ਭਾਈ ਸਤਿੰਦਰਪਾਲ ਸਿੰਘ ਜਗਾਧਰੀ ਵਾਲਿਆਂ ਦੀ ਆਵਾਜ਼ ਵਿੱਚ ‘ਨੈਨਹੁ ਨੀਰੁ ਬਹੈ’ ਸ਼ਬਦ ਦਾ ਹੋਵੇਗਾ ਵਰਲਡ ਪ੍ਰੀਮੀਅਰ

written by Rupinder Kaler | February 20, 2021

ਲੋਕਾਂ ਨੂੰ ਗੁਰਬਾਣੀ ਨਾਲ ਜੋੜਨ ਲਈ ਆਏ ਦਿਨ ਪੀਟੀਸੀ ਰਿਕਾਰਡਜ਼ ’ਤੇ ਨਵੇਂ ਸ਼ਬਦ ਰਿਲੀਜ਼ ਕੀਤੇ ਜਾਂਦੇ ਹਨ ਤਾਂ ਕਿ ਲੋਕ ਆਪਣੇ ਘਰੇ ਬੈਠ ਕੇ ਗੁਰੂ ਘਰ ਦੀਆਂ ਖੁਸ਼ੀਆਂ ਹਾਸਲ ਕਰ ਸਕਣ ਤੇ ਗੁਰੂ ਘਰ ਦੀ ਗੁਰਬਾਣੀ ਦਾ ਆਨੰਦ ਲੈ ਸਕਣ ।

ਹੋਰ ਪੜ੍ਹੋ :

ਚਮੋਲੀ ਹਾਦਸੇ ਵਿੱਚ ਮਾਰੇ ਗਏ ਵਿਅਕਤੀ ਦੀਆਂ ਚਾਰ ਧੀਆਂ ਨੂੰ ਗੋਦ ਲੈਣਗੇ ਅਦਾਕਾਰ ਸੋਨੂੰ ਸੂਦ !

ptc

 

ਇਸੇ ਲੜੀ ਨੂੰ ਅੱਗੇ ਵਧਾਉਂਦੇ ਹੋਏ ਪੀਟੀਸੀ ਰਿਕਾਤਰਡਜ਼ ਵੱਲੋਂ ਨਵੇਂ ਸ਼ਬਦ ‘ਨੈਨਹੁ ਨੀਰੁ ਬਹੈ’ ਦਾ ਵਰਲਡ ਪ੍ਰੀਮੀਅਰ 22 ਫਰਵਰੀ ਦਿਨ ਸੋਮਵਾਰ ਨੂੰ ਕੀਤਾ ਜਾ ਰਿਹਾ ਹੈ । ਇਹ ਸ਼ਬਦ ਦਾ ਵਰਲਡ ਪ੍ਰੀਮੀਅਰ ਭਾਈ ਸਤਿੰਦਰਪਾਲ ਸਿੰਘ ਜੀ ਜਗਾਧਰੀ ਵਾਲਿਆਂ ਦੀ ਆਵਾਜ਼ ’ਚ ਹੋਵੇਗਾ ।

ਇਸ ਸ਼ਬਦ ’ਚ ਇਨਸਾਨ ਨੂੰ ਚੇਤਾਇਆ ਗਿਆ ਹੈ ਕਿ ਵਕਤ ਰਹਿੰਦੇ ਹੋਏ ਪ੍ਰਭੂ, ਪ੍ਰਮਾਤਮਾ ਦਾ ਨਾਮ ਜਪ ਲਵੋ।‘ਨੈਨਹੁ ਨੀਰੁ ਬਹੈ’ ਸ਼ਬਦ ਦਾ ਆਨੰਦ ਤੁਸੀਂ ਪੀਟੀਸੀ ਪੰਜਾਬੀ, ਪੀਟੀਸੀ ਨਿਊਜ਼ ,ਪੀਟੀਸੀ ਸਿਮਰਨ ਅਤੇ ਪੀਟੀਸੀ ਰਿਕਾਰਡਜ਼ ਦੇ ਯੂਟਿਊਬ ਚੈਨਲ ਤੇ ਵੀ ਮਾਣ ਸਕਦੇ ਹੋ ।ਪੀਟੀਸੀ ਰਿਕਾਰਡਜ਼ ’ਤੇ ਇਸ ਤੋਂ ਪਹਿਲਾਂ ਵੀ ਕਈ ਸ਼ਬਦ ਰਿਲੀਜ਼ ਕੀਤੇ ਗਏ ਹਨ ਜਿਨ੍ਹਾਂ ਦਾ ਆਨੰਦ ਸੰਗਤਾਂ ਮਾਣ ਰਹੀਆਂ ਹਨ ।

0 Comments
0

You may also like