ਕੋਰੋਨਾ ਦੀ ਲਪੇਟ ‘ਚ ਆਏ ਸ਼ਾਹੀਰ ਸ਼ੇਖ ਦੇ ਪਿਤਾ, ਪਿਤਾ ਦੀ ਹਾਲਤ ਗੰਭੀਰ, ਪ੍ਰਸ਼ੰਸਕਾਂ ਨੂੰ ਦੁਆਵਾਂ ਕਰਨ ਦੀ ਅਪੀਲ

written by Shaminder | January 19, 2022

ਕੋਰੋਨਾ ਮਹਾਮਾਰੀ (Corona Virus) ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ । ਇਸ ਵਾਇਰਸ ਦੇ ਨਾਲ ਹੁਣ ਤੱਕ ਕਈ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ । ਜਿੱਥੇ ਆਮ ਲੋਕ ਇਸ ਬੀਮਾਰੀ ਦੀ ਲਪੇਟ ‘ਚ ਆ ਚੁੱਕੇ ਹਨ । ਉੱਥੇ ਹੀ ਕਈ ਸੈਲੀਬ੍ਰੇਟੀਜ਼ ਵੀ ਇਸ ਵਾਇਰਸ ਦੇ ਨਾਲ ਜੂਝ ਰਹੇ ਹਨ ।ਕੋਰੋਨਾ ਦੀ ਲਪੇਟ ‘ਚ ਅਦਾਕਾਰ ਸ਼ਾਹੀਰ ਸ਼ੇਖ (Shaheer Sheikh) ਦੇ ਪਿਤਾ  (Father) ਜੀ ਵੀ ਆ ਚੁੱਕੇ ਹਨ ।

Shaheer sheikh image From instagram

ਹੋਰ ਪੜ੍ਹੋ : ਅਦਾਕਾਰਾ ਭਾਗਿਆ ਸ਼੍ਰੀ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਅਦਾਕਾਰਾ ਨੇ ਵੀਡੀਓ ਸਾਂਝਾ ਕਰਕੇ ਦਿੱਤੀ ਪਤੀ ਨੂੰ ਵਧਾਈ

ਜਿਸ ਦੀ ਜਾਣਕਾਰੀ ਅਦਾਕਾਰ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਸਾਂਝੀ ਕੀਤੀ ਹੈ ।ਮਸ਼ਹੂਰ ਵੈੱਬ ਸ਼ੋਅ ਪਵਿੱਤਰ ਰਿਸ਼ਤਾ ੨ ਦੇ ਅਭਿਨੇਤਾ ਸ਼ਾਹੀਰ ਸ਼ੇਖ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਜਾਣਕਾਰੀ ਸਾਂਝੀ ਕਰਦੇ ਹੋਏ ਲਿਖਿਆ ਹੈ ਕਿ ਉਸ ਦੇ ਪਿਤਾ ਜੀ ਦੀ ਹਾਲਤ ਕਾਫ਼ੀ ਗੰਭੀਰ ਹੈ ਤੇ ਉਹ ਵੈਂਟੀਲੇਟਰ 'ਤੇ ਹਨ।

Shaheer sheikh ,,

ਉਸ ਨੇ ਆਪਣੇ ਅਧਿਕਾਰਤ ਟਵੀਟਰ ਅਕਾਊਂਟ ਜ਼ਰੀਏ ਆਪਣੇ ਪਿਤਾ ਦੀ ਇਕ ਤਸਵੀਰ ਵੀ ਸ਼ੇਅਰ ਕੀਤੀ ਹੈ।ਇਸ ਤਸਵੀਰ 'ਚ ਉਸ ਨੇ ਆਪਣੇ ਪਿਤਾ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਜਾਣਕਾਰੀ ਦਿੰਦਿਆਂ ਆਪਣੇ ਫੈਂਨਜ਼ ਨੂੰ ਆਪਣੇ ਪਿਤਾ ਲਈ ਦੁਆਵਾਂ ਕਰਨ ਲਈ ਵੀ ਕਿਹਾ ਹੈ।

ਅਦਾਕਾਰ ਵੱਲੋਂ ਸਾਂਝੀ ਕੀਤੀ ਗਈ ਇਸ ਜਾਣਕਾਰੀ ਤੋਂ ਬਾਅਦ ਪ੍ਰਸ਼ੰਸਕ ਵੀ ਉਨ੍ਹਾਂ ਦੀ ਜਲਦ ਸਿਹਤਮੰਦੀ ਲਈ ਦੁਆਵਾਂ ਕਰ ਰਹੇ ਹਨ । ਅਦਾਕਾਰ ਦਾ ਇਹ ਟਵੀਟ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ । ਸ਼ਾਹੀਰ ਸ਼ੇਖ ਏਨੀਂ ਦਿਨੀਂ ਆਪਣੇ ਸ਼ੋਅ ‘ਪਵਿੱਤਰ ਰਿਸ਼ਤਾ’ ਨੂੰ ਲੈ ਕੇ ਚਰਚਾ ‘ਚ ਹਨ ਅਤੇ ਬੀਤੇ ਦਿਨ ਹੀ ਇਸ ਦਾ ਟ੍ਰੇਲਰ ਰਿਲੀਜ਼ ਹੋਇਆ ਸੀ । ਇਸ ਸ਼ੋਅ ‘ਚ ਸ਼ਾਹੀਰ ਸ਼ੇਖ ਦੇ ਨਾਲ ਅੰਕਿਤਾ ਲੋਖੰਡੇ ਨਜ਼ਰ ਆਏਗੀ ।

 

You may also like