, image From instagram

ਹੋਰ ਪੜ੍ਹੋ : ‘Lakh Lakh Vadhaiyaan’ ਗੀਤ ਦਾ ਟੀਜ਼ਰ ਹੋਇਆ ਰਿਲੀਜ਼, ਦੇਖਣ ਨੂੰ ਮਿਲ ਰਹੀ ਹੈ ਅਫਸਾਨਾ ਤੇ ਸਾਜ਼ ਦੇ ਵਿਆਹ ਦੀ ਝਲਕ

ਦੱਸ ਦੇਈਏ ਪਿਛਲੇ ਸਾਲ ਬੇਟੇ ਆਰੀਅਨ ਖ਼ਾਨ ਦੀ ਡਰੱਗ ਮਾਮਲੇ ‘ਚ ਗ੍ਰਿਫਤਾਰੀ ਤੋਂ ਬਾਅਦ ਸ਼ਾਹਰੁਖ ਨੇ ਆਪਣੇ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਲਈ ਸੀ। ਹਾਲਾਂਕਿ ਹੁਣ ਆਰੀਅਨ ਜ਼ਮਾਨਤ ‘ਤੇ ਜੇਲ੍ਹ ਤੋਂ ਬਾਹਰ ਹੈ। ਇਨ੍ਹਾਂ ਮਾਮਲਿਆਂ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਸ਼ਾਹਰੁਖ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਕੁਝ ਪੋਸਟ ਕੀਤਾ ਹੈ। ਉਨ੍ਹਾਂ ਦੀ ਅਖੀਰਲੀ ਪੋਸਟ ਪਿਛਲੇ ਸਾਲ ਦੀ 19 ਸਤੰਬਰ ਦੀ ਸੀ।

ਹੋਰ ਪੜ੍ਹੋ : ਕਈ ਮਹੀਨਿਆਂ ਬਾਅਦ ਆਪਣੇ ਛੋਟੇ ਭਰਾ ਗੁਰਸੇਵਕ ਮਾਨ ਨੂੰ ਮਿਲਕੇ ਭਾਵੁਕ ਹੋਏ ਹਰਭਜਨ ਮਾਨ, ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਦਿਲ ਦਾ ਹਾਲ, ਦੇਖੋ ਵੀਡੀਓ

shah rukh khan son-min

ਜੇ ਗੱਲ ਕਰੀਏ ਸ਼ਾਹਰੁਖ ਸਿਧਾਰਥ ਦੇ ਵਰਕ ਫਰੰਟ ਦੀ ਤਾਂ ਉਹ ਡਾਇਰੈਕਟਰ ਆਨੰਦ ਦੀ ਫ਼ਿਲਮ ‘ਪਠਾਨ’ ‘ਤੇ ਕੰਮ ਕਰ ਰਹੇ ਹਨ। ਉਹ ਸਾਲ 2018 ‘ਚ ਰਿਲੀਜ਼ ਹੋਈ ਫ਼ਿਲਮ ‘ਜ਼ੀਰੋ’ ਤੋਂ ਬਾਅਦ ਸਿਲਵਰ ਸਕ੍ਰੀਨ ‘ਤੇ ਵਾਪਸੀ ਕਰਨ ਜਾ ਰਹੇ ਹਨ। ਫ਼ਿਲਮ ਵਿੱਚ ਦੀਪਿਕਾ ਪਾਦੂਕੋਣ ਅਤੇ ਜਾਨ ਅਬ੍ਰਾਹਮ ਵੀ ਮੁੱਖ ਭੂਮਿਕਾਵਾਂ ਵਿੱਚ ਹਨ। ਹਾਲਾਂਕਿ ਫਿਲਮ ਬਾਰੇ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ।

 

 

View this post on Instagram

 

A post shared by Shah Rukh Khan (@iamsrk)

You may also like