Advertisment

ਸ਼ਾਹਿਦ ਕਪੂਰ ਦਾ 20 ਸਾਲ ਪੁਰਾਣੇ ਵਿਗਿਆਪਨ ਦਾ ਵੀਡੀਓ ਹੋ ਰਿਹਾ ਹੈ ਖੂਬ ਵਾਇਰਲ, ਕੀ ਤੁਹਾਨੂੰ ਵੀ ਹੈ ਯਾਦ?

author-image
By Lajwinder kaur
New Update
ਸ਼ਾਹਿਦ ਕਪੂਰ ਦਾ 20 ਸਾਲ ਪੁਰਾਣੇ ਵਿਗਿਆਪਨ ਦਾ ਵੀਡੀਓ ਹੋ ਰਿਹਾ ਹੈ ਖੂਬ ਵਾਇਰਲ, ਕੀ ਤੁਹਾਨੂੰ ਵੀ ਹੈ ਯਾਦ?
Advertisment
ਬਾਲੀਵੁੱਡ ਦੇ ਨਾਮੀ ਅਦਾਕਾਰ ਸ਼ਾਹਿਦ ਕਪੂਰ ਜਿਨ੍ਹਾਂ ਨੇ ਮਨੋਰੰਜਨ ਜਗਤ ‘ਚ ਆਪਣੇ ਕਰੀਅਰ ਦਾ ਸਫਰ ਹੇਠਲੇ ਪੱਧਰ ਤੋਂ ਸ਼ੁਰੂ ਕਰਕੇ ਟਾਪ ਲੇਵਲ ਤੱਕ ਪਹੁੰਚਾਇਆ ਹੈ। ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਬਤੌਰ ਬੈਕਗਰਾਉਂਡ ਡਾਂਸਰ ਕੰਮ ਕੀਤਾ ਹੈ। ਸਾਲ 1999 ‘ਚ ਆਈ ਫ਼ਿਲਮ ‘ਤਾਲ’ ਦੇ ਗਾਣਿਆਂ ‘ਚ ਉਨ੍ਹਾਂ ਨੂੰ ਬਤੌਰ ਬੈਕਗਰਾਊਂਡ ਡਾਂਸਰ ਦੇਖਿਆ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਟੀਵੀ ਵਿਗਿਆਪਨਾਂ ‘ਚ ਵੀ ਕੰਮ ਕੀਤਾ ਹੈ। ਹੋਰ ਵੇਖੋ :ਅੱਜ ਰਾਤ ਦੇਖੋ ਦਿਲ ਨੂੰ ਛੂਹ ਜਾਣ ਵਾਲੇ ਵੱਖਰੇ ਵਿਸ਼ੇ ਉੱਤੇ ਬਣੀ ਪੀਟੀਸੀ ਬਾਕਸ ਆਫ਼ਿਸ ਦੀ ਨਵੀਂ ਫ਼ਿਲਮ 'ਪਤਵਾਰ', ਦੇਖੋ ਟੀਜ਼ਰ ਹਾਲ ਹੀ ‘ਚ ਉਨ੍ਹਾਂ ਦਾ ਇੱਕ ਟੀਵੀ ਐਡ ਕਾਫੀ ਸੁਰਖੀਆਂ ਬਟੋਰ ਰਿਹਾ ਹੈ। ਜੀ ਹਾਂ ਇਸ ਨੂੰ ਦੂਰਦਰਸ਼ਨ ਫੈਨ ਪੇਜ਼ ਵਾਲਿਆਂ ਨੇ ਪੋਸਟ ਕੀਤਾ ਹੈ। ਇਸ ਵੀਡੀਓ ਨੂੰ ਸੱਤ ਮਿਲੀਅਨ ਵਿਊਜ਼ ਮਿਲ ਚੁੱਕੇ ਨੇ।  ਚਾਰ ਹਜ਼ਾਰ ਤੋਂ ਵੱਧ ਕਮੈਂਟਸ, 163,171 ਲਾਇਕ ਤੇ 19 ਹਜ਼ਾਰ ਤੋਂ ਵੀ ਵੱਧ ਵਾਰ ਸ਼ੇਅਰ ਹੋ ਚੁੱਕਿਆ ਹੈ। ਇਹ ਐਡ ਕਿਸੇ ਫੈਬਰੀਕ ਵ੍ਹਾਈਟਨਰ ਦਾ ਹੈ। ਇਹ ਵਿਗਿਆਪਨ ਲਗਭਗ 20 ਸਾਲ ਪੁਰਾਣਾ ਹੈ। ਜਿਸ ‘ਚ ਸ਼ਾਹਿਦ ਕਪੂਰ ਪਤਲੇ ਦੁਬਲੇ ਤੇ ਲੰਮੇ ਵਾਲਾਂ ‘ਚ ਨਜ਼ਰ ਆ ਰਹੇ ਹਨ। publive-image ਗੱਲ ਕਰੀਏ ਸ਼ਾਹਿਦ ਕਪੂਰ ਦੀ ਹਾਲ ਹੀ ‘ਚ ਆਈ ਫ਼ਿਲਮ ਕਬੀਰ ਸਿੰਘ ਦੀ ਤਾਂ ਉਸ ਨੇ ਬਾਕਸ ਆਫ਼ਿਸ ਉੱਤੇ ਕਮਾਲ ਦੀ ਕਾਮਯਾਬੀ ਹਾਸਿਲ ਕੀਤੀ ਹੈ। ਇਹ ਫ਼ਿਲਮ ਹਲੇ ਵੀ ਕੁਝ ਸਿਨੇਮਾ ਘਰਾਂ ‘ਚ ਚੱਲ ਰਹੀ ਹੈ। ਸ਼ਾਹਿਦ ਕਪੂਰ ਆਪਣੀ ਇਸ ਫ਼ਿਲਮ ਦੀ ਸਫਲਤਾ ਤੋਂ ਕਾਫੀ ਖੁਸ਼ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment