ਅੱਜ ਹੈ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ, ਦੇਸ਼ ਦੇ ਇਸ ਮਹਾਨ ਯੋਧੇ ਨੂੰ ਪੰਜਾਬੀ ਇੰਡਸਟਰੀ ਦੇ ਸਿਤਾਰੇ ਦੇ ਰਹੇ ਨੇ ਸ਼ਰਧਾਂਜਲੀ

written by Lajwinder kaur | July 31, 2022

Shaheed Udham Singh Martyrdom Day: ਭਾਰਤ ਨੂੰ ਆਜ਼ਾਦ ਕਰਵਾਉਣ ਲਈ ਪੰਜਾਬੀਆਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ । ਅੱਜ ਸ਼ਹੀਦ ਊਧਮ ਸਿੰਘ ਦੀ 82ਵੀਂ ਸ਼ਹੀਦੀ ਵਰ੍ਹੇਗੰਢ ਹੈ । ਪੂਰਾ ਦੇਸ਼ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਨੂੰ ਪ੍ਰਣਾਮ ਕਰ ਰਿਹਾ ਹੈ। ਪੰਜਾਬੀ ਇੰਡਸਟਰੀ ਦੇ ਕਈ ਨਾਮੀ ਕਲਾਕਾਰ ਪੋਸਟ ਪਾ ਕੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ‘ਤੇ ਉਹਨਾਂ ਨੂੰ ਯਾਦ ਕਰਦੇ ਹੋਏ ਸ਼ਰਧਾ ਦੇ ਫੁੱਲ ਭੇਂਟ ਕਰ ਰਹੇ ਹਨ।

ਹੋਰ ਪੜ੍ਹੋ : Chhalla Mud Ke Nahi Aaya: ਅਮਰਿੰਦਰ ਗਿੱਲ ਦੀ ਆਵਾਜ਼ ‘ਚ ਰਿਲੀਜ਼ ਹੋਇਆ ਫ਼ਿਲਮ ਦਾ ਨਵਾਂ ਗੀਤ ‘Dubda Sooraj’

Udham-Singh

13 ਮਾਰਚ 1940 ਦਾ ਦਿਨ, ਜਿਸ ਦਿਨ ਊਧਮ ਸਿੰਘ ਨੇ ਲੰਡਨ ਵਿੱਚ ਮਾਈਕਲ ਉਡਵਾਇਰ ਨੂੰ ਗੋਲੀ ਮਾਰ ਕੇ ਜਲਿਆਂਵਾਲਾ ਬਾਗ ਦੇ ਕਤਲੇਆਮ ਦਾ ਬਦਲਾ ਲਿਆ ਸੀ । ਊਧਮ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ 31 ਜੁਲਾਈ 1940 ਨੂੰ ਲੰਡਨ ਦੀ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਈ ਸੀ।

Punjabis This Week: Know Lesser Known Facts About Shaheed Udham Singh

ਬਾਲੀਵੁੱਡ ਤੇ ਪਾਲੀਵੁੱਡ ਦੇ ਨਾਮ ਐਕਟਰ ਦਰਸ਼ਨ ਔਲਖ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਪਾਈ ਹੈ। ਉਨ੍ਹਾਂ ਨੇ ਨਾਲ ਹੀ ਲਿਖਿਆ ਹੈ- ‘ਸ਼ਹੀਦੋ ਕੀ ਚਿਤਾਓ ਪੇ ਲਗੇਂਗੇ ਹਰ ਬਰਸ ਮੇਲੇ, ਵਤਨ ਪੇ ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ ਹੋਗਾ...ਸਰਦਾਰ ਊਧਮ ਸਿੰਘ ਸੁਤੰਤਰਤਾ ਸੰਗਰਾਮੀ ਦੇ ਮਹਾਨ ਕ੍ਰਾਂਤਿਕਾਰੀ ਜੀ ਨੂੰ ਪ੍ਰਣਾਮ’

ਗਾਇਕ ਹਰਭਜਨ ਮਾਨ ਨੇ ਵੀ ਸ਼ਹੀਦ ਊਧਮ ਸਿੰਘ ਜੀ ਦੀ ਤਸਵੀਰ ਆਪਣੀ ਇੰਸਟਾਗ੍ਰਾਮ ਅਕਾਉਂਟ ਦੀ ਸਟੋਰੀ ਉੱਤੇ ਸਾਂਝੀ ਕੀਤੀ ਹੈ।

harbhajan maan remember shaheed udam singh

ਇਸ ਤੋਂ ਇਲਾਵਾ ਪੰਜਾਬੀ ਫ਼ਿਲਮੀ ਡਾਇਰੈਕਟਰ ਗੈਰੀ ਖਟਰਾਓ ਨੇ ਵੀ ਪੋਸਟ ਪਾ ਕੇ ਲਿਖਿਆ ਹੈ- ‘#ਸਰਦਾਰ ਊਧਮ ਸਿੰਘ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ’। ਆਮ ਜਨਤਾ ਵੀ ਪੋਸਟ ਪਾ ਕੇ ਦੇਸ਼ ਦੇ ਮਹਾਨ ਯੋਧੇ ਸਰਦਾਰ ਊਧਮ ਸਿੰਘ ਨੂੰ ਯਾਦ ਕਰਦੇ ਹੋਏ ਸ਼ਰਧਾ ਦੇ ਫੁੱਲ ਭੇਂਟ ਕਰ ਰਹੇ ਹਨ।

ਹੋਰ ਪੜ੍ਹੋ : ਵੰਡ 'ਚ ਵਿਛੜੇ ਭਰਾ-ਭੈਣ, ਰਕਸ਼ਾ ਬੰਧਨ ਤੋਂ ਪਹਿਲਾਂ ਹੁਣ 75 ਸਾਲਾਂ ਬਾਅਦ ਯੂਟਿਊਬਰ ਨੇ ਇਸ ਤਰ੍ਹਾਂ ਕਰਵਾਇਆ ਮਿਲਾਪ

 

You may also like